ਚਾਈਨਾ ਡੋਰ ਨਾਲ ਵੱਢੀ ਗਈ ਗਰਦਨ, ਲੱਗੇ 15 ਟਾਂਕੇ
ਚਾਈਨਾ ਡੋਰ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੀ ਗਰਦਨ ਕੱਟੀ,15 ਟਾਂਕੇ ਲੱਗੇ
Publish Date: Fri, 23 Jan 2026 06:16 PM (IST)
Updated Date: Fri, 23 Jan 2026 06:27 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਅਬੋਹਰ : ਅਬੋਹਰ ਵਿਖੇ ਬਸੰਤ ਪੰਚਮੀ ਵਾਲੇ ਦਿਨ ਚਾਈਨਾ ਡੋਰ ਦੀ ਸ਼ਰੇਆਮ ਵਰਤੋਂ ਦਾ ਇਕ ਹੋਰ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਅਬੋਹਰ ਦੇ ਪੰਜਪੀਰ ਨਗਰ ਨਿਵਾਸੀ 27 ਸਾਲਾ ਭੁਪਿੰਦਰ ਪੁੱਤਰ ਮਦਨ ਲਾਲ ਚਾਈਨਾ ਡੋਰ ਦੀ ਲਪੇਟ 'ਚ ਆਉਣ ਕਾਰਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਭੁਪਿੰਦਰ ਦੀ ਗਰਦਨ 'ਤੇ ਚਾਈਨਾ ਡੋਰ ਨਾਲ ਡੂੰਘੇ ਜ਼ਖਮ ਹੋ ਗਏ, ਜਿਸ ਕਾਰਨ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗਰਦਨ 'ਤੇ 15 ਟਾਂਕੇ ਲਗਾਏ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਭੁਪਿੰਦਰ ਆਪਣੇ ਪਿਤਾ ਮਦਨ ਲਾਲ ਨੂੰ ਮੋਟਰ ਸਾਈਕਲ 'ਤੇ ਅਬੋਹਰ ਬੱਸ ਸਟੈਂਡ ਤੋਂ ਘਰ ਲੈ ਕੇ ਆ ਰਿਹਾ ਸੀ। ਜਦੋਂ ਉਹ ਧਰਮਨਗਰੀ ਗਲੀ ਨੰਬਰ 7 ਦੇ ਕੋਲੋਂ ਲੰਘ ਰਿਹਾ ਸੀ, ਤਾਂ ਅਚਾਨਕ ਸੜਕ 'ਤੇ ਲਟਕ ਰਹੀ ਚਾਈਨਾ ਡੋਰ ਉਸ ਦੀ ਗਰਦਨ 'ਚ ਫਸ ਗਈ। ਤੇਜ਼ਧਾਰ ਡੋਰ ਨਾਲ ਉਸ ਦੀ ਗਰਦਨ ਵੱਢੀ ਗਈ ਤੇ ਉਹ ਲਹੂ-ਲੁਹਾਣ ਹੋ ਕੇ ਸੜਕ 'ਤੇ ਡਿੱਗ ਪਿਆ।