ਲਾਇੰਸ ਕਲੱਬ ਵਿਸ਼ਾਲ ਵੱਲੋਂ ਮਰੀਜ਼ਾਂ ਦੀ ਚੌਥੀ ਬੱਸ ਰਵਾਨਾ
ਲਾਇੰਸ ਕਲੱਬ ਵਿਸ਼ਾਲ ਨੇ ਮਰੀਜਾਂ ਦੀ ਚੌਥੀ ਬੱਸ ਕੀਤੀ ਰਵਾਨਾ
Publish Date: Fri, 20 Mar 2026 05:43 PM (IST)
Updated Date: Fri, 20 Mar 2026 05:46 PM (IST)
ਕਪਿਲ ਜਸੂਜਾ.ਪੰਜਾਬੀ ਜਾਗਰਣ ਫਾਜਿਲਕਾ : ਸਮਾਜ ਸੇਵੀ ਸੰਸਥਾ ਲਾਇੰਸ ਕਲੱਬ ਫਾਜਿਲਕਾ ਵਿਸ਼ਾਲ ਵੱਲੋਂ ਪ੍ਰਧਾਨ ਐਡਵੋਕੇਟ ਆਲੋਕ ਕਟਾਰੀਆ ਦੀ ਅਗਵਾਈ ਚ ਚੌਥੀ ਬੱਸ ਨੂੰ ਰਵਾਨਾ ਕੀਤਾ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਐਡਵੋਕੇਟ ਕਟਾਰੀਆ ਦੇ ਦੱਸਿਆ ਕਿ 41ਵੇਂ ਮੁਫ਼ਤ ਅੱਖਾਂ ਦੇ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਵਿੱਚ ਲਗਭਗ 225 ਮਰੀਜ਼ ਅੱਖਾਂ ਦੀ ਸਰਜਰੀ ਲਈ ਯੋਗ ਪਾਏ ਗਏ। ਇਨ੍ਹਾਂ ਮਰੀਜ਼ਾਂ ਦਾ ਇਲਾਜ ਜੈਤੋ ਮੰਡੀ ਦੇ ਲਾਇਨਜ਼ ਆਈ ਕੇਅਰ ਸੈਂਟਰ ਵਿੱਚ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਲੱਬ ਨੇ ਆਪਣੀ ਚੌਥੀ ਬੱਸ 45 ਮਰੀਜ਼ਾਂ ਨੂੰ ਲੈ ਕੇ ਰਵਾਨਾ ਕੀਤੀ। ਐਡਵੋਕੇਟ ਕਟਾਰੀਆ ਨੇ ਅੱਗੇ ਕਿਹਾ ਕਿ ਤੀਜੀ ਬੱਸ, ਜੋ ਕੱਲ੍ਹ ਰਵਾਨਾ ਹੋਈ ਸੀ, ਮਰੀਜ਼ਾਂ ਨੂੰ ਅੱਖਾਂ ਦੀ ਸਰਜਰੀ ਤੋਂ ਬਾਅਦ ਫਾਜ਼ਿਲਕਾ ਵਾਪਸ ਲੈ ਕੇ ਆਈ, ਅਤੇ ਇਸ ਤੋਂ ਬਾਅਦ, ਚੌਥੀ ਬੱਸ ਅੱਜ ਰਵਾਨਾ ਹੋਈ। ਕਲੱਬ ਦੇ ਕੈਸ਼ੀਅਰ ਗੌਰਵ ਕੁੱਕੜ, ਚੇਅਰਮੈਨ ਨਰਿੰਦਰ ਸਚਦੇਵਾ, ਓਪੀ ਸਚਦੇਵਾ, ਸ਼੍ਰੀਮਤੀ ਨੀਲਮ ਸਚਦੇਵਾ, ਸੁਨੀਲ ਕੁਮਾਰ ਰਾਣਾ, ਅਸ਼ਵਨੀ ਆਹੂਜਾ ਅਤੇ ਪਵਨ ਬਜਾਜ ਇਸ ਮੌਕੇ ਮੌਜੂਦ ਸਨ।ਰ ਸਨ।