ਜਨਰਲ ਮਜ਼ਦੂਰ ਯੂਨੀਅਨ ਵੱਲੋਂ ਸ਼ਹੀਦੀ ਦਿਹਾੜਾ ਮਨਾਇਆ
ਜਨਰਲ ਮਜ਼ਦੂਰ ਯੂਨੀਅਨ ਵੱਲੋਂ ਸ਼ਹੀਦੀ ਦਿਹਾੜਾ ਮਨਾਇਆ ਗਿਆ
Publish Date: Mon, 23 Mar 2026 06:22 PM (IST)
Updated Date: Mon, 23 Mar 2026 06:25 PM (IST)
ਰਮਨ ਕੁਮਾਰ.ਪੰਜਾਬੀ ਜਾਗਰਣ, ਫਾਜ਼ਿਲਕਾ : ਜਨਰਲ ਮਜ਼ਦੂਰ ਯੂਨੀਅਨ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ ਸਥਾਨਕ ਪ੍ਰਤਾਪ ਬਾਗ ਵਿੱਚ ਸ਼ਹੀਦੀ ਦਿਹਾੜਾ ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਸਾਥੀ ਅਤੇ ਪ੍ਰਧਾਨ ਲਕਸ਼ਮੀ ਨਾਰਾਇਣ ਯਾਦਵ ਨੇ ਦੱਸਿਆ ਕਿ ਮਜ਼ਦੂਰ ਯੂਨੀਅਨ ਦੇ ਵਰਕਰਾਂ ਸੁਨੀਲ ਕੁਮਾਰ, ਮੇਵਾ ਲਾਲ ਯਾਦਵ, ਵਿਕਾਸ, ਸੋਨੂੰ, ਬਬਲੂ ਕੁਮਾਰ, ਉਪੇਂਦਰ ਸ਼ਰਮਾ, ਅਰਜੁਨ ਕੁਮਾਰ ਅਤੇ ਹੋਰਾਂ ਨੇ ਮਿਲ ਕੇ ਸ਼ਹੀਦਾਂ ਦੀਆਂ ਤਸਵੀਰਾਂ ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਏ। ਸਮਾਜ ਸੇਵਕ ਐਲਡੀ ਸ਼ਰਮਾ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਪਾਕਿਸਤਾਨ ਤੋਂ ਸ਼ਹੀਦਾਂ ਦੀ ਸਮਾਧੀ ਪ੍ਰਾਪਤ ਕਰਨ ਲਈ ਫਾਜ਼ਿਲਕਾ ਦੇ 9 ਪਿੰਡ ਵੀ ਪਾਕਿਸਤਾਨ ਨੂੰ ਦਿੱਤੇ ਗਏ ਸਨ।