ਨਵਸੰਮਤਸਰ ਅਤੇ ਆਰੀਆ ਸਮਾਜ ਦਾ ਸਥਾਪਨਾ ਦਿਵਸ ਮਨਾਇਆ
ਆਰੀਆ ਸਮਾਜ ’ਚ ਨਵਸੰਮਤਸਰ ਅਤੇ ਆਰੀਆ ਸਮਾਜ ਦਾ ਸਥਾਪਨਾ ਦਿਵਸ ਮਨਾਇਆ
Publish Date: Thu, 19 Mar 2026 04:03 PM (IST)
Updated Date: Fri, 20 Mar 2026 04:01 AM (IST)
ਕਪਿਲ ਜਸੂਜਾ, ਪੰਜਾਬੀ ਜਾਗਰਣ,ਫਾਜ਼ਿਲਕਾ : ਆਰੀਆ ਸਮਾਜ ਫਾਜ਼ਿਲਕਾ ਵਿਖੇ ਸਮਾਜ ਦੇ ਪ੍ਰਧਾਨ ਡਾ. ਨਵਦੀਪ ਜਸੂਜਾ ਅਤੇ ਇਸਤਰੀ ਆਰੀਆ ਸਮਾਜ ਦੀ ਪ੍ਰਧਾਨ ਡਾ. ਸਿੰਮੀ ਜਸੂਜਾ ਦੀ ਅਗਵਾਈ ਹੇਠ ਨਵ ਸੰਮਤਸਰ ਅਤੇ ਆਰੀਆ ਸਮਾਜ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ 11 ਕੁੰਡ ਹਵਨ ਯੱਗ ਕੀਤਾ ਗਿਆ। ਯੱਗ ਦੇ ਮੁਖ ਯਜਮਾਨ ਆਰੀਆ ਸਮਾਜ ਫਾਜ਼ਿਲਕਾ ਦੇ ਸਰਪ੍ਰਸਤ ਕਿਸ਼ੋਰ ਚੰਦ ਪੁੰਛੀ, ਡਾ. ਸੁਸ਼ੀਲ ਵਰਮਾ, ਇਸਤਰੀ ਆਰੀਆ ਸਮਾਜ ਦੀ ਸਰਪ੍ਰਸਤ ਸੁਦੇਸ਼ ਨਾਗਪਾਲ ਅਤੇ ਕ੍ਰਿਸ਼ਨਾ ਕੁੱਕੜ ਸਨ। ਯੱਗ ਦੇ ਬ੍ਰਹਮਾ ਆਰੀਆ ਸਮਾਜ ਦੇ ਪੁਰੋਹਿਤ ਪ੍ਰੇਮ ਨਰਾਇਣ ਸਨ, ਜਿਨ੍ਹਾਂ ਵੈਦਿਕ ਮੰਤਰਾਂ ਨਾਲ ਹਵਨ ਯੱਗ ਕਰਵਾਇਆ, ਜਿਸ ’ਚ ਸ਼ਹਿਰ ਦੇ ਵੱਖ-ਵੱਖ ਪਤਵੰਤਿਆਂ ਅਤੇ ਵੱਖ-ਵੱਖ ਸੰਗਠਨਾਂ ਨਾਲ ਜੁੜੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਆਹੂਤੀਆਂ ਪਾਈਆਂ। ਇਸਤਰੀ ਆਰੀਆ ਸਮਾਜ ਦੀ ਸਰਪ੍ਰਸਤ ਸ਼੍ਰੀਮਤੀ ਸੁਦੇਸ਼ ਨਾਗਪਾਲ ਨੇ ਆਰੀਆ ਸਮਾਜ ਦੇ ਸੰਸਥਾਪਕ ਸੁਆਮੀ ਦਇਆਨੰਦ ਦੇ ਕਾਰਜਾਂ ਨੂੰੰ ਸਮਰਪਿਤ ਭਜਨ ‘ਚਮਕਗੇ ਜਬ ਤਲਕ ਯੇ ਸੂਰਜ ਵ ਚਾਂਦ ਤਾਰੇ, ਹਮ ਹੈ ਰਿਸ਼ੀ ਦਾਇਆਨੰਦ ਤਬ ਤਕ ਰਿਣੀ ਤੁਮਾਹਰੇ’। ਇਸ ਮੌਕੇ ਬੋਲਦੇ ਹੋਏ ਸ੍ਰੀ ਪ੍ਰੇਮ ਨਰਾਇਣ ਨੇ ਨਵਸੰਮਤਸਰ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਆਰੀਆ ਸਮਾਜ ਦੀ ਸਥਾਪਨਾ ਅਤੇ ਇਸ ਦੇ ਮੰਤਵਾਂ ਅਤੇ ਕੰਮਾਂ ਤੇ ਵੀ ਚਾਨਣਾ ਪਾਇਆ। ਯੱਜ ਪ੍ਰਥਨਾ ਅਤੇ ਸ਼ਾਂਤੀ ਪਾਠ ਦੇ ਨਾਲ ਇਹ ਸਮਾਗਮ ਸਮਾਪਤ ਹੋਇਆ।