ਕੇਕੇਯੂ ਵੱਲੋਂ ਵੱਖ-ਵੱਖ ਪਿੰਡਾਂ ’ਚ ਨਵੀਆਂ ਕਮੇਟੀਆਂ ਦਾ ਗਠਨ
ਕਿਰਤੀ ਕਿਸਾਨ ਯੂਨੀਅਨ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਕੀਤੀ ਗਈ ਨਵੀਆਂ ਪਿੰਡ ਕਮੇਟੀਆਂ ਦੀ ਚੋਣ
Publish Date: Wed, 18 Mar 2026 03:56 PM (IST)
Updated Date: Wed, 18 Mar 2026 03:58 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਦੇ ਨਿਯਮਾਂ ਅਨੁਸਾਰ ਪਹਿਲਾਂ ਪਿੰਡਾਂ ਵਿੱਚ ਘਰ-ਘਰ ਜਾ ਕੇ ਮੈਂਬਰਸ਼ਿਪ ਕੀਤੀ ਗਈ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟ ਕਰਵਾਕੇ ਪਹਿਲਾਂ ਤੋਂ ਚੱਲ ਰਹੀਆਂ ਕਮੇਟੀਆਂ ਭੰਗ ਕਰਕੇ ਨਵੇਂ ਸਿਰੇ ਤੋਂ ਬਲਾਕ ਦੇ ਵੱਖ-ਵੱਖ ਪਿੰਡਾਂ ਝੁੱਗੀਆਂ ਨੰਦ ਸਿੰਘ ਵਾਲਾ ਦਾ ਇਕਾਈ ਪ੍ਰਧਾਨ ਅਜੀਤ ਸਿੰਘ ਸਮੇਤ 13 ਮੈਂਬਰੀ ਪਿੰਡ ਕਮੇਟੀ ਦੀ ਚੋਣ ਕੀਤੀ ਗਈ। ਪਿੰਡ ਪੱਕਾ ਕਾਲੇ ਵਾਲਾ ਵਿਖੇ ਇਕਾਈ ਪ੍ਰਧਾਨ ਜਸਕਰਨ ਸਿੰਘ ਸਮੇਤ ਗਿਆਰਾਂ ਮੈਂਬਰੀ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਮੌਕੇ ਜੱਥੇਬੰਦੀ ਦੇ ਜ਼ਿਲ੍ਹਾ, ਬਲਾਕ ਦੇ ਆਗੂਆਂ ਵੱਲੋਂ ਫੈਸਲਾ ਕਰਕੇ ਬਲਤੇਜ ਸਿੰਘ ਜੰਡਵਾਲਾ ਨੂੰ ਜਥੇਬੰਦਕ ਵਿਰੋਧੀ ਗਤੀਵਿਧੀਆਂ ਉਜਾਗਰ ਹੋਣ ਤੇ ਜੱਥੇਬੰਦੀ ਵਿੱਚੋਂ ਬਰਖਾਸਤ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਜ਼ਿਲ੍ਹਾ ਸਕੱਤਰ ਮਨਦੀਪ ਬਲਾਕ ਪ੍ਰਧਾਨ ਹਰਮੀਤ ਸਿੰਘ, ਔਰਤ ਵਿੰਗ ਦੇ ਕਨਵੀਨਰ ਰਾਜ ਕੌਰ ਚੱਕ ਸੈਦੋਕੇ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲਿਆਂ ਅਨੁਸਾਰ ਪਿੰਡ ਕਮੇਟੀਆਂ ਦੀ ਚੋਣਾਂ ਤੋਂ ਬਾਅਦ ਹੀ ਬਲਾਕ ਅਤੇ ਜਿਲ੍ਹਾ ਕਮੇਟੀਆਂ ਦੇ ਨਿਯਮਾਂ ਅਨੁਸਾਰ ਇਜਲਾਸ ਕਰਨ ਉਪਰੰਤ ਹੀ ਸੂਬਾ ਕਮੇਟੀ ਦਾ ਇਜਲਾਸ ਕਣਕਾਂ ਦੀ ਵਾਢੀ ਤੋਂ ਬਾਅਦ ਕੀਤਾ ਜਾਵੇਗਾ ਜਿਸ ਦੇ ਤਹਿਤ ਹੀ ਇਹ ਚੋਣ ਕੀਤੀ ਗਈ ਹੈ ਖੇਤੀ ਸੈਕਟਰ ਤੇ ਜਿੰਨਾ ਵੱਡਾ ਹਮਲਾ ਅਮਰੀਕਾ ਮੁਕਤ ਵਪਾਰ ਸਮਝੌਤਾ,ਬਿਜਲੀ,ਬੀਜ ਬਿੱਲ ਲੇਬਰ ਕੋਡ, ਨਰੇਗਾ ਕਾਨੂੰਨ ਖਤਮ ਕਰਕੇ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਦੇਸ਼ ਦੇ ਮਿਹਨਤਕਸ਼ ਲੋਕਾਂ ਨਾਲ ਦਗਾ ਕਮਾਇਆ ਗਿਆ ਹੈ ਦੇਸ਼ੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਅੱਗੇ ਲੁੱਟ ਕਰਨ ਲਈ ਇਹਨਾਂ ਲੋਕ ਮਾਰੂ ਸਮਝੌਤਿਆਂ ਤਹਿਤ ਬੂਹੇ ਖੋਲ ਦਿੱਤੇ ਗਏ ਹਨ ਜੋ ਖਤਰੇ ਦੇ ਬੱਦਲ ਮੰਡਰਾ ਰਹੇ ਹਨ ਉਸ ਦੇ ਖਿਲਾਫ ਜਨਤਕ ਇਨਕਲਾਬੀ ਲੋਕ ਲਹਿਰਾਂ ਹੀ ਟੱਕਰ ਦੇ ਸਕਦੀਆਂ ਹਨ ਦੂਜੇ ਪਾਸੇ ਵਿਰੋਧੀ ਸਿਆਸੀ ਪਾਰਟੀਆਂ ਨੇ ਖਮੋਸ਼ੀ ਧਾਰੀ ਹੋਈ ਹੈ ਇਹਨਾਂ ਹਾਲਤਾਂ ਦੇ ਵਿੱਚ ਜਨਤਕ ਲੋਕ ਲਹਿਰਾਂ ਹੀ ਲੋਕਾਂ ਨੂੰ ਬਚਾ ਸਕਦੀਆਂ ਹਨ ਇਹ ਲੋਕ ਵਿਰੋਧੀ ਫੈਸਲੇ ਤਿੰਨ ਖੇਤੀ ਕਾਨੂੰਨਾਂ ਤੋਂ ਵੀ ਵੱਧ ਖਤਰਨਾਕ ਹਨ ਉਹ ਦੇਸ਼ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਲੋਕਾਂ ਨੇ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਕਰ ਕੇ ਰੱਦ ਕਰਵਾਏ ਸਨ ਇਸ ਕਰਕੇ ਮਜਬੂਤ ਜਥੇਬੰਦਕ ਤਾਕਤ ਤਹਿਤ ਸਾਡਾ ਜਥੇਬੰਦਕ ਹੋਣਾ ਬੇਹੱਦ ਲਾਜ਼ਮੀ ਹੈ। ਇਸ ਮੌਕੇ ਪਿੰਡ ਪੱਕਾ ਕਾਲੇ ਵਾਲਾ ਵਿਖੇ ਮੀਤ ਪ੍ਰਧਾਨ ਰਛਪਿੰਦਰ ਸਿੰਘ ,ਖਜਾਨਚੀ ਜਤਿੰਦਰਜੀਤ ਸਿੰਘ,ਪ੍ਰੈਸ ਸਕੱਤਰ ਗੁਰਜੰਟ ਸਿੰਘ ਸਕੱਤਰ ਹਰਜਿੰਦਰ ਸਿੰਘ, ਮੈਂਬਰ ਦੇ ਤੌਰ ਤੇ ਗੁਰਨੇਕ ਸਿੰਘ,ਹਰਨੇਕ ਸਿੰਘ,ਮੱਖਣ ਸਿੰਘ,ਜਗਸੀਰ ਸਿੰਘ,ਹਜ਼ੂਰ ਸਿੰਘ,ਜੋਗਿੰਦਰ ਸਿੰਘ ਦੀ ਚੋਣ ਕੀਤੀ ਗਈ ਅਤੇ ਪਿੰਡ ਝੁੱਗੀਆਂ ਨੰਦ ਵਾਲਾ ਸਕੱਤਰ ਗੁਰਮੇਲ ਸਿੰਘ,ਖਜਾਨਚੀ ਹਰਮੀਤ ਸਿੰਘ,ਬੋਹੜ ਸਿੰਘ,ਬਲਵੰਤ ਸਿੰਘ, ਬਲਕਰਨ ਸਿੰਘ,ਗੁਰਨੂਰ ਸਿੰਘ, ਸੁਖਚਰਨ ਸਿੰਘ,ਜਗਮੀਤ ਸਿੰਘ,ਸੁਖਦੇਵ ਸਿੰਘ,ਸਵਰਨ ਸਿੰਘ,ਸੁਖਦੀਪ ਸਿੰਘ ਆਦਿ ਨੂੰ ਮੈਂਬਰ ਚੁਣਿਆ ਗਿਆ।