ਵਿਧਾਇਕ ਸਵਨਾ ਨੇ ਪਿੰਡ ਮੌਜਮ ਵਿਖ਼ੇ ਸੜਕਾਂ ਦਾ ਕੀਤਾ ਉਦਘਾਟਨ
ਵਿਧਾਇਕ ਫਾਜ਼ਿਲਕਾ ਨੇ ਪਿੰਡ ਮੌਜਮ ਵਿਖ਼ੇ ਸੜਕਾਂ ਦਾ ਉਦਘਾਟਨ ਕੀਤਾ
Publish Date: Mon, 23 Mar 2026 05:38 PM (IST)
Updated Date: Mon, 23 Mar 2026 05:40 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡ ਰਹੀ। ਪਿੰਡਾਂ ਦੇ ਸਰਵਪਖੀ ਵਿਕਾਸ ਲਈ ਪੰਜਾਬ ਸਰਕਾਰ ਜਿੱਥੇ ਨਵੇਂ ਨਵੇਂ ਪ੍ਰੋਜੈਕਟ ਉਲੀਕ ਰਹੀ ਹੈ ਉਥੇ ਪ੍ਰੋਜੈਕਟਾ ਦੀ ਉਸਾਰੀ ਨਾਲ ਪਿੰਡਾਂ ਨੂੰ ਨਵੀ ਦਿਸ਼ਾ ਮਿਲ ਰਹੀ ਹੈ। ਇਸੇ ਲੜੀ ਤਹਿਤ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੰਡ ਮੌਜਮ ਵਿਖ਼ੇ 9 ਲੱਖ 50 ਹਜ਼ਾਰ ਨਾਲ ਸੱਥ ਅਤੇ 2 ਇੰਟਰ ਲੋਕ ਸੜਕਾਂ ਦਾ ਉਦਘਾਟਨ ਕੀਤਾ। ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਸੱਥ ਬਣਨ ਨਾਲ ਜਿੱਥੇ ਇਕੱਠੇ ਬੈਠ ਲੋਕਾਂ ਵਿਚ ਮੇਲਜੋਲ ਵਧੇਗਾ ਤੇ ਸੱਥ ਵਿਚ ਸਰਵਸੰਮਤੀ ਨਾਲ ਲੋਕ ਹਿਤ ਫੈਸਲੇ ਲਏ ਜਾਣਗੇ ਤੇ ਕਾਰਜ ਉਲੀਕੇ ਜਾਣਗੇ।ਉਨਾਂ ਕਿਹਾ ਕਿ ਬਜ਼ੁਰਗ ਅਵਸਥਾ ਦੇ ਲੋਕ ਸੱਥ ਵਿੱਚ ਬੈਠ ਕੇ ਜਿਥੇ ਆਪਣਾ ਸਮਾਂ ਵੀ ਬਤੀਤ ਕਰਦੇ ਹਨ ਉੱਥੇ ਨੌਜਵਾਨ ਪੀੜੀ ਨੂੰ ਅਨੇਕਾਂ ਗੱਲਾਂ ਬਾਤਾਂ ਵੀ ਸਿੱਖਣ ਨੂੰ ਮਿਲਦੀਆਂ ਹਨ ਜੋ ਭਵਿੱਖ ਵਿੱਚ ਕੰਮ ਆਉਂਦੀਆਂ ਹਨ। ਇਸ ਤੋਂ ਇਲਾਵਾ ਇੰਟਰਲੋਕ ਸੜਕਾਂ ਦੇ ਉਦਘਾਟਨ ਨਾਲ ਲੋਕਾਂ ਦੀ ਆਵਾਜਾਈ ਵੀ ਸੁਖਾਲੀ ਹੋਵੇਗੀ।ਲੋਕਾਂ ਨੂੰ ਆਉਣ ਜਾਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ।ਉਨਾ ਕਿਹਾ ਕਿ ਪਿੰਡਾਂ ਵਿਖੇ ਬੁਨਿਆਦੀ ਸਹੂਲਤਾਂ ਦੀ ਪੂਰਤੀ ਕਰਵਾਈ ਜਾ ਰਹੀ ਹੈ ਤਾਂ ਜੋ ਪਿੰਡਾਂ ਦੀ ਨੁਹਾਰ ਬਦਲੀ ਜਾ ਸਕੇ ਤੇ ਪਿੰਡਾਂ ਨੂੰ ਮਾਡਲ ਪਿੰਡ ਵਜੋਂ ਉਭਾਰਿਆ ਜਾ ਸਕੇ।