ਨੈਸ਼ਨਲ ਮੁਕਾਬਲੇ ’ਚ ਮਨਨ ਕੰਬੋਜ ਜਿੱਤਿਆ ਗੋਲਡ ਮੈਡਲ
ਨੈਸ਼ਨਲ ਮੁਕਾਬਲੇ 'ਚ ਮਨਨ ਕੰਬੋਜ ਜਿੱਤਿਆ ਗੋਲਡ ਮੈਡਲ।
Publish Date: Sat, 03 Jan 2026 03:40 PM (IST)
Updated Date: Sat, 03 Jan 2026 03:41 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਦਿੱਲੀ ’ਚ ਸੰਪਨ ਹੋਈਆਂ ਮਾਰਸ਼ਲ ਆਰਟਸ ਨੈਸ਼ਨਲ ਚੈਂਪੀਅਨਸ਼ਿਪ ’ਚ ਜਲਾਲਾਬਾਦ ਦੇ ਨੇੜਲੇ ਪਿੰਡ ਮਾਹਮੂ ਜੋਇਆ ਦੇ ਚੈਤੰਨਿਆ ਟੈਕਨੋ ਸਕੂਲ ਦੇ ਛੇਵੀ ਜਮਾਤ ਦੇ ਬੱਚੇ ਮਨਨ ਕੰਬੋਜ ਨੇ ਗੋਲਡ ਮੈਡਲ ਹਾਸਲ ਕੀਤਾ ਹੈ। ਮਨਨ ਨੇ ਸੈਮੀਫਾਈਨਲ ਵਿੱਚ ਦਿੱਲੀ ਤੇ ਫ਼ਾਈਨਲ ਮੁਕਾਬਲੇ ਵਿੱਚ ਓਡੀਸਾ ਦੇ ਖਿਡਾਰੀ ਨੂੰ ਹਰਾਇਆ। ਮਨਨ ਕੰਬੋਜ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਜਲਾਲਾਬਾਦ ਇਲਾਕੇ, ਸਕੂਲ ਤੇ ਮਾ ਬਾਪ ਦਾ ਸਿਰ ਫਖਰ ਨਾਲ ਉੱਚਾ ਹੋਇਆ ਹੈ। ਮਨਨ ਕੰਬੋਜ ਦੇ ਵਾਪਿਸ ਪਰਤਣ ਤੇ ਜਿੱਥੇ ਮਨਨ ਕੰਬੋਜ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਇਸ ਬਹਾਦੁਰ ਖਿਡਾਰੀ ਦਾ ਜੋਰਦਾਰ ਸਵਾਗਤ ਕੀਤਾ ਉਥੇ ਮਨਨ ਦੇ ਪਿਤਾ ਕੰਵਲਜੀਤ ਕੰਬੋਜ ਨੂੰ ਵੀ ਰਿਸ਼ਤੇਦਾਰ ਸੱਜਣ ਲਗਾਤਾਰ ਵਧਾਈਆ ਦੇ ਰਹੇ ਹਨ। ਮਨਨ ਕੰਬੋਜ ਦੇ ਦਾਦਾ ਸਰਵਣ ਕੁਮਾਰ ਨੇ ਦੱਸਿਆ ਕਿ ਮਨਨ ਛੋਟੀ ਉਮਰ ਤੋ ਹੀ ਮਿਹਨਤ ਕਰਦਾ ਆ ਰਿਹਾ ਹੈ । ਮਨਨ ਕੰਬੋਜ ਦੇ ਸਕੂਲ ਦੀ ਪ੍ਰਿਸਿਪਲ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜਿੱਥੇ ਮਨਨ ਕੰਬੋਜ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ ਉਥੇ ਮਨਨ ਕੰਬੋਜ ਦੇ ਕੋਚ ਨਵਦੀਪ ਸਿੰਘ ਦੀ ਵੀ ਸ਼ਲਾਂਘਾ ਕੀਤੀ।