ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਸਰਕਾਰ ਦੀ ਫੂਕੀ ਅਰਥੀ
ਕਿਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਫੂਕੀ
Publish Date: Sun, 08 Feb 2026 04:36 PM (IST)
Updated Date: Sun, 08 Feb 2026 04:38 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜਿਲਕਾ : ਬੀਕੇਯੂ ਉਗਰਾਹਾਂ ਦੇ ਰੋਸ ਪ੍ਰਦਰਸ਼ਨ ਤੇ ਜਬਰ ਖਿਲਾਫ, ਝੂਠੇ ਕੇਸਾਂ ਚ 9 ਮਹੀਨਿਆਂ ਤੋਂ ਜੇਲ ਚ ਬੰਦ ਆਗੂਆਂ ਦੀ ਰਿਹਾਈ ਲਈ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤਹਿਤ ਫਾਜਿਲਕਾ ਦੇ ਚੱਕ ਸੈਦੋਕੇ ਦੇ ਵਿੱਚ ਭਗਵੰਤ ਮਾਨ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ,ਬਲਾਕ ਪ੍ਰਧਾਨ ਹਰਮੀਤ ਸਿੰਘ,ਔਰਤ ਵਿੰਗ ਦੇ ਕਨਵੀਨਰ ਰਾਜ ਕੌਰ ਚੱਕ ਸੈਦੋਕੇ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੀ ਬੀਜੇਪੀ ਦੀ ਬੀ ਟੀਮ ਬਣ ਕੇ ਵਿਚਰ ਰਹੀ ਹੈ ਲੋਕ ਹੱਕਾਂ ਲਈ ਸੰਘਰਸ਼ ਕਰਦੇ ਆਗੂਆਂ ਨੂੰ ਨਜਾਇਜ਼ ਜੇਲਾਂ ਵਿੱਚ ਡੱਕਿਆ ਜਾ ਰਿਹਾ ਹੈ ਅਤੇ ਉਹਨਾਂ ਦੀ ਰਿਹਾਈ ਲਈ ਪੱਕੇ ਮੋਰਚੇ ਤੇ ਸ਼ਾਂਤਮਈ ਢੰਗ ਨਾਲ ਜਾ ਰਹੇ ਆਗੂਆਂ ਦੀ ਘਰਾਂ ਦੇ ਵਿੱਚ ਪੁਲੀਸ ਵੱਲੋਂ ਨਾਜਾਇਜ਼ ਢੰਗਾਂ ਨਾਲ ਫੜੋ ਫੜੀ ਕਰਨ ਦੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਨਿਖੇਦੀ ਕਰਦੇ ਹਾਂ। ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਅਮਰੀਕਾ ਨਾਲ ਫਰੀ ਟੇਡ ਸਮਝੌਤੇ ਬਿਜਲੀ ਬਿੱਲ ਬੀਜ ਬਿੱਲ ਸਮੇਤ ਹੋਰ ਲੋਕ ਵਿਰੋਧੀ ਫੈਸਲੇ ਕੀਤੇ ਹਨ ਉਹਨਾਂ ਖਿਲਾਫ ਲੋਕ ਸੰਘਰਸ਼ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਅਸਿੱਧੇ ਅਤੇ ਸਿੱਧੇ ਢੰਗ ਨਾਲ ਕਾਰਪੋਰੇਟ ਅਤੇ ਕੇਂਦਰ ਦੀ ਬੀਜੇਪੀ ਸਰਕਾਰ ਦਾ ਪੱਖ ਪੂਰ ਰਹੀ ਹੈ ਇਸ ਲੋਕ ਵਿਰੋਧੀ ਮਨਸ਼ਾ ਨੂੰ ਪੰਜਾਬ ਦੇ ਸੰਘਰਸ਼ਸ਼ੀਲ ਲੋਕ ਜਾਣ ਚੁੱਕੇ ਹਨ ਲੋਕ ਲਹਿਰਾਂ ਤੇ ਹਮਲੇ ਕਰਨੇ ਭਗਵੰਤ ਮਾਨ ਸਰਕਾਰ ਨੂੰ ਮਹਿੰਗੇ ਪੈਣਗੇ ਜਿਸ ਤਰ੍ਹਾਂ ਤਿੰਨ ਖੇਤੀ ਕਾਨੂੰਨਾਂ ਵੇਲੇ ਉਹੀ ਅਕਾਲੀ ਦਲ ਇਹਨਾਂ ਕਾਨੂੰਨਾਂ ਦੀ ਪੈਰਵਾਈ ਕਰਦਾ ਸੀ ਹੁਣ ਲੋਕ ਲਹਿਰ ਲਹਿਰ ਦਾ ਸੇਕ ਇਸ ਆਮ ਆਦਮੀ ਪਾਰਟੀ ਤੋਂ ਝੱਲ ਨਹੀਂ ਹੋਣਾ ਇਹ ਪੰਜਾਬ ਦੀ ਆਮ ਆਦਮੀ ਪਾਰਟੀ ਕੰਧ ਤੇ ਲਿਖਿਆ ਪੜ੍ਹ ਲਵੇ,ਸੰਘਰਸ਼ੀਲ ਲੋਕ ਇਸ ਜਬਰ ਦਾ ਮੂੰਹ ਤੋੜਵਾਂ ਜਵਾਬ ਦਿੰਦੇ ਰਹਿਣਗੇ। ਇਸ ਮੌਕੇ ਬਲਜੀਤ ਸਿੰਘ, ਜਗਮੀਤ ਸਿੰਘ ਇਕਬਾਲ ਸਿੰਘ, ਸੁਖਮੰਦਰ ਸਿੰਘ ਬਲਵਿੰਦਰ ਸਿੰਘ, ਗੁਰਜੰਟ ਸਿੰਘ, ਸ਼ਮਿੰਦਰ ਸਿੰਘ, ਅਮਨਦੀਪ ਸਿੰਘ, ਪਰਮਜੀਤ ਕੌਰ, ਗੁਰਜੀਤ ਕੌਰ, ਡਾ. ਸੁਖਪਾਲ ਸਿੰਘ ਆਦਿ ਹਾਜ਼ਰ ਸਨ।