ਐੱਸਡੀਐੱਮ ਦਫ਼ਤਰ ਸਾਹਮਣੇ ਮੰਗ ਨੂੰ ਲੈ ਕੇ ਵਕੀਲਾਂ ਨੇ ਦਿੱਤਾ ਧਰਨਾ
ਐਸਡੀਐਮ ਦਫਤਰ ਸਾਹਮਣੇ ਆਪਣੀਆਂ ਮੰਗ ਨੂੰ ਲੈਕੇ ਵਕੀਲਾਂ ਨੇ ਧਰਨਾ ਦਿੱਤਾ
Publish Date: Mon, 16 Mar 2026 05:15 PM (IST)
Updated Date: Mon, 16 Mar 2026 05:19 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਬਾਰ ਐਸੋਸੀਏਸ਼ਨ ਜਲਾਲਾਬਾਦ ਵੱਲੋਂ ਐਸਡੀਐਮ ਦਫਤਰ ਸਾਹਮਣੇ ਦਿੱਤਾ ਜਾ ਰਿਹਾ ਧਰਨਾ ਤੀਸਰੇ ਦਿਨ ਵਿੱਚ ਸ਼ਾਮਿਲ ਹੋ ਗਿਆ। ਬਾਰ ਐਸੋਸੀਏਸ਼ਨ ਜਲਾਲਾਬਾਦ ਦੇ ਪ੍ਰਧਾਨ ਐਡਵੋਕੇਟ ਅਸ਼ੋਕ ਕੰਬੋਜ, ਸਕੱਤਰ ਐਡਵੋਕੇਟ ਸ਼ਾਂਤਮ ਮੁੰਜਾਲ, ਮੀਤ ਪ੍ਰਧਾਨ ਐਡਵੋਕੇਟ ਅਮਨ ਹਾਂਡਾ,ਸਹਾਇਕ ਸਕੱਤਰ ਅਕਸ਼ੇ ਪਪਨੇਜਾ ਤੇ ਖ਼ਜ਼ਾਨਚੀ ਐਡਵੋਕੇਟ ਸੁਨੀਲ ਵਾਰਵਲ ਦੱਸਿਆ ਕਿ ਤਹਿਸੀਲਦਾਰ ਜਲਾਲਾਬਾਦ ਵੱਲੋਂ ਇੱਕ ਵਕੀਲ ਨਾਲ ਦੁਰਵਿਹਾਰ ਕਰਨ ਤੇ ਪੁਲਿਸ ਨਾਲ ਲਟਕਦੇ ਮਾਮਲੇ ਹੱਲ ਨਾ ਕਰਨ ਦੇ ਰੋਸ ਵਜੋਂ ਧਰਨਾ ਦਿੱਤਾ ਜਾ ਰਿਹਾ ਹੈ। ਅੱਜ ਧਰਨੇ ਦੇ ਤੀਸਰੇ ਦਿਨ ਕਿਸੇ ਵੀ ਸਿਵਲ ਜਾਂ ਪੁਲਿਸ ਅਧਿਕਾਰੀ ਵੱਲੋਂ ਉਹਨਾਂ ਨਾਲ ਗੱਲ ਕਰਕੇ ਕੋਈ ਵੀ ਰਾਸਤਾ ਨਾ ਕੱਢਣ ਤੇ ਗੁੱਸੇ ਵਿੱਚ ਆਏ ਹੋਏ ਵਕੀਲਾਂ ਨੇ ਐਲਾਨ ਕੀਤਾ ਜੇ ਕਰ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਉਹ ਜਲਾਲਾਬਾਦ ਵਿੱਚ ਆ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮਦ ਤੇ ਉਕਤ ਮਾਮਲਾ ਉਨਾਂ ਦੇ ਧਿਆਨ ਵਿੱਚ ਲਿਆ ਜਾਏਗਾ ਤਾਂ ਜੋ ਪੰਜਾਬ ਦੇ ਮੁੱਖ ਮੰਤਰੀ ਨੂੰ ਪਤਾ ਲੱਗ ਸਕੇ ਕਿ ਕੀ ਉਹਨਾਂ ਵੱਲੋਂ ਚੰਗੇ ਪ੍ਰਸ਼ਾਸਨ ਦੇਣ ਦੇ ਦਾਅਵੇ ਹੇਠਲੇ ਪੱਧਰ ਤੇ ਖੋਖਲੇ ਸਾਬਤ ਹੋ ਰਹੇ ਹਨ। ਵਕੀਲ ਭਾਈਚਾਰੇ ਨੇ ਉਸ ਰੋਸ ਜਿਤਾਉਂਦੇ ਹੋਏ ਕਿਹਾ ਕਿ ਜੇਕਰ ਸਮਾਜ ਵਿੱਚ ਵਕੀਲਾਂ ਨੂੰ ਇਨਸਾਫ ਲੈਣ ਲਈ ਧਰਨੇ ਰੋਸ ਪ੍ਰਦਰਸ਼ਨ ਕਰਨੇ ਪੈਣਗੇ,ਤਾਂ ਆਮ ਲੋਕਾਂ ਦਾ ਕੀ ਬਣੇਗਾ.? ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਹਨਾਂ ਦੇ ਜਾਇਜ਼ ਮਾਮਲਿਆਂ ਨੂੰ ਤੁਰੰਤ ਸੰਜੀਦਗੀ ਨਾਲ ਲੈਂਦਿਆਂ ਹੱਲ ਕਰਵਾਇਆ ਜਾਵੇ, ਤਾਂ ਕਿ ਆਮ ਲੋਕਾਂ ਦੀ ਵੀ ਖੱਜਲ ਖੁਆਰੀ ਹੋਣ ਤੋਂ ਰੋਕੀ ਜਾ ਸਕੇ।