ਮੰਡੀ ਦੇ ਲੋਕ ਸਵੱਛਤਾ ਦਾ ਖਾਸ ਧਿਆਨ ਰੱਖਣ : ਖੇੜਾ
ਮੰਡੀ ਦੇ ਲੋਕ ਸਵੱਛਤਾ ਦਾ ਖਾਸ ਧਿਆਨ ਰੱਖਣ-ਖੇੜਾ
Publish Date: Sat, 03 Jan 2026 03:49 PM (IST)
Updated Date: Sat, 03 Jan 2026 03:50 PM (IST)
ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ ਮੰਡੀ ਲਾਧੂਕਾ : ਮੰਡੀ ਦੀ ਪੰਚਾਇਤ ਨੇ ਗੰਦਗੀ ਨਾਲ ਭਰੇ ਖਾਲੀ ਪਲਾਟਾਂ ਦੀ ਸਫ਼ਾਈ ਕਰਵਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਮੰਡੀ ਦੇ ਸਰਪੰਚ ਮਨਜੋਤ ਸਿੰਘ ਖੇੜਾ ਪ੍ਰਿੰਸ ਨੇ ਕਿਹਾ ਹੈ ਮੰਡੀ ਨੂੰ ਗੰਦਗੀ ਮੁਕਤ ਕਰਨ ਲਈ ਖਾਲੀ ਪਲਾਟਾਂ ਵਿਚ ਪਈ ਗੰਦਗੀ ਨੂੰ ਸਾਫ਼ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਇਸ ਮੁਹਿੰਮ ਦੇ ਤਹਿਤ ਮੰਡੀ ਦੇ ਵਾਰਡ ਨੰਬਰ 4 ਵਿਚ ਖਾਲੀ ਪਏ ਪਲਾਟ ਵਿੱਚੋਂ ਗੰਦਗੀ ਦੀ ਸਫਾਈ ਕਰਵਾ ਕੇ ਗੰਦਗੀ ਮੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਮੰਡੀ ਵਾਸੀਆਂ ਨੂੰ ਅਪੀਲ ਕੀਤੀ ਹੈ ਸਫ਼ਾਈ ਨੂੰ ਬਰਕਰਾਰ ਰੱਖਣ ਲਈ ਗੰਦਗੀ ਫੈਲਾਉਣ ਤੋਂ ਗੁਰੇਜ਼ ਕਰਨ। ਉਨ੍ਹਾਂ ਨੇ ਕਿਹਾ ਹੈ ਮੰਡੀ ਦੇ ਸ਼ਹੀਦ ਭਗਤ ਸਿੰਘ ਚੌਂਕ ਨੂੰ ਸਾਫ ਕੀਤਾ ਗਿਆ ਸੀ ਪਰ। ਪਰ ਹੁਣ ਫਿਰ ਕੁੱਝ ਲੋਕਾਂ ਵਲੋਂ ਚੌਂਕ ਵਿਚ ਗੰਦਗੀ ਫੈਲਾਈ ਜਾ ਰਹੀ ਹੈ, ਉਨ੍ਹਾਂ ਨੇ ਅਜਿਹੇ ਲੋਕਾਂ ਨੂੰ ਅਪੀਲ ਕੀਤੀ ਹੈ ਇਹ ਚੌਕ ਜਿਹੜਾ ਕਿ ਸਮਾਜਿਕ, ਸਿਆਸੀ ਤੇ ਵਪਾਰਕ ਸਰਗਮੀਆਂ ਦਾ ਕੇਂਦਰ ਹੈ ਨੂੰ ਹਰ ਹਾਲ ਸਾਫ ਸੁੱਥਰਾ ਰੱਖਣ। ਉਨ੍ਹਾਂ ਨੇ ਕਿਹਾ ਹੈ ਮੰਡੀ ਨੂੰ ਸਾਫ਼ ਸੁੱਥਰਾ ਬਣਾਈ ਰੱਖਣ ਲਈ ਇਕ ਮਾਸਟਰ ਪ੍ਰੋਗਰਾਮ ਬਣਾਇਆ ਜਾਵੇਗਾ। ਇਸ ਮੋਕੇ ਤੇ ਮੰਡੀ ਦੇ ਪੰਚ ਰਮਨ ਨਰੂਲਾ, ਸ਼ਾਮ ਲਾਲ ਛਾਬੜਾ, ਸੁਰਿੰਦਰ ਕੰਬੋਜ ਜਿਮੀਦਾਰਾ ਪੈਸਟੀਸਾਈਡ, ਜੰਗੀਰ ਚੰਦ ਕੰਬੋਜ਼, ਤੀਰਥ ਵਢੇਰਾ ਅਤੇ ਸੁਰਜੀਤ ਸਿੰਘ ਆਦਿ ਹਾਜਰ ਸਨ।