ਵਿਧਾਇਕ ਜਗਦੀਪ ਕੰਬੋਜ ਗੋਲਡੀ ਇਫਤਾਰੀ ਸਮਾਗਮ ‘ਚ ਪਹੁੰਚੇ
ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਇਫਤਾਰੀ ਸਮਾਗਮ ‘ਚ ਸ਼ਿਰਕਤ, ਦਿੱਤਾ ਭਾਈਚਾਰੇ ਦੀ ਏਕਤਾ ਦਾ ਸੰਦੇਸ਼
Publish Date: Sat, 21 Mar 2026 03:39 PM (IST)
Updated Date: Sat, 21 Mar 2026 03:43 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ () ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਮੁਸਲਿਮ ਭਾਈਚਾਰੇ ਦੀ ਇਫਤਾਰੀ ਸਮਾਗਮ ’ਚ ਸ਼ਿਰਕਤ ਕੀਤੀ ਗਈ। ਈਦ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਰਮਜ਼ਾਨ ਸਾਨੂੰ ਸਬਰ, ਸੇਵਾ, ਤਿਆਗ ਅਤੇ ਇਨਸਾਨੀਅਤ ਦੀ ਸਿੱਖਿਆ ਦਿੰਦਾ ਹੈ। ਇਹ ਮਹੀਨਾ ਸਿਰਫ਼ ਇਬਾਦਤ ਦਾ ਨਹੀਂ, ਸਗੋਂ ਇਕ-ਦੂਜੇ ਨਾਲ ਪਿਆਰ, ਸਾਂਝ ਅਤੇ ਭਾਈਚਾਰੇ ਦੀ ਮਜ਼ਬੂਤੀ ਦਾ ਪ੍ਰਤੀਕ ਵੀ ਹੈ। ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਕਿ ਅਸੀਂ ਸਭ ਧਾਰਮਿਕ ਸਹਿਣਸ਼ੀਲਤਾ ਨੂੰ ਮਜ਼ਬੂਤ ਕਰੀਏ ਅਤੇ ਸਮਾਜ ਵਿੱਚ ਪਿਆਰ ਅਤੇ ਭਰਾਵਾਂ ਨੂੰ ਵਧਾਈਏ।