ਬਾਬੋਸਾ ਭਗਵਾਨ ਦੇ ਜਨਮ ਦਿਹਾੜੇ ਮੌਕੇ ਉਮੜੇ ਸ਼ਰਧਾਲੂ
ਵਿਧਾਇਕ ਸਵਨਾ ਸ੍ਰੀ ਬਾਬੋਸਾ ਭਗਵਾਨ ਜੀ ਦੇ ਜਨਮ ਦਿਹਾੜੇ ਮੌਕੇ ਮੰਦਰ ਵਿਖੇ ਨਤਮਸਤਕ ਹੋਏ
Publish Date: Sun, 25 Jan 2026 06:34 PM (IST)
Updated Date: Sun, 25 Jan 2026 06:37 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਸ੍ਰੀ ਬਾਬੋਸਾ ਭਗਵਾਨ ਜੀ ਦੇ ਜਨਮ ਦਿਹਾੜੇ ਮੌਕੇ ਵਿਧਾਇਕ ਫਾਜ਼ਿਲਕਾ ਨਰਿੰਦਰ ਪਾਲ ਸਿੰਘ ਸਵਨਾ ਤੇ ਮੈਡਮ ਖੁਸ਼ਬੂ ਸਵਨਾ ਨੇ ਪਰਿਵਾਰ ਸਮੇਤ ਮੰਦਰ ਵਿਖੇ ਸ਼ਿਰਕਤ ਕਰਕੇ ਆਸ਼ੀਰਵਾਦ ਲਿਆ। ਮੰਦਰ ਵਿਖੇ ਸ੍ਰੀ ਬਾਬੋਸਾ ਦਾ ਜਨਮ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਵਿਧਾਇਕ ਫਾਜ਼ਿਲਕਾ ਨਰਿੰਦਰ ਪਾਲ ਸਿੰਘ ਸਵਨਾ ਨੇ ਸ੍ਰੀ ਬਾਬੋਸਾ ਭਗਵਾਨ ਜੀ ਦੇ ਜਨਮ ਦਿਹਾੜੇ ਦੀ ਸੰਗਤਾਂ ਨੂੰ ਲੱਖ-ਲੱਖ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸੰਗਤਾਂ ਵਿਚ ਭਗਵਾਨ ਪ੍ਰਤੀ ਬੜੀ ਆਸਥਾ ਹੈ ਜਿਸ ਦਾ ਨਜਾਰਾ ਇਕਠ ਦੇਖ ਕੇ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਬਾਬਾ ਜੀ ਸਮੂਹ ਸੰਗਤ *ਤੇ ਆਪਣੀ ਦਯਾ ਮਿਹਰ ਭਰਿਆ ਹੱਥ ਇਸੇ ਤਰ੍ਹਾਂ ਬਣਾਈ ਰੱਖਣ ਤੇ ਫਾਜ਼ਿਲਕਾ ਨੂੰ ਹੋਰ ਪ੍ਰਗਤੀ ਦੀਆਂ ਰਾਹਾਂ ਤੇ ਲੈ ਕੇ ਜਾਣ ਮੈਡਮ ਖੁਸ਼ਬੂ ਸਵਨਾ ਨੇ ਕਿਹਾ ਕਿ ਸ੍ਰੀ ਬਾਬੋਸਾ ਭਗਵਾਨ ਜੀ ਦੇ ਜਨਮ ਦਿਵਸ ਮੌਕੇ ਬਾਬਾ ਜੀ ਦੀ ਮੂਰਤੀ ਤੇ ਇਤਿਹਾਸਿਕ ਭੋਗ ਲਗਾਇਆ ਗਿਆ ਜਿਸ ਨੂੰ ਦੇਖ ਕੇ ਸਭਦਾ ਮਨ ਝੂਮ ਉਠਿਆ। ਉਨ੍ਹਾਂ ਕਿਹਾ ਕਿ ਸਾਰੀ ਸੰਗਤ ਨੇ ਇਸ ਮੌਕੇ ਖੁਬ ਆਨੰਦ ਮਾਣਿਆ। ਇਸ ਮੌਕੇ ਸਮੂਹ ਪਰਿਵਾਰ ਨੇ ਆਰਤੀ ਵੀ ਕੀਤੀ ਤੇ ਅਰਦਾਸ ਕੀਤੀ ਕਿ ਫਾਜ਼ਿਲਕਾ ਵਾਸੀ ਇਸੇ ਤਰ੍ਹਾਂ ਖੁਸ਼ ਤੇ ਅਗੇ ਵੱਧਣ।ਇਸ ਮੌਕੇ ਅਜੈ ਸਿੰਘ ਸਾਵਣ ਸੁੱਖਾ ,ਹਰੀਸ਼ ਠਕਰਾਲ ਕਾਲੀ ਅਤੇ ਮੰਦਰ ਕਮੇਟੀ ਮੈਂਬਰ ਮੌਜੂਦ ਸਨ।