ਮਾਨਵ ਕਲਿਆਣ ਸਭਾ ਫਾਜ਼ਿਲਕਾ ਵੱਲੋਂ ਨਵੀਂ ਕਾਰਜਕਾਰਨੀ ਦਾ ਐਲਾਨ
ਮਾਨਵ ਕਲਿਆਣ ਸਭਾ ਫਾਜ਼ਿਲਕਾ ਵੱਲੋਂ ਨਵੀਂ ਕਾਰਜਕਾਰਨੀ ਦਾ ਐਲਾਨ
Publish Date: Mon, 06 Apr 2026 06:34 PM (IST)
Updated Date: Mon, 06 Apr 2026 06:37 PM (IST)

ਨਰੇਸ਼ ਕੁਮਾਰ ਕਾਮਰਾ,ਪੰਜਾਬੀ ਜਾਗਰਣ ਫਾਜ਼ਿਲਕਾ : ਮਾਨਵ ਕਲਿਆਣ ਸਭਾ ਫਾਜ਼ਿਲਕਾ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਅਸ਼ੋਕ ਬੁੱਧੀਰਾਜਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਯਾਦ ਰਹੇ ਕਿ ਸਭਾ ਦੀ ਪ੍ਰਬੰਧਕੀ ਕਮੇਟੀ ਦੀ ਚੋਣ 22 ਫਰਵਰੀ ਨੂੰ ਸਰਬਸੰਮਤੀ ਨਾਲ ਹੋਈ ਸੀ, ਜਿਸ ਅਨੁਸਾਰ ਪ੍ਰਧਾਨ ਅਸ਼ੋਕ ਬੁੱਧੀਰਾਜਾ ਨੂੰ ਇੱਕ ਮਹੀਨੇ ਅੰਦਰ ਕਾਰਜਕਾਰਨੀ ਗਠਿਤ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਪ੍ਰਧਾਨ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ। ਇਸ ਮੌਕੇ ਪ੍ਰਧਾਨ ਅਸ਼ੋਕ ਬੁੱਧੀਰਾਜਾ ਵੱਲੋਂ ਨਵੀਂ ਕਾਰਜਕਾਰਨੀ ਦਾ ਐਲਾਨ ਕਰਦਿਆਂ ਮੈਂਬਰਾਂ ਨੂੰ ਉਨ੍ਹਾਂ ਦੇ ਅਹੁਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਨਵੀਂ ਕਾਰਜਕਾਰਨੀ ਵਿੱਚ ਅਸ਼ੋਕ ਬੁੱਧੀਰਾਜਾ ਪ੍ਰਧਾਨ, ਇੰਦਰ ਸਿੰਘ ਸੈਣੀ ਅਤੇ ਕੰਚਨ ਸ਼ਰਮਾ ਉਪ-ਪ੍ਰਧਾਨ, ਰਮੇਸ਼ ਕਪੂਰ ਜਨਰਲ ਸਕੱਤਰ ਅਤੇ ਸਤੀਸ਼ ਜੋਸ਼ੀ ਖਜ਼ਾਨਚੀ ਨਿਯੁਕਤ ਕੀਤੇ ਗਏ ਹਨ।ਸਭਾ ਦੇ ਸਰਪ੍ਰਸਤ ਵਜੋਂ ਪੰਨਾ ਲਾਲ ਗੁਪਤਾ, ਵਿਸ਼ਨੂੰ ਦੱਤ ਸ਼ਰਮਾ ਅਤੇ ਸੁਰਿੰਦਰ ਸਚਦੇਵਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਵੱਖ-ਵੱਖ ਵਿਭਾਗਾਂ ਲਈ ਸਲਾਹਕਾਰਾਂ ਵਿੱਚ ਸੁਰਿੰਦਰ ਮੂਲੜੀ, ਰਾਜੇਸ਼ ਭਾਰਦਵਾਜ, ਗਿਰਧਾਰੀ ਲਾਲ, ਅਨੂ ਨਾਗਪਾਲ, ਪੂਰਨ ਚੰਦ ਬੱਟੀ, ਲੀਲਾਧਰ , ਰਾਕੇਸ਼ ਕੁਮਾਰ , ਕਾਮੇਸ਼ਵਰ ਗੁੰਬਰ ਕਾਨੂੰਨੀ, ਅਮਰਜੀਤ ਸਿੰਘ ਸੰਧੂ , ਜਸਵੰਤ ਰਾਏ ,ਸ਼ਿਰਾਜ ਵਿੱਜ ਅਤੇ ਡਾ. ਰਾਮੇਸ਼ਵਰ ਗੁੰਬਰ ਨੂੰ ਸ਼ਾਮਲ ਕੀਤਾ ਗਿਆ ਹੈ।ਇਸ ਤੋਂ ਇਲਾਵਾ ਆਸ਼ਾ ਨਾਗਪਾਲ, ਸੁਰਿੰਦਰ ਖੁਰਾਣਾ, ਹਰੀਸ਼ ਗਿਲਹੋਤਰਾ, ਅਨਿਲ ਬਾਗਲਾ, ਗੁਲਸ਼ਨ ਚੁੱਘ, ਮਹੇਸ਼ ਨਾਗਪਾਲ, ਵਿਪਨ ਬਜਾਜ, ਮਹਿੰਦਰ ਪ੍ਰਤਾਪ ਢੀਂਗੜਾ, ਪ੍ਰਿਥਵੀ ਰਾਜ ਗੋਕਲਾਨੀ, ਸੁਰਿੰਦਰ ਕਾਮਰਾ, ਜੋਗਿੰਦਰ ਸਿੰਘ ਨਾਮਧਾਰੀ, ਈਸ਼ਵਰ ਵਰਮਾ ਅਤੇ ਸਤਪਾਲ ਗੁਪਤਾ ਨੂੰ ਕਾਰਜਕਾਰਨੀ ਮੈਂਬਰ ਬਣਾਇਆ ਗਿਆ ਹੈ। ਮੀਟਿੰਗ ਦੇ ਅੰਤ ਵਿੱਚ ਸਾਰੇ ਮੈਂਬਰਾਂ ਨੇ ਪ੍ਰਧਾਨ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਅਤੇ ਬਜ਼ੁਰਗਾਂ ਦੀ ਸੇਵਾ ਦੇ ਸੰਕਲਪ ਨੂੰ ਦੁਹਰਾਇਆ। ਜਨਰਲ ਸਕੱਤਰ ਰਮੇਸ਼ ਕਪੂਰ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਸਲਾਹਕਾਰਾਂ ਵੱਲੋਂ ਮੈਂਬਰਾਂ ਨੂੰ ਮਹੀਨਾਵਾਰ ਮੀਟਿੰਗਾਂ ਵਿੱਚ ਲਾਜ਼ਮੀ ਹਾਜ਼ਰੀ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਮੀਟਿੰਗ ਦੌਰਾਨ ਮੀਤ ਪ੍ਰਧਾਨ ਇੰਦਰ ਸਿੰਘ ਸੈਣੀ, ਆਸ਼ਾ ਨਾਗਪਾਲ, ਪੂਰਨ ਚੰਦ ਬੱਟੀ ਅਤੇ ਹਰੀਸ਼ ਗਿਲਹੋਤਰਾ ਵੱਲੋਂ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਦੀ ਸਿਹਤ ਦਾ ਜਾਇਜ਼ਾ ਵੀ ਲਿਆ ਗਿਆ। ਖਜ਼ਾਨਚੀ ਸਤੀਸ਼ ਜੋਸ਼ੀ ਨੇ ਮੈਂਬਰਾਂ ਨੂੰ ਸਾਲਾਨਾ ਚੰਦਾ ਸਮੇਂ ਸਿਰ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ, ਜਦਕਿ ਸਰਪ੍ਰਸਤ ਵਿਸ਼ਨੂੰ ਦੱਤ ਸ਼ਰਮਾ ਅਤੇ ਪੰਨਾ ਲਾਲ ਗੁਪਤਾ ਨੇ ਸ਼ਹਿਰ ਦੇ ਦਾਨੀ ਸੱਜਣਾਂ ਨੂੰ ਬਿਰਧ ਆਸ਼ਰਮ ਆ ਕੇ ਬਜ਼ੁਰਗਾਂ ਦਾ ਆਸ਼ੀਰਵਾਦ ਲੈਣ ਲਈ ਅਪੀਲ ਕੀਤੀ।ਪ੍ਰਧਾਨ ਅਸ਼ੋਕ ਬੁੱਧੀਰਾਜਾ ਨੇ ਦੱਸਿਆ ਕਿ ਸਭਾ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਲਈ ਜਲਦੀ ਹੀ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ ਅਤੇ ਇਸ ਸੰਬੰਧੀ ਜਾਣਕਾਰੀ ਵਟਸਐਪ ਗਰੁੱਪ ਰਾਹੀਂ ਸਾਂਝੀ ਕੀਤੀ ਜਾਵੇਗੀ।