ਕਿਰਤੀ ਕਿਸਾਨ ਯੂਨੀਅਨ ਨੇ ਕਿਸਾਨੀ ਮੁੱਦਿਆਂ ’ਤੇ ਕੀਤੀ ਚਰਚਾ
ਕਿਰਤੀ ਕਿਸਾਨ ਯੂਨੀਅਨ ਵੱਲੋਂ ਕੀਤੀ ਗਈ ਮੀਟਿੰਗ
Publish Date: Sun, 01 Feb 2026 04:46 PM (IST)
Updated Date: Sun, 01 Feb 2026 04:49 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜਿਲਕਾ : ਕਿਰਤੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਪੱਧਰੀ ਵਿਸਥਾਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ ਸੂਬਾ ਪੱਧਰੀ ਇਜਲਾਸ ਕਰਨ ਦੇ ਫੈਸਲੇ ਅਨੁਸਾਰ ਫਰਵਰੀ ਮਹੀਨੇ ਵਿੱਚ ਇਕਾਈ ਪੱਧਰ ਤੇ ਮੈਂਬਰਸ਼ਿਪ ਕਰਕੇ ਬਲਾਕ ਕਮੇਟੀਆਂ ਬਣਾਉਣ ਤੱਕ ਦਾ ਕੰਮ ਮੁਕੰਮਲ ਕੀਤਾ ਜਾਵੇਗਾ ਅਤੇ ਹਕੂਮਤਾਂ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਲੋਕਾਂ ਨੂੰ ਸੰਘਰਸ਼ਾਂ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਵੇਗਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਸੂਬਾ ਕਮੇਟੀ ਮੈਂਬਰ ਰੇਸ਼ਮ ਮਿੱਡਾ, ਔਰਤ ਵਿੰਗ ਦੇ ਕਨਵੀਨਰ ਰਾਜ ਕੌਰ ਚੱਕ ਸੈਦੋਕੇ,ਸੀਨੀ ਆਗੂ ਪ੍ਰਵੀਨ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਹਕੂਮਤਾਂ ਸਰਮਾਏਦਾਰ ਪ੍ਰਬੰਧ ਦੀ ਕਠਪੁਤਲੀ ਬਣ ਕੇ ਦੇਸ਼ ਅੰਦਰ ਦੇਸ਼ੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦਾ ਗਲਬਾ ਮਜਬੂਤ ਕਰ ਚੁੱਕੀਆਂ ਹਨ ਇਸ ਨਾਲ ਦੇਸ਼ ਅੰਦਰ ਮਿਹਨਤਕਸ਼ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਜਿਸ ਦੇ ਤਹਿਤ ਹੀ ਹਰ ਰੋਜ਼ ਕਾਰਪਰੇਟ ਪੱਖੀ ਬਿਜਲੀ, ਬੀਜ ਬਿੱਲ, ਲੇਬਰ ਕੋਡ, ਨਰੇਗਾ ਕਾਨੂੰਨ ਨੂੰ ਖਤਮ ਕਰਕੇ ਲੋਕ ਵਿਰੋਧੀ ਕਾਨੂੰਨ ਬਣਾਏ ਜਾ ਰਹੇ ਹਨ ਪਬਲਿਕ ਸੈਕਟਰ ਦੇ ਅਦਾਰਿਆਂ ਦਾ ਲਗਾਤਾਰ ਇੱਕ ਇੱਕ ਕਰਕੇ ਭੋਗ ਪਾਇਆ ਜਾ ਰਿਹਾ ਹੈ ਦੇਸ਼ ਦੇ ਮਿਹਨਤਕਸ਼ ਲੋਕਾਂ ਨਾਲ ਬੀ ਜੇ ਪੀ ਆਰ ਐਸ ਐਸ ਧੋਖਾ ਕਰ ਰਹੀ ਹੈ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਲੁੱਟਾਇਆਂ ਜਾ ਰਿਹਾ ਹੈ, ਜ਼ਿਲ੍ਹਾ ਸਕੱਤਰ ਮਨਦੀਪ ਸਿੰਘ ਤੇ ਬਲਾਕ ਪ੍ਰਧਾਨ ਹਰਮੀਤ, ਬਲਾਕ ਆਗੂ ਰੇਸ਼ਮ ਕੁੰਡਲ ਨੇ ਕਿਹਾ ਕਿ ਦੇਸ਼ ਤੇ ਚੌਹ ਤਰਫੇ ਹਮਲੇ ਹੋ ਰਹੇ ਨੇ ਇਥੇ ਹਰ ਵਰਗ ਪੀੜਤ ਹੈ ਚਾਹੇ ਉਹ ਮੁਲਾਜ਼ਮ, ਕਿਸਾਨ, ਮਜ਼ਦੂਰ, ਵਿਦਿਆਰਥੀ, ਪੱਤਰਕਾਰ ਹੈ ਹਰ ਵਰਗ ਨੂੰ ਨਪੀੜਿਆ ਜਾ ਰਿਹਾ ਹੈ ਇਸ ਲਈ ਸਾਡਾ ਜਥੇਬੰਦ ਹੋਣਾ ਸਮੇਂ ਦੀ ਅਣਸਰਦੀ ਲੋੜ ਹੈ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਕੇ ਜਥੇਬੰਦ ਕਰੀਏ ਤੇ ਵੱਡੀਆਂ ਲੋਕ ਲਹਿਰਾਂ ਖੜ੍ਹੀਆ ਕਰਕੇ ਇਸ ਫਾਸ਼ੀਵਾਦੀ ਹਮਲੇ ਨੂੰ ਪਿੱਛੇ ਧੱਕ ਸਕੀਏ ਅਤੇ ਆਪਣੇ ਹੱਕਾਂ ਦੀ ਰਾਖੀ ਕਰੀਏ। ਇਸ ਮੌਕੇ ਜਰਨੈਲ ਸਿੰਘ ਬੱਗੇ ਕਾ. ਗੁਰਚਰਨ ਸਿੰਘ ਕੁੰਡਲ, ਜਸਵੰਤ ਸਿੰਘ ਤਾਰੇਵਾਲਾ ਹਰਵਿੰਦਰ ਸਿੰਘ ਮਹਿੰਦਰ ਸਿੰਘ ਮੋਹਨ ਸਿੰਘ ਅਰਨੀਵਾਲਾ, ਡਾ. ਗੁਰਪ੍ਰੀਤ ਸਵਾਹ ਵਾਲਾ, ਵਿਸਾਵਾ ਸਿੰਘ ਵਜੀਦਪੁਰ, ਬਲਦੇਵ ਸਿੰਘ ਬੋਪਾਰਾਏ, ਹੁਸਨਦੀਪ ਸਿੰਘ ਆਦਿ ਹਾਜ਼ਰ ਸਨ।