ਅੱਜ ਸਜੇਗੀ ਮਹਿਫ਼ਿਲ-ਏ-ਕੱਵਾਲੀ
1 ਫਰਵਰੀ ਨੂੰ ਸਜੇਗੀ ਮਹਿਫ਼ਿਲ-ਏ-ਕੱਵਾਲੀ
Publish Date: Sat, 31 Jan 2026 04:39 PM (IST)
Updated Date: Sat, 31 Jan 2026 04:40 PM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਜਲਾਲਾਬਾਦ : ਜਲਾਲਾਬਾਦ ਦੇ ਐੱਫ.ਐੱਫ. ਰੋਡ ਤੇ ਸਥਿਤ ਹਰਕ੍ਰਿਸ਼ਨ ਗਾਰਡਨ ਵਿੱਚ ਅੱਜ ਰੂਹਾਨੀ ਸ਼ਾਮ ਦਾ ਆਯੋਜਨ ਹੋਣ ਜਾ ਰਿਹਾ ਹੈ। ਹਜ਼ਰਤ ਖਵਾਜਾ ਮੋਇਨੂਦੀਨ ਚਿਸ਼ਤੀ ਰਹਿਮਤੁੱਲਾ ਅਲੈਹ (ਅਜਮੇਰ ਵਾਲੀ ਸਰਕਾਰ) ਦੀ ਯਾਦ ਵਿੱਚ ਮਹਿਫ਼ਿਲ-ਏ-ਕੱਵਾਲੀ ਸਜਾਈ ਜਾਵੇਗੀ। ਪ੍ਰੋਗਰਾਮ ਦੇ ਮੁੱਖ ਸੇਵਾਦਾਰ ਵਿੱਕੀ ਚਿਸ਼ਤੀ ਨਿਜ਼ਾਮੀ ਨੇ ਦੱਸਿਆ ਕਿ ਇਸ ਧਾਰਮਿਕ ਸਮਾਗਮ ਵਿੱਚ ਵੱਖ-ਵੱਖ ਸ਼ਾਹੀ ਦਰਬਾਰਾਂ ਦੇ ਨਾਮੀ ਕੱਵਾਲ ਅਤੇ ਕਲਾਕਾਰ ਆਪਣੀ ਹਾਜ਼ਰੀ ਲਗਵਾਉਣਗੇ ਅਤੇ ਸੂਫ਼ੀਆਨਾ ਕਲਾਮਾਂ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ।ਓਂਕਾਰ ਵਾਲੀਆ ਅਤੇ ਉਸਤਾਦ ਹਰਮੇਸ਼ ਰੰਗੀਲਾ ਨੇ ਪ੍ਰੋਗਰਾਮ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮਹਿਫ਼ਿਲ ਵਿੱਚ ਸ਼ਾਹੀ ਇਮਾਮ ਅਤੇ ਕਈ ਰੂਹਾਨੀ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੀਆਂ। ਇਸ ਪ੍ਰੋਗਰਾਮ ਦੇ ਮੁੱਖ ਸਪਾਂਸਰ ਕੇ.ਪੀ. ਲਗਜ਼ਰੀ ਸੈਲੂਨ ਹਨ। ਪ੍ਰਬੰਧਕਾਂ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਰਾਤ ਨੂੰ ਹਰਕ੍ਰਿਸ਼ਨਾ ਗਾਰਡਨ ਪਹੁੰਚ ਕੇ ਸੂਫ਼ੀਆਨਾ ਮਹਿਫ਼ਿਲ ਦਾ ਆਨੰਦ ਮਾਣਨ ਅਤੇ ਪੀਰ-ਫ਼ਕੀਰਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ।