ਭਾਈ ਮਹਾ ਸਿੰਘ ਖਾਲਸਾ ਸਕੂਲ ਨੇ ਸਾਲਾਨਾ ਨਤੀਜੇ ਐਲਾਨੇ
ਭਾਈ ਮਹਾ ਸਿੰਘ ਖਾਲਸਾ ਪਬਲਿਕ ਸਕੂਲ ਦੇ ਸਾਲਾਨਾ ਨਤੀਜੇ ਵਿੱਚ ਮੰਨਤ ਕੌਰ ਨੇ 99 ਫੀਸਦੀ ਅੰਕਾਂ ਨਾਲ ਮਾਰੀ ਬਾਜ਼ੀ
Publish Date: Fri, 20 Mar 2026 03:35 PM (IST)
Updated Date: Fri, 20 Mar 2026 03:37 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਭਾਈ ਮਹਾ ਸਿੰਘ ਖਾਲਸਾ ਪਬਲਿਕ ਸਕੂਲ ਵੱਲੋਂ ਸਾਲਾਨਾ ਨਤੀਜੇ ਐਲਾਨੇ ਗਏ। ਕਲਾਸ ਪਹਿਲੀ ‘ਏ’ ਦੇ ਨਤੀਜੇ ਖ਼ਾਸ ਤੌਰ ‘ਤੇ ਕਾਬਿਲ-ਏ-ਤਾਰੀਫ਼ ਰਹੇ। ਨਤੀਜਿਆਂ ਵਿੱਚ ਅਧਿਆਪਿਕਾ ਪੂਜਾ ਅਤੇ ਗੁਰਸੇਵਕ ਸਿੰਘ ਦੇ ਬੱਚਿਆਂ ਮੰਨਤ ਕੌਰ ਨੇ 99.9 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਮੰਤਾਜ ਸਿੰਘ ਨੇ 99.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ ਅਤੇ ਨਿਤੀਸ਼ ਕੁਮਾਰ ਨੇ 91 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਮਾਪਿਆਂ ਨੇ ਵੀ ਸਕੂਲ ਦੇ ਅਧਿਆਪਕਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਕੂਲ ਵਿੱਚ ਬੱਚਿਆਂ ਨੂੰ ਨਾ ਸਿਰਫ਼ ਪੜਾਈ, ਸਗੋਂ ਚੰਗੇ ਸੰਸਕਾਰ ਵੀ ਦਿੱਤੇ ਜਾਂਦੇ ਹਨ, ਜੋ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਿੱਚ ਸਹਾਇਕ ਹਨ। ਸਮਾਗਮ ਦੇ ਅੰਤ ਵਿੱਚ ਸਕੂਲ ਪ੍ਰਸ਼ਾਸਨ ਨੇ ਸਾਰੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਕਰਦੇ ਹੋਏ ਨਵੀਆਂ ਉੱਚਾਈਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ।