ਕੇਕੇਯੂ ਵੱਲੋਂ 12 ਮੈਂਬਰੀ ਜਲਾਲਾਬਾਦ ਬਲਾਕ ਕਮੇਟੀ ਦੀ ਚੋਣ
ਕਿਰਤੀ ਕਿਸਾਨ ਯੂਨੀਅਨ ਵੱਲੋਂ 12 ਮੈਂਬਰੀ ਜਲਾਲਾਬਾਦ ਬਲਾਕ ਕਮੇਟੀ ਦੀ ਕੀਤੀ ਗਈ ਚੋਣ
Publish Date: Sun, 29 Mar 2026 03:30 PM (IST)
Updated Date: Sun, 29 Mar 2026 03:32 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪੱਧਰੀ ਫੈਸਲੇ ਨੂੰ ਲਾਗੂ ਕਰਦੇ ਹੋਏ ਜ਼ਿਲ੍ਹਾ ਫਾਜ਼ਿਲਕਾ ਦੇ ਬਲਾਕ ਜਲਾਲਾਬਾਦ ਦੇ ਪਿੰਡਾਂ ਵਿੱਚ ਮੈਂਬਰਸ਼ਿਪ ਕਰਕੇ ਪਿੰਡ ਇਕਾਈਆਂ ਦੀ ਨਵੇਂ ਸਿਰਿਓ ਚੋਣਾਂ ਕਰਨ ਤੋਂ ਬਾਅਦ ਪਿੰਡ ਪੱਕਾ ਕਾਲੇ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚ ਬਲਾਕ ਇਜਲਾਸ ਦੌਰਾਨ ਪਿਛਲੇ ਸਾਲਾਂ ਦੇ ਐਕਸ਼ਨਾ ਦੀ ਵਿਸਥਾਰਤ ਘਾਟਾ ਕਮਜ਼ੋਰੀਆਂ ਨੂੰ ਦਰਸਾਉਂਦੀ ਹੋਈ ਰਿਪੋਰਟ ਪੇਸ਼ ਕੀਤੀ ਗਈ ਜਿਸ ਤੇ ਚਰਚਾ ਕਰਨ ਤੋਂ ਬਾਅਦ ਭਵਿੱਖ ਮੁਖੀ ਕਾਰਜ ਤੈਅ ਕੀਤੇ ਗਏ ਅਤੇ ਦੁਬਾਰਾ ਤੋਂ ਬਲਾਕ ਪ੍ਰਧਾਨ ਹਰਮੀਤ ਸਿੰਘ ਝੁੱਗੀਆਂ ਨੰਦ ਵਾਲਾ, ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਤਾਰੇਵਾਲਾ, ਮੀਤ ਪ੍ਰਧਾਨ ਜਸਕਰਨ ਸਿੰਘ ਪੱਕਾ ਕਾਲੇਵਾਲ, ਸਕੱਤਰ ਹਰਵਿੰਦਰ ਸਿੰਘ, ਖਜਾਨਚੀ ਡਾ. ਗੁਰਪ੍ਰੀਤ ਸਿੰਘ ਸੁਵਾਹ ਵਾਲਾ ਸਮੇਤ 12 ਮੈਂਬਰੀ ਬਲਾਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਮੌਕੇ ਜੋਗਿੰਦਰ ਸਿੰਘ ਤਾਰੇਵਾਲਾ, ਬਲਰਾਜ ਸਿੰਘ ਜੰਡਵਾਲਾ,ਪ੍ਰਧਾਨ ਮੁਖਤਿਆਰ ਸਿੰਘ,ਨਗਿੰਦਰ ਸਿੰਘ ਚੱਕ ਜਾਨੀਸਰ, ਪ੍ਰਧਾਨ ਅਜੀਤ ਸਿੰਘ, ਪ੍ਰਧਾਨ ਕੇਵਲ ਸਿੰਘ ਅਰਨੀ ਵਾਲਾ ,ਜਤਿੰਦਰਜੀਤ ਸਿੰਘ ਨੂੰ ਕਮੇਟੀ ਮੈਂਬਰ ਚੁਣਿਆ ਗਿਆ।