ਹਜ਼ਾਰਾਂ ਰਾਮ ਸਿੰਘ ਵਾਲਾ ਵਿਖੇ ਨਾਰੀ ਜਲ ਸ਼ਕਤੀ ਦਿਵਸ ਮਨਾਇਆ
ਨਾਰੀ ਜਲ ਸ਼ਕਤੀ ਦਿਵਸ ਪਿੰਡ ਹਜ਼ਾਰਾਂ ਰਾਮ ਸਿੰਘ ਵਾਲਾ ਵਿਖੇ ਮਨਾਇਆ ਗਿਆ
Publish Date: Fri, 13 Mar 2026 03:47 PM (IST)
Updated Date: Fri, 13 Mar 2026 03:51 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਪਿੰਡ ਹਜ਼ਾਰਾਂ ਰਾਮ ਸਿੰਘ ਵਾਲਾ ਵਿਖੇ ਨਾਰੀ ਜਲ ਸ਼ਕਤੀ ਦਿਵਸ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ਅਤੇ ਮਹਿਲਾ ਜ਼ਿਲ੍ਹਾ ਪ੍ਰੀਸ਼ਾਦ ਮੈਬਰ ਜ਼ਿਲ੍ਹਾ ਫਾਜ਼ਿਲਕਾ, ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਮਨਾਇਆ ਗਿਆ। ਇਸ ਮੌਕੇ ਪਿੰਡ ਵਾਸੀਆਂ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਮਹਿਲਾ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਪੀਣ ਯੋਗ ਪਾਣੀ ਦੀ ਸੰਭਾਲ,ਰੱਖ-ਰਖਾਵ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਅਪਣੇ ਆਲੇ-ਦੁਆਲੇ ਦੀ ਸਫਾਈ ਦੇ ਨਾਲ ਸੁਕੇ ਅਤੇ ਗਿੱਲੇ ਕੂੜੇ ਦੇ ਸੁਰੱਖਿਅਤ ਨਿਪਟਾਰੇ ਬਾਰੇ ਜਾਗਰੂਕ ਕੀਤਾ ਗਿਆ ਅਤੇ ਮੌਕੇ ਤੇ ਫੀਲਡ ਟੈਸਟ ਕਿਟ ਨਾਲ ਮੌਕੇ ਤੇ ਪੀਣ ਯੋਗ ਪਾਣੀ ਦੇ ਨਮੂਨਿਆਂ ਦੇ ਟੈਸਟ ਵੀ ਕੀਤੇ ਗਏ। ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਹਾਇਕ ਇੰਜੀਨੀਅਰ ਸੁਖਵਿੰਦਰ ਸਿੰਘ, ਪੂਨਮ ਖੁੰਗਰ,,ਰਜਿੰਦਰ ਸਿੰਘ ਜੇ.ਈ,ਵਿਕਰਮ ਕਟਾਰੀਆ ਜੇ.ਈ,ਪਰਮਿੰਦਰ ਕੌਰ ਬੀ.ਆਰ.ਸੀ ਅਤੇ ਅਮਨਦੀਪ ਬੀ.ਆਰ.ਸੀ ਹਾਜ਼ਰ ਸੀ।