ਖੱਤਰੀ ਬਰਾਦਰੀ ਵੈੱਲਫੇਅਰ ਸੁਸਾਇਟੀ ਨੇ ਲੋਹੜੀ ਮਨਾਈ
ਖੱਤਰੀ ਬਰਾਦਰੀ ਵੈਲਫੇਅਰ ਸੋਸਾਇਟੀ ਵਲੋਂ ਲੋਹੜੀ ਮਨਾਈ ਗਈ
Publish Date: Mon, 12 Jan 2026 04:34 PM (IST)
Updated Date: Mon, 12 Jan 2026 04:36 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਖੱਤਰੀ ਬਰਾਦਰੀ ਵੈਲਫੇਅਰ ਸੋਸਾਇਟੀ, ਜਲਾਲਾਬਾਦ ਡਰੀਮ ਵਿਲਾ ਪੈਲਸ ਵਿੱਚ ਲੋਹੜੀ ਦਾ ਤਿਉਹਾਰ ਧੂਮਧਾਮ ਅਤੇ ਰਵਾਇਤੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਾਰੇ ਹਾਜ਼ਰੀਨਾਂ ਨੇ ਆਪਸ ਵਿੱਚ ਇੱਕ ਦੂਜੇ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਅਤੇ ਸਮਾਜਿਕ ਏਕਤਾ ਦਾ ਸੰਦੇਸ਼ ਦਿੱਤਾ। ਸਮਾਗਮ ਦੌਰਾਨ ਆਉਣ ਵਾਲੀ 1 ਫਰਵਰੀ 2026 ਨੂੰ ਲੱਗਣ ਵਾਲੇ ਦੂਜੇ ਦਿਵਿਆਂਗ ਕੈਂਪ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੇ ਨਾਲ ਹੀ ਖੱਤਰੀ ਬਰਾਦਰੀ ਵੱਲੋਂ ਭਵਿੱਖ ਵਿੱਚ ਕੀਤੀਆਂ ਜਾਣ ਵਾਲੀਆਂ ਹੋਰ ਸਮਾਜ ਸੇਵੀ ਗਤੀਵਿਧੀਆਂ ਬਾਰੇ ਵੀ ਗੰਭੀਰ ਚਰਚਾ ਕੀਤੀ ਗਈ। ਇਸ ਮੌਕੇ ਸਰਪ੍ਰਸਤ ਵਿਜੇ ਖੰਨਾ, ਪ੍ਰਧਾਨ ਦੀਪਕ ਸਹਿਗਲ, ਕੈਸ਼ੀਅਰ ਪ੍ਰਸ਼ਾਂਤ ਖੰਨਾ, ਸਹਿ ਕੈਸ਼ੀਅਰ ਮਨਪ੍ਰੀਤ ਕਪੂਰ, ਮੁੱਖ ਸਲਾਹਕਾਰ ਪ੍ਰਵੇਸ਼ ਖੰਨਾ, ਲੀਗਲ ਐਡਵਾਈਜ਼ਰ ਅਮਨਦੀਪ ਹਾਂਡਾ, ਪੀ.ਆਰ.ਓ. ਜਸਵੰਤ ਖੱਤਰੀ, ਮੁੱਖ ਸਲਾਹਕਾਰ ਰਵਿੰਦਰ ਧਵਨ, ਸੀਨੀਅਰ ਪੱਤਰਕਾਰ ਭਗਵਾਨ ਸਹਿਗਲ, ਸੀਨੀਅਰ ਅਹੁਦੇਦਾਰ ਡੀ.ਸੀ. ਮੈਣੀ, ਵਾਈਸ ਪ੍ਰਧਾਨ ਐਮ.ਸੀ. ਬਲਵਿੰਦਰ ਕਪੂਰ, ਵਾਈਸ ਪ੍ਰਧਾਨ ਐਮ.ਸੀ. ਵਿਕਰਮ ਧਵਨ, ਤਨੂ ਵਿੱਜ, ਰਮਣ ਵਿਣਾਇਕ, ਜਸਵਿੰਦਰ ਬੇਦੀ, ਬਬਲੂ ਸਹਿਗਲ, ਸ਼ੇਖਰ ਧਵਨ, ਵਿਜੇ ਟੰਡਨ, ਰਜੇਸ਼ ਖੰਨਾ, ਰਮਣ ਹਾਂਡਾ, ਵਰਿੰਦਰ ਖੰਨਾ, ਕ੍ਰਿਸ਼ਨ ਮਲਹੋਤਰਾ, ਸੰਦੀਪ ਧਵਨ, ਸੋਮਨਾਥ ਹਾਂਡਾ, ਅਨੂਪ ਮੈਣੀ, ਸਾਗਰ ਖੰਨਾ, ਮੋਨੂ ਖੰਨਾ, ਗੁਰਜੀਤ ਕਪੂਰ, ਸੰਦੀਪ ਸੋਈ, ਕ੍ਰਿਸ਼ਨ ਮਲਹੋਤਰਾ ਪਰਮਜੀਤ ਨਿਖੰਜ ਪਟਵਾਰੀ ,ਦੇਸਰਾਜ ਵਿੱਜ ,ਨਰੇਸ਼ ਮਲਹੋਤਰਾ ਰਮੇਸ਼ ਵਿੱਜ ,ਸੋਨੂ ਧਵਨ, ਟੀਟੂ ਮਲਹੋਤਰਾ,ਕਪਿਲ ਕਪੂਰ ਵਰਿੰਦਰ ਮਲਹੋਤਰਾ, ਅਸ਼ਵਨ ਖੁੱਲਰ ,ਡਾਕਟਰ ਰਜਿੰਦਰ ਚੋਪੜਾ ਸਮੇਤ ਖੱਤਰੀ ਬਰਾਦਰੀ ਦੇ ਹੋਰ ਅਨੇਕਾਂ ਸੀਨੀਅਰ ਅਹੁਦੇਦਾਰ ਅਤੇ ਸਦੱਸ ਹਾਜ਼ਰ ਸਨ।