ਸੰਯੁਕਤ ਕਿਸਾਨ ਮੋਰਚੇ ਨੇ ਪਿੰਡਾਂ ’ਚ ਦੀ ਕੱਢਿਆ ਮੋਟਰਸਾਈਕਲ ਮਾਰਚ
ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿੰਡਾਂ ਵਿੱਚ ਦੀ ਕੱਢਿਆ ਮੋਟਰਸਾਈਕਲ ਮਾਰਚ
Publish Date: Sat, 03 Jan 2026 04:42 PM (IST)
Updated Date: Sat, 03 Jan 2026 04:44 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਭਰਾਤਰੀ ਜਥੇਬੰਦੀਆਂ ਨਾਲ ਸਾਂਝੇ ਤੌਰ ਤੇ ਸ਼ਹਿਰ ਦੀ ਦਾਣਾ ਮੰਡੀ ਤੋਂ ਮੋਟਰਸਾਈਕਲ ਮਾਰਚ ਸ਼ੁਰੂ ਕਰਕੇ ਬਾਮਨਣੀ ਵਾਲਾ, ਟਿੰਡਾ ਵਾਲਾ, ਸਿਮਰਿਆਂ ਵਾਲਾ ਕਾਠਗੜ੍ਹ ਵੈਰੋਕਾ ਸਮੇਤ ਦਰਜਨਾ ਪਿੰਡਾਂ ਵਿੱਚ ਦੀ ਮੋਟਰਸਾਈਕਲ ਮਾਰਚ ਕੱਢਿਆ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸੁਖਚੈਨ ਸਿੰਘ,ਸੂਬਾ ਕਮੇਟੀ ਮੈਂਬਰ ਰੇਸ਼ਮ ਮਿੱਡਾ,ਔਰਤ ਵਿੰਗ ਦੇ ਕਨਵੀਨਰ ਰਾਜ ਕੌਰ ,ਬੀਕੇਯੂ ਉਗਰਾਹਾਂ ਦੇ ਜਿਲ੍ਹਾ ਮੀਤ ਪ੍ਰਧਾਨ ਗੁਰਮੀਤ ਸਿੰਘ,ਬਲਜੀਤ ਸਿੰਘ,ਬੀਕੇਯੂ ਡਕੌਂਦਾ ਜੋਗਾ ਸਿੰਘ ਭੋਡੀਪੁਰਾ,ਬੀ ਕੇ ਯੂ ਡਕੌਂਦਾ ਧਨੇਰ ਦੇ ਜ਼ਿਲ੍ਹਾ ਪ੍ਰਧਾਨ ਹਰਮੀਤ ਢਾਬਾ ਬਲਾਕ ਪ੍ਰਧਾਨ ਪ੍ਰਵੀਨ ਮੌਲਵੀਵਾਲਾ,ਬੀਕੇਯੂ ਕਾਦੀਆਂ ਦੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ,ਕੁਲ ਕਿਸਾਨ ਹਿੰਦ ਕਿ੍ਸਨ ਧਰਮੂਵਾਲਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਮਹਿੰਦਰ ਸਿੰਘ, ਬੁੱਟਰ ਗਰੁੱਪ ਬਸੰਤ ਸਿੰਘ ਗਾਮੂਵਾਲਾ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਰਾਮਕ੍ਰਿਸ਼ਨ ਡਿਵੀਜ਼ਨ ਪ੍ਰਧਾਨ, ਡਿਵੀਜ਼ਨ ਪ੍ਰਧਾਨ ਸ਼ੇਰ ਸਿੰਘ ਫੱਤੂਵਾਲਾ,ਆਦਿ ਹਾਜਰ ਸਨ।