ਡੇਂਗੂ, ਮਲੇਰੀਏ ਦੇ ਅਗੇਤੇ ਪ੍ਰਬੰਧਾਂ ਤੇ ਮੁੱਖ ਮੰਤਰੀ ਸਿਹਤ ਯੋਜਨਾ ’ਤੇ ਚਰਚਾ
ਡੇਂਗੂ, ਮਲੇਰੀਏ ਦੇ ਅਗੇਤੇ ਪ੍ਰਬੰਧਾਂ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਦੀ ਜਾਗਰੂਕਤਾ ਸਬੰਧੀ ਕੀਤੀ ਮੀਟਿੰਗ
Publish Date: Sun, 22 Feb 2026 04:57 PM (IST)
Updated Date: Sun, 22 Feb 2026 05:00 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਡੇਂਗੂ ਮਲੇਰੀਏ ਦੇ ਅਗੇਤੇ ਪ੍ਰਬੰਧਾਂ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਦੀ ਜਾਗਰੂਕਤਾ ਸਬੰਧੀ ਸਿਵਲ ਸਰਜਨ ਡਾ.ਕਵਿਤਾ ਸਿੰਘ ਵੱਲੋਂ ਜਿਲ੍ਹੇ ਦੇ ਸਮੂਹ ਮਲਟੀਪਰਪਜ਼ ਹੈਲਥ ਸੁਪਵਾਈਜਰ ਅਤੇ ਫੀਲਡ ਸਟਾਫ਼ ਨਾਲ ਵਰਚੂਅਲ ਮੀਟਿੰਗ ਕੀਤੀ ਗਈ। ਇਸ ਸਮੇਂ ਐਨਵੀਬੀਡੀਸੀਪੀ, ਡੇਂਗੂ ਮਲੇਰੀਆ ਦੇ ਅਗੇਤੇ ਪ੍ਰਬੰਧਾਂ ਅਤੇ ਹੋਰ ਪ੍ਰੋਗ੍ਰਾਮਾਂ ਸਬੰਧੀ ਚਰਚਾ ਕੀਤੀ ਗਈ। ਉਹਨਾਂ ਸਮੂਹ ਸਬੰਧਿਤ ਸਟਾਫ਼ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਡੇਂਗੂ ਅਤੇ ਮਲੇਰੀਏ ਦੇ ਮੱਛਰ ਪੈਦਾ ਹੋਣ ਦੇ ਸੋਮਿਆਂ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਅਤੇ ਉਹਨਾਂ ਨੂੰ ਨਸ਼ਟ ਕਰਨ ਸਬੰਧੀ ਜਾਣਕਾਰੀ ਦਿੱਤੀ ਜਾਵੇ। ਉਹਨਾਂ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਨਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਵੀ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਮਾਨੀਟਰਨਿੰਗ ਰਿਪੋਰਟਾਂ ਨੂੰ ਸਮੇਂ-ਸਿਰ ਅਪਲੋਡ ਕੀਤਾ ਜਾਵੇ ਤੇ ਕਿਸੇ ਵੀ ਕਿਸਮ ਦੀ ਲਾਪਰਵਾਹੀ ਨਾ ਵਰਤੀ ਜਾਵੇ।ਇਸ ਮੌਕੇ ਡਾ.ਸੁਨੀਤਾ ਕੰਬੋਜ਼ ਜਿਲ੍ਹਾ ਐਪੀਡੀਮੋਲੋਜਿਸਟ, ਵਿਨੋਦ ਖੁਰਾਣਾ, ਦਿਵੇਸ਼ ਕੁਮਾਰ, ਅਤਿੰਦਰ ਸਿੰਘ ਮੌਜੂਦ ਸਨ।