ਗੁਰਦੁਆਰਾ ਗੁਰੂ ਨਾਨਕ ਦਰਬਾਰ ’ਚ ਗੁਰਪੁਰਬ ਮੌਕੇ ਕਰਵਾਇਆ ਕੀਰਤਨ ਦਰਬਾਰ
ਗੁਰਦਵਾਰਾ ਗੁਰੂ ਨਾਨਕ ਦਰਬਾਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਪੁਰਬ ਮੌਕੇ ਕਰਵਾਇਆ ਗਿਆ ਕੀਰਤਨ ਦਰਬਾਰ
Publish Date: Mon, 05 Jan 2026 05:23 PM (IST)
Updated Date: Mon, 05 Jan 2026 05:26 PM (IST)
ਬੰਪਲ ਭਠੇਜਾ.ਪੰਜਾਬੀ ਜਾਗਰਣ ਜਲਾਲਾਬਾਦ : ਗੁਰਦਵਾਰਾ ਸ਼੍ਰੀ ਗੁਰੂ ਨਾਨਕ ਦਰਬਾਰ ਵਿਖ਼ੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰਪੁਰਬ ਮੌਕੇ ਗੁਰਦਵਾਰਾ ਸਾਹਿਬ ਵਿਖ਼ੇ ਅਖੰਡ ਪਾਠ ਸਾਹਿਬ ਕਰਵਾਇਆ ਗਿਆ। ਗੁਰੂ ਜੱਸ ਗਾਇਨ ਕਰਦਿਆ ਭਾਈ ਸੁਮੰਦ ਸਿੰਘ ਸਾਗਰ ਰਾਗੀ ਜਥਾ ਵਲੋਂ ਗੁਰੂ ਸਾਹਿਬ ਜੀ ਦੇ ਜੀਵਨ ਗਾਥਾ ਸੰਗਤਾਂ ਨੂੰ ਸੁਣਾ ਕੇ ਨਿਹਾਲ ਕੀਤਾ। ਸ਼ਾਮ ਦੇ ਦੀਵਾਨ ਵਿੱਚ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣਾ ਵਾਲੇ ਵਲੋਂ ਕੀਰਤਨ ਸ਼ਬਦ ਰੱਸ ਦੀਆਂ ਝਾੜੀਆਂ ਲਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇੰਨੀ ਜ਼ਿਆਦਾ ਠੰਡ ਹੋਣ ਦੇ ਬਾਵਜੂਦ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਹਾਜ਼ਿਰ ਭਰੀ। ਕੀਰਤਨ ਦਰਬਾਰ ਉਪਰੰਤ ਗੁਰੂ ਕਾ ਲੰਗਰ ਵਾਰਤਾਇਆ ਗਿਆ, ਆਈਆ ਹੋਈਆ ਸੰਗਤਾਂ ਦਾ ਗੁਰੂ ਨਾਨਕ ਦਰਬਾਰ ਕਮੇਟੀ ਵਲੋਂ ਬਹੁਤ ਧੰਨਵਾਦ ਕੀਤਾ ਗਿਆ।