ਲਾਇਨਜ਼ ਕਲੱਬ ਵਿਸ਼ਾਲ ਦਾ 41ਵਾਂ ਮੁਫ਼ਤ ਕੈਂਪ ਅੱਜ
ਲਾਇਨਜ਼ ਕਲੱਬ ਵਿਸ਼ਾਲ ਐਤਵਾਰ 15 ਮਾਰਚ ਨੂੰ ਆਪਣਾ 41ਵਾਂ ਮੁਫ਼ਤ ਅੱਖਾਂ ਦਾ ਚੈੱਕਅਪ ਅਤੇ ਸਰਜਰੀ ਕੈਂਪ ਲਗਾਇਆ ਜਾਵੇਗਾ
Publish Date: Fri, 13 Mar 2026 04:51 PM (IST)
Updated Date: Fri, 13 Mar 2026 04:54 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਲਾਇਨਜ਼ ਕਲੱਬ ਫਾਜ਼ਿਲਕਾ ਵਿਸ਼ਾਲ ਪ੍ਰਧਾਨ ਐਡਵੋਕੇਟ ਅਲੋਕ ਕਟਾਰੀਆ ਦੀ ਪ੍ਰਧਾਨਗੀ ਹੇਠ, ਸੁਭਾਸ਼ ਚੰਦਰ ਧੂੜੀਆ, ਅੰਕੁਸ਼ ਧੂੜੀਆ ਅਤੇ ਅੰਕੁਰ ਧੂੜੀਆ ਦੇ ਪਰਿਵਾਰਾਂ ਦੇ ਸਹਿਯੋਗ ਨਾਲ, ਸਵਰਗੀ ਹਰੀਚੰਦ ਧੂੜੀਆ ਦੀ ਯਾਦ ਵਿੱਚ ਆਪਣਾ 41ਵਾਂ ਮੁਫ਼ਤ ਅੱਖਾਂ ਦਾ ਚੈੱਕਅਪ ਅਤੇ ਸਰਜਰੀ ਕੈਂਪ ਅੱਜ ਸਵੇਰੇ 9 ਤੋਂ 3:30 ਵਜੇ ਤੱਕ ਸ਼੍ਰੀ ਰਾਮ ਸ਼ਰਣਮ ਆਸ਼ਰਮ, ਦਾਣਾ ਮੰਡੀ, ਅਬੋਹਰ ਰੋਡ ਵਿਖੇ ਆਯੋਜਿਤ ਕਰ ਰਿਹਾ ਹੈ। ਵਿਧਾਇਕ ਨਰਿੰਦਰ ਪਾਲ ਸਿੰਘ ਸਾਵਨਾ ਤੇ ਉਨ੍ਹਾਂ ਦੀ ਪਤਨੀ ਖੁਸ਼ਬੂ ਸਾਵਣ ਸੁੱਖਾ, ਸਮਾਜ ਸੇਵਕ ਸੁਭਾਸ਼ ਚੰਦਰ ਧੂੜੀਆ ਅਤੇ ਰਾਜਾ ਰਾਮ ਗਰੋਵਰ ਦੇ ਨਾਲ ਮੁੱਖ ਮਹਿਮਾਨ ਹੋਣਗੇ, ਜਦੋਂ ਕਿ ਸਿਵਲ ਸਰਜਨ ਡਾ. ਕਵਿਤਾ ਸਿੰਘ ਅਤੇ ਐਸਐਮਓ ਡਾ. ਏਰਿਕ ਐਡੀਸਨ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਤੋਂ ਇਲਾਵਾ ਸਮਾਜ ਸੇਵਕ ਸੁਰੇਂਦਰ ਕੁਮਾਰ ਆਹੂਜਾ, ਨਾਸਾ ਐਗਰੋ ਇੰਡਸਟਰੀ ਦੇ ਐਮਡੀ ਗਿਰਧਾਰੀ ਲਾਲ ਅਗਰਵਾਲ, ਇੰਜੀਨੀਅਰ ਸੰਜੀਵ ਨਾਗਪਾਲ, ਐਡਵੋਕੇਟ ਸੁਭਾਸ਼ ਚੰਦਰ ਕਟਾਰੀਆ, ਐਮਜੇਐਫ ਲਾਇਨਜ਼ ਅਜੈ ਸਿੰਘ ਸਾਵਣਸੁਖਾ, ਅਸ਼ਵਨੀ ਬੱਬਰ, ਵਪਾਰ ਵਿੰਗ (ਆਪ) ਦੇ ਪ੍ਰਧਾਨ ਲਵੀਸ਼ ਚਾਵਲਾ, ਡਾ. ਅਨਮੋਲ ਗਰੋਵਰ ਜ਼ੋਨ ਚੇਅਰਮੈਨ ਸੰਜੀਵ ਗਰੋਵਰ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਨਿਲ ਸੇਠੀ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਸਚਦੇਵਾ, ਦੀਨਾਨਾਥ ਸਚਦੇਵਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਕਵਲ ਧੂੜੀਆ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਗੁਲਸ਼ਨ ਮਾਈਹਾਰੋਕ, ਰਮਨ ਵਾਟਸ, ਪ੍ਰਿੰਸੀਪਲ ਸੰਗੀਤਾ ਸ਼ਾਮਲ ਹੋਣਗੇ।