ਖੱਤਰੀ ਬਿਰਾਦਰੀ ਵੈਲਫੇਅਰ ਸੁਸਾਇਟੀ ਨੇ ਦਿਵਿਆਂਗਾਂ ਲਗਾਇਆ ਕੈਂਪ
ਖੱਤਰੀ ਬਿਰਾਦਰੀ ਵੈਲਫੇਅਰ ਸੁਸਾਇਟੀ ਵੱਲੋਂ ਦਿਵਿਆਂਗਜਨਾਂ ਦੀ ਸੇਵਾ ਲਈ ਵਿਸ਼ਾਲ ਕੈਂਪ ਲਗਾਇਆ
Publish Date: Mon, 02 Feb 2026 04:31 PM (IST)
Updated Date: Mon, 02 Feb 2026 04:34 PM (IST)

ਬੰਪਲ ਭਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਜਲਾਲਾਬਾਦ ਦੀ ਖੱਤਰੀ ਬਿਰਾਦਰੀ ਵੈਲਫੇਅਰ ਸੁਸਾਇਟੀ ਵੱਲੋਂ ਸਮਾਜ ਦੇ ਦਿਵਿਆਂਗ ਵਰਗ ਦੀ ਸਹਾਇਤਾ ਲਈ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋੜਵੰਦਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਗਈ ਇਸ ਸਮਾਗਮ ਵਿੱਚ ਮੁੱਖ ਤੌਰ ਤੇ ਪਹੁੰਚੇ ਸਾਬਕਾ ਵਿਧਾਇਕ ਰਾਮਿੰਦਰ ਸਿੰਘ ਆਵਲਾ ਨੇ ਕਿਹਾ, ਖੱਤਰੀ ਬਰਾਦਰੀ ਵਲੋਂ ਬਹੁਤ ਹੀ ਉੱਤਮ ਕੰਮ ਕਰਦਿਆ ਦਿਵਿਆਂਗਜਨਾਂ ਦੇ ਭਲਾਈ ਲਈ ਕੈਂਪ ਲਗਾਇਆ ਗਿਆ। ਕੈੰਪ ਰਾਹੀਂ ਜਿਨ੍ਹਾਂ ਨੂੰ ਵ੍ਹੀਲਚੇਅਰ ਸੁਣਨ ਵਾਲੀ ਮਸ਼ੀਨ ਜਾਂ ਹੋਰ ਨਕਲੀ ਅੰਗਾਂ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਇਹ ਸਹੂਲਤਾਂ ਬਿਲਕੁਲ ਮੁਫ਼ਤ ਉਪਲਬਧ ਕਰਵਾਈਆਂ ਗਈਆਂ। ਖੱਤਰੀ ਸਮਾਜ ਵਲੋਂ ਕੈਂਪ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਆਵਲਾ ਨੇ ਕਿਹਾ ਕਿ ਲੋੜਵੰਦਾ ਨੂੰ ਮਦਦ ਪਹੁੰਚਾਉਣ ਦਾ ਸ਼ਲਾਘਾਯੋਗ ਕਾਰਜ ਕੀਤਾ ਹੈ ਉਨ੍ਹਾਂ ਕਿਹਾ ਕਿ ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਖੱਤਰੀ ਸਮਾਜ ਨੇ ਹਮੇਸ਼ਾ ਹੀ ਸਮਾਜ ਹਿੱਤ ਦੇ ਕਾਰਜਾਂ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਇਆ ਹੈ। ਇਸ ਕੈਂਪ ਰਾਹੀਂ ਉਨ੍ਹਾਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਸਾਬਕਾ ਵਿਧਾਇਕ ਆਵਲਾ ਨੇ 21000 ਰੁਪਏ ਦੀ ਨਗਦ ਰਾਸ਼ੀ ਦੇਕੇ ਖੱਤਰੀ ਬਰਾਦਰੀ ਨੂੰ ਵਧਾਈ ਦਿੰਦੇ ਕਿਹਾ ਕਿ ਕੋਈ ਵੀ ਮਦਦ ਦੀ ਲੋੜ ਹੋਵੇ ਐਸੇ ਕਾਰਜਾ ਲਈ ਆਵਲਾ ਪਰਿਵਾਰ ਰੁਹਾਡੇ ਸਬ ਲਈ 24 ਘੰਟੇ ਹਾਜਿਰ ਹੈ। ਇਸ ਮੌਕੇ ਖੱਤਰੀ ਬਰਾਦਰੀ ਦੇ ਸਾਰੇ ਆਗੂਆਂ ਨੇ ਰਾਮਿੰਦਰ ਸਿੰਘ ਆਵਲਾ ਸਨਮਾਨ ਚਿੰਨ ਦੇਕੇ ਉੰਨਾ ਦਾ ਤਹਿ ਦਿਲੋਂ ਧੰਨਵਾਦ ਕੀਤਾ।