ਭੰਗੜਾ ਪਲਸ ਅਕੈਡਮੀ ਦੇ ਮੁਕਾਬਲਿਆਂ ’ਚ ਜਸਨੂਰ ਕੌਰ ਢਿੱਲੋਂ ਅੱਵਲ
ਭੰਗੜਾ ਪਲਸ ਅਕੈਡਮੀ ਵੱਲੋਂ ਕਰਵਾਏ ਮੁਕਾਬਲਿਆਂ ਵਿੱਚ ਆਊਟਸਟੈਂਡਿੰਗ ਪਰਫਾਰਮੈਂਸ ਵਿੱਚ ਜਸਨੂਰ ਕੌਰ ਢਿੱਲੋਂ ਅੱਵਲ
Publish Date: Tue, 10 Feb 2026 04:35 PM (IST)
Updated Date: Tue, 10 Feb 2026 04:38 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ,ਫਾਜ਼ਿਲਕਾ :ਭੰਗੜਾ ਪਲਸ ਅਕੈਡਮੀ ਵੱਲੋਂ ਪੰਜਾਬੀ ਸੱਭਿਆਚਾਰਾਂ ਤੇ ਲੋਕ ਨਾਚਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਰਿਥਮ ਆਫ ਪੰਜਾਬ ਸੀਜਨ ਇੱਕ ਦਾ ਗ੍ਰੈਂਡ ਫਿਨਾਲੇ ਧੂਮ ਧਾਮ ਨਾਲ ਕਰਵਾਇਆ ਗਿਆ। ਇਸ ਸਮਾਗਮ ਚ ਮੁੱਖ ਮਹਿਮਾਨ ਦੇ ਤੌਰ ਡਾ.ਚਮਨਦੀਪ ਕੌਰ ਸਹਾਇਕ ਡਇਰੈਕਟਰ ਪਸ਼ੂ ਪਾਲਣ ਵਿਭਾਗ , ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਰਜੀਵ ਅਰੋੜਾ ਡਾਇਰੈਕਟਰ ਮੀਡੀਆ ਪਲੈਨਿੰਗ ਪਹੁੰਚੇ। ਜਿਓਰੀ ਮੈਂਬਰ ਵਿੱਚ ਡਾ.ਕੁਲਜੀਤ ਕੌਰ ਸਿੱਧੂ ,ਡਾ.ਸਿਮਰਜੀਤ ਕੌਰ ਗਰੇਵਾਲ, ਸੁਖਿੰਦਰ ਸਿੰਘ ਵਾਲੀਆ, ਹਰਜਿੰਦਰ ਸਿੰਘ ,ਸਿਮਰ ਕੌਰ, ਦਰਸ਼ਨ ਕੌਰ ਬਰਾੜ, ਰਣਜੋਤ ਪ੍ਰੀਤ ਸਿੰਘ ਤੇ ਗੁਰਮਨਦੀਪ ਸਿੰਘ ਸ਼ਾਮਿਲ ਸਨ। ਇਸ ਸਮਾਗਮ ਵਿੱਚ 110 ਵਿਦਿਆਰਥੀਆਂ ਨੇ ਜਿੱਥੇ ਭੰਗੜੇ ਅਤੇ ਗਿੱਧੇ ਚ ਸ਼ਾਨਦਾਰ ਪ੍ਰਦਰਸ਼ਨ ਕੀਤਾ।ਉੱਥੇ ਨੌਜਵਨ ਕਲਾਕਾਰਾਂ ਨੇ ਵੀ ਆਪਣੀ ਕਲਾ ਦੇ ਜੋਹਰ ਵਿਖਾਏ। ਮੁਕਾਬਲੇ ਦੌਰਾਨ ਭਾਗੀਦਾਰਾਂ ਨੂੰ ਗਿੱਧਾ ਕਵੀਨ ਅਤੇ ਭੰਗੜਾ ਕਿੰਗ ਦੇ ਖਿਤਾਬਾਂ ਤੋਂ ਇਲਾਵਾ ਸੱਗੀ ਫੁੱਲ ਵਾਲੀ ਕੁੜੀ, ਕੈਂਠੇ ਵਾਲੇ ਗੱਭਰੂ ,ਟੌਹਰ ਪੰਜਾਬਣ ਦੀ ,ਟੌਹਰ ਗੱਭਰੂ ਦੀ ,ਸੁਨੱਖੀ ਮੁਟਿਆਰ ਅਤੇ ਛੈਲ ਛਬੀਲਾ ਗੱਭਰੂ ਵਰਗੇ ਖਾਸ ਖਿਤਾਬ ਵੀ ਦਿੱਤੇ ਗਏ। ਆਊਟਸਟੈਂਡਿੰਗ ਪਰਫਾਰਮੈਂਸ ਵਿੱਚ ਜਸਨੂਰ ਕੌਰ ਢਿੱਲੋਂ ਪੁੱਤਰੀ ਫਤਿਹ ਸਿੰਘ ਵਾਸੀ ਪਿੰਡ ਮੁਰਾਦ ਵਾਲਾ ਦਲ ਸਿੰਘ ਜ਼ਿਲ੍ਹਾਂ ਫਾਜਿਲਕਾ ਅਵੱਲ ਰਹੀ। ਜਸਨੂਰ ਕੌਰ ਢਿੱਲੋਂ ਦੇ ਜੇਤੂ ਹੋਣ ਤੇ ਉਸ ਨੂੰ ਉਸ ਦੇ ਸਮੂਹ ਸਕੂਲ ਸਟਾਫ , ਸ਼ੁਭ ਚਿੰਤਕਾਂ ਅਤੇ ਪਰਿਵਾਰਿਕ ਮੈਂਬਰਾਂ ਨੇ ਵਧਾਈ ਦਿੱਤੀ।