ਜੀਐੱਸਟੀ ਪ੍ਰਣਾਲੀ ਨੂੰ ਸੌਖੀ ਤੇ ਪਾਰਦਰਸ਼ੀ ਬਣਾਉਣਾ ਪਹਿਲ : ਈਟੀਓ ਕਾਠਗੜ੍ਹ
ਜੀਐਸਟੀ ਪ੍ਰਣਾਲੀ ਨੂੰ ਸੌਖੀ ਅਤੇ ਪਾਰਦਰਸ਼ੀ ਬਣਾਉਣਾ ਪਹਿਲ: ਈਟੀਓ ਕੁਲਵਿੰਦਰ ਕਾਠਗੜ੍ਹ
Publish Date: Sat, 21 Mar 2026 04:08 PM (IST)
Updated Date: Sat, 21 Mar 2026 04:10 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਜੀਐੱਸਟੀ ਵਿਭਾਗ ਫਾਜ਼ਿਲਕਾ ਦੇ ਈਟੀਓ ਕੁਲਵਿੰਦਰ ਕਾਠਗੜ੍ਹ ਨੇ ਜਲਾਲਾਬਾਦ ’ਚ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਇੱਛਪੂਜਾਣੀ, ਪ੍ਰਦੇਸ਼ ਮੁੱਖ ਪ੍ਰਵਕਤਾ ਸੁਰਿੰਦਰ ਪੁੱਛੀ, ਬੰਟੀ ਵਾਟਸ ਅਤੇ ਹੋਰ ਵਪਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਆਖਿਆ ਕਿ ਜੀਐੱਸਟੀ ਪ੍ਰਣਾਲੀ ਨੂੰ ਸੌਖੀ, ਪਾਰਦਰਸ਼ੀ ਤੇ ਵਪਾਰੀ-ਹਿਤੈਸ਼ੀ ਬਣਾਉਣਾ ਵਿਭਾਗ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਜਾਂ ਤਕਨੀਕੀ ਦਿੱਕਤ ਆਉਣ ‘ਤੇ ਵਿਭਾਗ ਨਾਲ ਸਿੱਧਾ ਸੰਪਰਕ ਕਰਨਾ ਚਾਹੀਦਾ ਹੈ। ਕਾਠਗੜ੍ਹ ਨੇ ਕਿਹਾ ਕਿ ਵਿਭਾਗ ਦਾ ਮਕਸਦ ਵਪਾਰੀਆਂ ਨੂੰ ਤੰਗ ਕਰਨਾ ਨਹੀਂ, ਸਗੋਂ ਉਨ੍ਹਾਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਮੀਟਿੰਗ ਦੌਰਾਨ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਇੱਛਪੂਜਾਣੀ ਅਤੇ ਸੁਰਿੰਦਰ ਪੁੱਛੀ ਨੇ ਕਿਹਾ ਕਿ ਵਪਾਰੀਆਂ ਤੇ ਜੀਐੱਸਟੀ ਵਿਭਾਗ ਵਿਚਕਾਰ ਨਿਯਮਿਤ ਸੰਵਾਦ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਪਾਰ ਮੰਡਲ ਹਮੇਸ਼ਾ ਵਪਾਰੀਆਂ ਦੀ ਆਵਾਜ਼ ਉਠਾਉਂਦਾ ਰਹੇਗਾ ਅਤੇ ਸਰਕਾਰ ਤੇ ਵਿਭਾਗ ਨਾਲ ਮਿਲ ਕੇ ਅਜਿਹਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰੇਗਾ, ਜਿਸ ਨਾਲ ਵਪਾਰ ਨੂੰ ਪ੍ਰੋਤਸਾਹਨ ਮਿਲੇ ਅਤੇ ਵਪਾਰੀਆਂ ਨੂੰ ਬਿਨਾਂ ਲੋੜ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਮੀਟਿੰਗ ਦੌਰਾਨ ਹੋਰ ਵਪਾਰੀਆਂ ਨੇ ਵੀ ਆਪਣੀਆਂ ਸਮੱਸਿਆਵਾਂ ਅਤੇ ਸੁਝਾਅ ਈਟੀਓ ਦੇ ਸਾਹਮਣੇ ਰੱਖੇ, ਜਿਨ੍ਹਾਂ ‘ਤੇ ਜਲਦ ਕਾਰਵਾਈ ਦਾ ਭਰੋਸਾ ਦਿੱਤਾ ਗਿਆ।