ਖੱਤਰੀ ਸਭਾ ਨੇ ਮੁਫ਼ਤ ਸ਼ੂਗਰ ਜਾਂਚ ਕੈਂਪ ਲਗਾਇਆ
ਖੱਤਰੀ ਸਭਾ ਫਾਜ਼ਿਲਕਾ ਵੱਲੋਂ ਮੁਫ਼ਤ ਕੈਂਪ ਲਗਾਇਆ ਗਿਆ
Publish Date: Sun, 29 Mar 2026 05:25 PM (IST)
Updated Date: Sun, 29 Mar 2026 05:27 PM (IST)
ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਸ਼੍ਰੀ ਰਾਮ ਮੰਦਰ ਦੇ ਬਾਹਰ ਖੱਤਰੀ ਸਭਾ ਵੱਲੋਂ ਮੁਫ਼ਤ ਸ਼ੂਗਰ ਜਾਂਚ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦੇ ਖੱਤਰੀ ਸਭਾ ਫਾਜ਼ਿਲਕਾ ਦੇ ਪ੍ਰਧਾਨ ਰਮੇਸ਼ ਕਪੂਰ ਅਤੇ ਸਕੱਤਰ ਅਸ਼ਵਨੀ ਸਹਿਗਲ ਨੇ ਦੱਸਿਆ ਕਿ ਨਿਸ਼ੁਲਕ ਸ਼ੂਗਰ ਅਤੇ ਬੀ.ਪੀ. ਚੈੱਕਅਪ ਕੈਂਪ ਪ੍ਰਦੀਪ ਹਾਂਡਾ ਦੇ ਪਰਿਵਾਰ ਵੱਲੋਂ ਆਪਣੀ ਬੇਟੀ ਅਰਾਧਿਆ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਲਗਾਇਆ ਗਿਆ। ਜੋ ਕਿ ਸ਼੍ਰੀ ਰਾਮ ਸੰਕੀਰਤਨ ਮੰਦਰ ਵਿੱਚ ਸਵੇਰੇ 6 ਤੋਂ 8 ਵਜੇ ਤੱਕ ਲਗਾਇਆ ਗਿਆ। ਸਭਾ ਦੇ ਵਾਈਸ ਪ੍ਰੈਜ਼ੀਡੈਂਟ ਸੰਜੀਵ ਹਾਂਡਾ ਅਤੇ ਦੀਪਕ ਬਾਵਾ ਨੇ ਦੱਸਿਆ ਕਿ ਇਹ ਸਭਾ ਦਾ 6ਵਾਂ ਫ੍ਰੀ ਚੈੱਕਅਪ ਕੈਂਪ ਹੈ ਜੋ ਹਰ ਮਹੀਨੇ ਵੱਖ-ਵੱਖ ਥਾਵਾਂ ਤੇ ਲਗਾਇਆ ਜਾਂਦਾ ਹੈ। ਸਭਾ ਦੇ ਸਲਾਹਕਾਰ ਬੰਸੀ ਚੋਪੜਾ ਅਤੇ ਵਿੱਤ ਸਕੱਤਰ ਰਾਜੇਸ਼ ਧਵਨ ਨੇ ਦੱਸਿਆ ਕਿ ਇਸ ਕੈਂਪ ਵਿੱਚ ਮੌਸਮ ਖਰਾਬ ਹੋਣ ਤੇ ਵੀ ਸ਼ਹਿਰ ਵਾਸੀਆਂ ਨੇ ਲਾਭ ਪ੍ਰਾਪਤ ਕੀਤਾ। ਸਭਾ ਦੇ ਪ੍ਰਧਾਨ ਰਮੇਸ਼ ਕਪੂਰ ਅਤੇ ਸੰਦੀਪ ਕਪੂਰ ਨੇ ਡਾਕਟਰ ਰਾਜੇਸ਼ ਗੁਪਤਾ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੀ ਨਿਸ਼ੁਲਕ ਸੇਵਾ ਸਭਾ ਨੂੰ ਪ੍ਰਦਾਨ ਕੀਤੀ।ਇਸ ਮੌਕੇ ਸੁਰਿੰਦਰ ਮਲਹੋਤਰਾ, ਵਿਜੇ ਮਲਹੋਤਰਾ, ਸੰਜੀਵ ਹਾਂਡਾ, ਸੰਦੀਪ ਕਪੂਰ, ਦੀਪਕ ਬਾਵਾ, ਰਾਜੇਸ਼ ਧਵਨ, ਦੌਲਤ ਰਾਮ ਪੂਰੀ ਆਦਿ ਨੇ ਕੈਂਪ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਕੀਤਾ।