ਪੈਨਸ਼ਨਰਜ਼ ਐਸੋਸੀਏਸ਼ਨ ਜਲਾਲਾਬਾਦ ਨੇ ਵਿਚਾਰੀਆਂ ਮੰਗਾਂ
ਪੈਨਸ਼ਨਰਜ਼ ਐਸੋਸੀਏਸ਼ਨ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ ਸੰਪਨ
Publish Date: Fri, 02 Jan 2026 04:10 PM (IST)
Updated Date: Fri, 02 Jan 2026 04:14 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਪੈਨਸ਼ਨਰਜ਼ ਐਸੋਸੀਏਸ਼ਨ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਬਲਬੀਰ ਸਿੰਘ ਪੁਆਰ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਭਵਨ ਜਲਾਲਾਬਾਦ ਵਿਖੇ ਸੰਪੰਨ ਹੋਈ। ਇਸ ਮੀਟਿੰਗ ਵਿੱਚ ਸਟੇਟ ਬੈਂਕ ਆਫ ਇੰਡੀਆ ਜਲਾਲਾਬਾਦ ਦੇ ਚੀਫ ਮੈਨੇਜਰ ਵਿਭਾਸ਼ ਕੁਮਾਰ, ਪੰਜਾਬ ਨੈਸ਼ਨਲ ਬੈਂਕ ਦੇ ਚੀਫ ਮੈਨੇਜਰ ਵਿਕਾਸ ਸ਼ਰਮਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਦੀ ਸ਼ੁਰੂਆਤ ਗੁਰਦੀਪ ਸਿੰਘ ਛਾਬੜਾ ਨੇ ਬੜੇ ਸੁਚੱਜੇ ਢੰਗ ਨਾਲ ਕੀਤੀ। ਇਸ ਤੋਂ ਬਾਅਦ ਦੁਨੀ ਚੰਦ ਬਤਰਾ ਨੇ ਆਪਣੇ ਬਹੁਮੁੱਲੇ ਵਿਚਾਰ ਪੇਸ਼ ਕੀਤੇ। ਰਾਜ ਕੁਮਾਰ ਸੀਵਾਨ ਨੇ ਸਰਕਾਰ ਦੀਆਂ ਮੁਲਾਜ਼ਮ/ਪੈਨਸ਼ਨਰਜ਼ ਵਿਰੋਧੀ ਨੀਤੀਆਂ ਦੀ ਭਰਪੂਰ ਨਿੰਦਾ ਕੀਤੀ ਅਤੇ ਮੰਗਾਂ ਮੰਨਣ ਦੀ ਅਪੀਲ ਕੀਤੀ। ਸਰਪ੍ਰਸਤ ਦੇਸ ਰਾਜ ਗਾਂਧੀ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਅਤੇ 2027 ਵਿੱਚ ਇਸ ਸਰਕਾਰ ਨੂੰ ਸਬਕ ਸਿਖਾਉਣ ਦੀ ਅਪੀਲ ਕੀਤੀ। ਸਤੀਸ਼ ਕੁਮਾਰ ਚਰਾਇਆ ਖਜਾਨਚੀ ਨੇ ਐਸੋਸੀਏਸ਼ਨ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਰਾਜ ਕੁਮਾਰ ਬਜਾਜ ਜਨਰਲ ਸਕੱਤਰ ਨੇ ਈ.ਕੇ.ਵਾਈ.ਸੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਨਿਰਮਲਜੀਤ ਸਿੰਘ ਬਰਾੜ ਨੇ ਆਪਣੇ ਜ਼ੋਸ਼ੀਲੇ ਅੰਦਾਜ਼ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਸੁਰਜੀਤ ਸਿੰਘ ਬਾਹਮਣੀ ਵਾਲਾ ਨੇ ਅਧਿਆਤਮਕ ਗਿਆਨ ਪ੍ਰਦਾਨ ਕੀਤਾ। ਇਸ ਤੋਂ ਇਲਾਵਾ ਬੈਂਕ ਅਧਿਕਾਰੀਆਂ ਨੇ ਬੈਂਕ ਵਲੋਂ ਚਲਾਈਆਂ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ। ਸਟੇਜ ਸਕੱਤਰ ਦੀ ਭੂਮਿਕਾ ਪ੍ਰਵੇਸ਼ ਖੰਨਾ ਨੇ ਬਾਖੂਬੀ ਨਿਭਾਈ। ਮਹਿਮਾਨਾਂ ਦਾ ਮੀਟਿੰਗ ਵਿੱਚ ਪਹੁੰਚਣ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਮੀਟਿੰਗ ਦੇ ਅੰਤ ਵਿੱਚ ਪ੍ਰਧਾਨ ਬਲਬੀਰ ਸਿੰਘ ਪੁਆਰ ਨੇ ਇਸ ਸਰਕਾਰ ਦੁਆਰਾ ਇਸ ਸਾਲ ਇਕ ਵੀ ਡੀ.ਏ. ਦੀ ਕਿਸ਼ਤ ਜਾਰੀ ਨਾ ਕਰਨ ਦੀ ਪੁਰਜ਼ੋਰ ਨਿਖੇਧੀ ਕੀਤੀ। ਸਰਕਾਰ ਨੂੰ ਮੁਲਾਜ਼ਮ-ਪੈਨਸ਼ਨਰਜ਼ ਵਿਰੋਧੀ ਅੜੀਅਲ ਵਤੀਰਾ ਛੱਡ ਕੇ ਮੰਗਾਂ ਮੰਨਣ ਦੀ ਅਪੀਲ ਕੀਤੀ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਅਸ਼ੋਕ ਕੁਮਾਰ ਗਗਨੇਜਾ, ਸਰਵਨ ਕੁਮਾਰ, ਪਿੰਦਰ ਕੁਮਾਰ, ਦਰਸ਼ਨ ਲਾਲ, ਨਿਰਭੈ ਸਿੰਘ ਗੁਰਨਾਥ ਸਿੰਘ, ਅਤੇ ਹੋਰ ਬਹੁਤ ਸਾਰੇ ਪੈਨਸ਼ਨਰਜ਼ ਹਾਜ਼ਰ ਸਨ।