ਪੈਨਸ਼ਨਰਜ਼ ਐਸੋਸੀਏਸ਼ਨ ਜਲਾਲਾਬਾਦ ਨੇ ਕੀਤੀਆਂ ਵਿਚਾਰਾਂ
ਪੈਨਸ਼ਨਰਜ਼ ਐਸੋਸੀਏਸ਼ਨ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ ਸੰਪੰਨ
Publish Date: Sat, 07 Feb 2026 04:37 PM (IST)
Updated Date: Sat, 07 Feb 2026 04:41 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਪੈਨਸ਼ਨਰਜ਼ ਐਸੋਸੀਏਸ਼ਨ ਜਲਾਲਾਬਾਦ ਦੀ ਅਹਿਮ ਮੀਟਿੰਗ ਪ੍ਰਧਾਨ ਬਲਬੀਰ ਸਿੰਘ ਪੁਆਰ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਭਵਨ ਜਲਾਲਾਬਾਦ ਵਿਖੇ ਹੋਈ। ਇਸ ਮੀਟਿੰਗ ਵਿੱਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਜਾਣ ਵਾਲੇ ਪੈਨਸ਼ਨਰਜ਼ ਸਵ: ਸਤਨਾਮ ਸਿੰਘ ਮਹਿਰਮ, ਸਵ: ਗੁਰਬਖਸ਼ ਸਿੰਘ ਮਦਾਨ ਅਤੇ ਸਵ : ਰਾਜ ਕੁਮਾਰ ਨਾਗਪਾਲ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੀਟਿੰਗ ਵਿੱਚ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਅੜੀਅਲ ਵਤੀਰਾ ਛੱਡ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੀਆਂ ਹੱਕੀ ਮੰਗਾਂ ਮੰਨਣ ਦੀ ਜ਼ੋਰਦਾਰ ਵਕਾਲਤ ਕੀਤੀ। ਇਸ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਛਾਬੜਾ, ਦੁਨੀ ਚੰਦ ਬਤਰਾ, ਨਿਰਮਲਜੀਤ ਸਿੰਘ ਬਰਾੜ, ਦੇਸ ਰਾਜ ਗਾਂਧੀ ਸਰਪ੍ਰਸਤ, ਰਾਜ ਕੁਮਾਰ ਸੀਵਾਨ, ਸਤੀਸ਼ ਕੁਮਾਰ ਚਰਾਇਆ, ਪ੍ਰਵੇਸ਼ ਖੰਨਾ, ਪ੍ਰੇਮ ਪ੍ਰਕਾਸ਼ ਰਿਟਾਇਰਡ ਕਾਨੂੰਗੋ, ਡਾ. ਪ੍ਰਕਾਸ਼ ਦੋਸ਼ੀ ਆਦਿ ਨੇ ਸੰਬੋਧਨ ਕੀਤਾ। ਰਾਜ ਕੁਮਾਰ ਬਜਾਜ ਜਨਰਲ ਸਕੱਤਰ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਬਲਬੀਰ ਸਿੰਘ ’ਪੁਆਰ ਨੇ ਐਸੋਸੀਏਸ਼ਨ ਦੇ ਕੀਤੇ ਕੰਮਾਂ ਅਤੇ ਆਉਣ ਵਾਲੇ ਸਮੇਂ ਦੀ ਯੋਜਨਾ ਬਾਰੇ ਵਿਸਥਾਰ ਨਾਲ ਦੱਸਿਆ 12 ਫਰਵਰੀ 2026 ਦੇ ਭਾਰਤ ਬੰਦ ਅਤੇ 13 ਫਰਵਰੀ 2026 ਨੂੰ ਡੀਸੀ ਦਫ਼ਤਰ ਫਾਜਿਲਕਾ ਵਿਖੇ ਮੰਗ-ਪੱਤਰ ਦੇਣ ਲਈ ਜਥੇਬੰਦੀ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 12 ਫਰਵਰੀ 2026 ਦਿਨ ਵੀਰਵਾਰ ਨੂੰ ਐਡਵਾਂਸ ਆਈ ਕੇਅਰ ਸੈਂਟਰ ਜਲਾਲਾਬਾਦ ਦੇ ਸਹਿਯੋਗ ਨਾਲ ਇਸੇ ਹਸਪਤਾਲ ਵਿਖੇ ਮੁਫ਼ਤ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ। ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਚਾਹ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਦਾਰ ਨਾਥ ਨਾਗਪਾਲ, ਅਸ਼ੋਕ ਕੁਮਾਰ ਗਗਨੇਜਾ, ਪਿੰਦਰ ਕੁਮਾਰ, ਕੇਵਲ ਕ੍ਰਿਸ਼ਨ ਸੇਠੀ, ਬਲਬੀਰ ਸਿੰਘ ਰੋਡਵੇਜ਼, ਸੁਰਜੀਤ ਸਿੰਘ, ਅਮੀਰ ਸਿੰਘ,ਗੁਰਨਾਥ ਸਿੰਘ,ਮਿਲਖ ਰਾਜ, ਗੋਬਿੰਦ ਰਾਮ, ਦਰਸ਼ਨ ਲਾਲ ਨਿਰਭੈ ਸਿੰਘ ਆਦਿ ਹਾਜ਼ਰ।