ਲੈਕ. ਸੇਖੋਂ ਦਾ ਸੇਵਾਮੁਕਤੀ ’ਤੇ ਜੱਟ ਸਿੱਖ ਟੀਚਰ ਐਸੋਸੀਏਸ਼ਨ ਵੱਲੋਂ ਸਨਮਾਨ
ਲੈਕਚਰਾਰ ਸਤਿੰਦਰਜੀਤ ਸਿੰਘ ਸੇਖੋਂ ਹੋਏ ਸੇਵਾ ਮੁਕਤ ਜੱਟ ਸਿੱਖ ਟੀਚਰ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਸਨਮਾਨ
Publish Date: Fri, 03 Apr 2026 03:45 PM (IST)
Updated Date: Fri, 03 Apr 2026 03:49 PM (IST)

ਕਪਿਲ ਜਸੂਜਾ . ਪੰਜਾਬੀ ਜਾਗਰਣ ਫ਼ਾਜ਼ਿਲਕਾ : ਸਿੱਖਿਆ ਦੇ ਖੇਤਰ ਵਿਚ ਵੱਡਾ ਨਾਂ ਕਮਾਉਣ ਵਾਲੇ ਅਨੇਕਾਂ ਵਿਦਿਆਰਥੀਆਂ ਦਾ ਜੀਵਨ ਸੰਵਾਰਨ ਵਾਲੇ ,ਮਿੱਠ ਬੋਲੜੇ ,ਨਿੱਘੇ ਸੁਭਾਅ ਦੇ ਮਾਲਕ ਹਰ ਇੱਕ ਲੋੜਵੰਦ ਦੇ ਕੰਮ ਆਉਣ ਵਾਲੇ ਲੈਕਚਰਾਰ ਕਮਿਸਟਰੀ ਸਤਿੰਦਰਜੀਤ ਸਿੰਘ ਸੇਖੋਂ ਸਿੱਖਿਆ ਵਿਭਾਗ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਤੋਂ ਬਾਅਦ ਬੀਤੀ 31 ਮਾਰਚ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਤੋ ਸੇਵਾ ਮੁਕਤ ਹੋ ਗਏ। ਇਸ ਸ਼ੁੱਭ ਮੌਕੇ ਤੇ ਜੱਟ ਸਿੱਖ ਟੀਚਰ ਐਸੋਸੀਏਸ਼ਨ ਫਾਜ਼ਿਲਕਾ ਵੱਲੋਂ ਇੱਕ ਸਾਦੇ ਸਮਾਗਮ ਦੌਰਾਨ ਉਹਨਾਂ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਤੇ ਉਹਨਾਂ ਨੂੰ ਸਿਰੌਪਾ ਅਤੇ ਹੋਰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਐਸੋਸੀਏਸ਼ਨ ਦੇ ਮੈਂਬਰਾ ਵੱਲੋਂ ਕਿਹਾ ਕਿ ਉਹਨਾਂ ਦੁਆਰਾ ਪੜ੍ਹਾਏ ਗਏ ਅਨੇਕਾਂ ਵਿਦਿਆਰਥੀ ਉਹਨਾਂ ਦੇ ਦਿਖਾਏ ਰਸਤੇ ਤੇ ਚਲਦਿਆਂ ਉੱਚ ਅਹੁਦਿਆਂ ਤੱਕ ਪਹੁੰਚ ਚੁੱਕੇ ਹਨ। ਉਹਨਾਂ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਹੀ ਸਿੱਖਿਆ ਅਤੇ ਸਮਾਜ ਸੇਵਾ ਨਾਲ ਜੁੜ ਕੇ ਸਮਾਜ ਦੀ ਸੇਵਾ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਐਸੋਸੀਏਸ਼ਨ ਦੇ ਮੈਂਬਰ ਉਹਨਾਂ ਦੇ ਤਜਰਬਿਆਂ ਤੋਂ ਸਿੱਖਦੇ ਰਹਿਣਗੇ। ਇਸ ਮੌਕੇ ਬਲਜਿੰਦਰ ਸਿੰਘ ਗਰੇਵਾਲ, ਲਵਜੀਤ ਸਿੰਘ ਗਰੇਵਾਲ, ਦਪਿੰਦਰ ਸਿੰਘ ਢਿੱਲੋ, ਰੁਪਿੰਦਰ ਸਿੰਘ ਬਰਾੜ, ਅਜੀਤ ਸਿੰਘ ਸੰਧੂ, ਦਵਿੰਦਰ ਸਿੰਘ ਮਾਨ, ਅਮਨਦੀਪ ਸਿੰਘ ਢਿਲੋਂ, ਅਮਨਦੀਪ ਸਿੰਘ ਬਰਾੜ, ਇੰਦਰਜੀਤ ਸਿੰਘ ਗਿੱਲ, ਕਰਨ ਬਰਾੜ, ਦਲਜੀਤ ਸਿੰਘ ਚੀਮਾ, ਪਰਵਿੰਦਰ ਸਿੰਘ ਵਾਂਦਰ, ਸੁਰਿੰਦਰ ਸਿੰਘ ਸੰਧੂ, ਹਰਵਿੰਦਰ ਸਿੰਘ ਤੂਰ (ਹੈਰੀ), ਮਨਜੀਤ ਸਿੰਘ ਸੰਧੂ, ਪਰਮਿੰਦਰ ਸਿੰਘ ਰੰਧਾਵਾ, ਜਸ਼ਨਦੀਪ ਸਿੰਘ ਬਰਾੜ ਸਮੇਤ ਐਸੋਸੀਏਸ਼ਨ ਮੈਂਬਰ ਮੌਜੂਦ ਸਨ।