ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਆਰੀਆ ਸਮਾਜ ਫਾਜ਼ਿਲਕਾ ਵਿਖੇ ਲੋਹੜੀ ਮਨਾਈ ਗਈ
Publish Date: Wed, 14 Jan 2026 05:33 PM (IST)
Updated Date: Wed, 14 Jan 2026 05:36 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਫਾਜ਼ਿਲਕਾ : ਆਰੀਆ ਸਮਾਜ ਫਾਜ਼ਿਲਕਾ ਵੱਲੋਂ ਬੀਤੀ ਸ਼ਾਮ ਲੋਹੜੀ ਅਤੇ ਮਾਘੀ ਦਾ ਤਿਉਹਾਰ ਪ੍ਰਧਾਨ ਡਾ. ਨਵਦੀਪ ਜਸੂਜਾ ਅਤੇ ਮਹਿਲਾ ਆਰਿਆ ਸਮਾਜ ਦੀ ਪ੍ਰਧਾਨ ਡਾ. ਸਿੰਮੀ ਜਸੂਜਾ ਦੀ ਅਗਵਾਈ ਵਿਚ ਮਨਾਇਆ ਗਿਆ। ਆਰੀਆ ਸਮਾਜ ਦੇ ਪੁਜਾਰੀ ਪ੍ਰੇਮ ਨਾਰਾਇਣ ਵਿਦਿਆਰਥੀ ਨੇ ਵੈਦਿਕ ਮੰਤਰਾਂ ਨਾਲ ਹਵਨ ਕਰਵਾਇਆ। ਸਮਾਗਮ ਦੌਰਾਨ ਆਰੀਆ ਸਮਾਜ ਦੇ ਸਰਪ੍ਰਸਤ ਸੁਦੇਸ਼ ਨਾਗਪਾਲ, ਆਸ਼ਾ ਮਿਨੋਚਾ, ਵਿਨੈ ਮਨੋਚਾ, ਰੰਜੂ ਗਿਰਧਰ ਅਤੇ ਪੱਲਵੀ ਗਿਰਧਰ ਨੇ ਭਗਤੀ ਗੀਤ, ਆਰੀਆ ਸਮਾਜ ਦੇ ਸੰਸਥਾਪਕ ਸਵਾਮੀ ਦਯਾਨੰਦ ਦਾ ਗੁਣਗਾਨ ਕਰਨ ਵਾਲੇ ਭਜਨ ਅਤੇ ਲੋਹੜੀ ਨਾਲ ਸਬੰਧਿਤ ਗੀਤ ਗਾਏ। ਆਰੀਆ ਸਮਾਜ ਦੇ ਸਰਪ੍ਰਸਤ ਡਾ. ਸੁਸ਼ੀਲ ਵਰਮਾ ਅਤੇ ਪੁਜਾਰੀ ਪ੍ਰੇਮ ਨਾਰਾਇਣ ਨੇ ਲੋਹੜੀ ਅਤੇ ਮਾਘੀ ਦੇ ਇਤਿਹਾਸਕ ਤਿਉਹਾਰਾਂ ’ਤੇ ਚਾਨਣਾ ਪਾਇਆ। ਉਨ੍ਹਾਂ ਲੋਹੜੀ ਨਾਲ ਜੁੜੀਆਂ ਦੁੱਲਾ ਭੱਟੀ ਅਤੇ ਸੁੰਦਰ ਮੁੰਦਰੀ ਦੀਆਂ ਕਹਾਣੀਆਂ ਸੁਣਾਈਆਂ। ਆਰੀਆ ਸਮਾਜ ਦੇ ਸਰਪ੍ਰਸਤ ਸੁਦੇਸ਼ ਨਾਗਪਾਲ, ਵਰਮਾ ਅਤੇ ਕਿਸ਼ੋਰ ਚੰਦ ਪੁੰਛੀ ਨੇ ਲੋਹੜੀ ਦੇ ਤਿਉਹਾਰ ਨੂੰ ਅਗਨੀ ਭੇਟ ਕਰ ਕੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਆਰੀਆ ਸਮਾਜ ਦੇ ਅਧਿਕਾਰੀ ਅਤੇ ਮੈਂਬਰ ਸ਼ਾਮ ਲਾਲ ਆਰੀਆ, ਇੰਜੀਨੀਅਰ ਅਮਿਤ ਉਬਵੇਜਾ, ਸੱਤਿਆ ਸਵਰੂਪ ਪੁੰਛੀ, ਸ਼ਸ਼ੀ ਕਾਂਤ, ਐਡਵੋਕੇਟ ਵਿਜੇ ਪੁਜਾਰਾ, ਪਿ੍ੰਸੀਪਲ ਰਾਜੇਸ਼ ਚੌਹਾਨ, ਸੁਭਾਸ਼ ਕਪੂਰ, ਹਰਬੰਸ ਲਾਲ ਆਰੀਆ, ਐਡਵੋਕੇਟ ਸੰਜੀਵ ਮੱਕੜ, ਪ੍ਰਫੁੱਲ ਚੰਦਰ, ਦਰਸ਼ਨਾ ਚੁੱਘ, ਅੰਜੂ ਪੁੰਛੀ, ਨੀਲਮ ਪੁਜਾਰਾ, ਐਡਵੋਕੇਟ ਨਵੀਨ ਮੱਕੜ, ਸ਼ਾਰਦਾ ਅਤੇ ਮੈਂਬਰ ਆਦਿ ਹਾਜ਼ਰ ਸਨ।