ਮਹਾ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਮਹਾਂ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
Publish Date: Tue, 17 Feb 2026 04:37 PM (IST)
Updated Date: Tue, 17 Feb 2026 04:39 PM (IST)
ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ ਮੰਡੀ ਲਾਧੂਕਾ : ਮੰਡੀ ਲਾਧੂਕਾ ਵਿੱਚ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ । ਕਾਵੜ ਲੈਣ ਲਈ ਮੰਡੀ ਤੋਂ 7 ਫਰਵਰੀ ਨੂੰ 90 ਕਾਵੜੀਆਂ ਦਾ ਜੱਥਾ ਸ਼੍ਰੀ ਕ੍ਰਿਸ਼ਨਾ ਮੰਦਰ ਤੋਂ ਕਾਵੜ ਸੰਘ ਦੀ ਅਗਵਾਈ ਵਿੱਚ ਪੈਦਲ ਹਰਿਦੁਆਰ ਲਈ ਰਵਾਨਾ ਹੋਇਆ ਅਤੇ 15 ਫਰਵਰੀ ਨੂੰ ਮਹਾਂ ਸ਼ਿਵਰਾਤਰੀ ਦੇ ਮੌਕੇ ਵਾਪਿਸ ਆਇਆ। ਜਿਸਦਾ ਸਵਾਗਤ ਮੰਡੀ ਲਾਧੂਕਾ ਦੇ ਕ੍ਰਿਸ਼ਨਾ ਮੰਦਰ ਕਮੇਟੀ ਦੇ ਪ੍ਰਧਾਨ ਰਿੱਕੀ ਜੁਲਾਹਾ ਦੀ ਅਗਵਾਈ ਵਿੱਚ ਕੀਤਾ ਗਿਆ ।ਕਾਵੜੀਆਂ ਵੱਲੋਂ ਮੰਡੀ ਲਾਧੂਕਾ ਅਤੇ ਚੰਡੀਗੜ੍ਹ ਬਸਤੀ ਦੇ ਸ਼ਰਧਾਲੂਆਂ ਨਾਲ ਭੰਗੜੇ ਪਾਏ ਗਏ ਅਤੇ ਗੁਲਾਲ ਉਡਾ ਕੇ ਖੁਸ਼ੀਆਂ ਮਨਾਈਆਂ ਗਈਆਂ । ਮਹਾਂ ਸ਼ਿਵਰਾਤਰੀ ਦੀ ਰਾਤ ਸ਼੍ਰੀ ਕ੍ਰਿਸ਼ਨਾ ਮੰਦਿਰ ਵਿੱਚ ਦਿੱਲੀ ਤੋਂ ਆਈ ਮੰਡਲੀ ਵੱਲੋਂ ਸ਼ਿਵ ਭੋਲੇ ਦੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਸ਼੍ਰੀ ਕ੍ਰਿਸ਼ਨਾ ਮੰਦਿਰ ਕਮੇਟੀ , ਮਹਿਲਾ ਸੰਕੀਰਤਨ ਸਭਾ , ਹਰ ਹਰ ਮਹਾਦੇਵ ਕਾਵੜ ਸੰਘ , ਸ਼ਿਆਮ ਪਰਿਵਾਰ ਕਮੇਟੀ , ਜੈ ਮਾਂ ਚਿੰਤਪੁਰਨੀ ਲੰਗਰ ਸੁਸਾਇਟੀ, ਸ਼੍ਰੀ ਰਾਮ ਲੀਲਾ ਸੇਵਾ ਸਮਿਤੀ , ਰੋਇਲ ਵੈਲਫੇਅਰ ਸੁਸਾਇਟੀ ਅਤੇ ਮੰਡੀ ਲਾਧੂਕਾ ਦੇ ਪਤਵੰਤੇ ਹਾਜ਼ਰ ਸਨ ।