ਮੁਲਾਜ਼ਮ ਵਰਗ ਤੇ ਅੰਨ੍ਹਾ ਤਸੱਦਦ ਅਤਿ ਨਿੰਦਣਯੋਗ : ਮਾਸਟਰ ਕੇਡਰ ਯੂਨੀਅਨ
ਮੁਲਾਜਮ ਵਰਗ ਤੇ ਅੰਨੇਵਾਹ ਤਸੱਦਦ ਕਰਨਾ ਅਤਿ ਨਿੰਦਣਯੋਗ ਮਾਸਟਰ ਕੇਡਰ ਯੂਨੀਅਨ
Publish Date: Tue, 17 Mar 2026 04:13 PM (IST)
Updated Date: Tue, 17 Mar 2026 04:16 PM (IST)

ਕਪਿਲ ਜਸੂਜਾ.ਪੰਜਾਬੀ ਜਾਗਰਣ ਫਾਜ਼ਿਲਕਾ : ਸਿੱਖਿਆ ਅਤੇ ਸਿਹਤ ਦੇ ਮੁੱਦੇ |ਤੇ ਚੁਣੀ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾDਦ ਪੰਜਾਬੀਆਂ ਦੀਆਂ ਆਸਾਂ |ਤੇ ਬੁਰੀ ਤਰ੍ਹਾਂ ਪਾਣੀ ਫੇਰ ਦਿੱਤਾ ਹੈ। ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ , ਜਨਰਲ ਸਕੱਤਰ ਹਰਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਸਰਕਾਰ ਨਾ ਦੀ ਕੋਈ ਚੀਜ਼ ਹੈ ਹੀ ਨਹੀਂ, ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਇਨਕਲਾਬ ਦੇ ਦਮਗਜੇ ਮਾਰ ਰਹੇ ਹਨ, ਵਾਸਤਵਿਕਤਾ ਵਿਚ ਪੰਜਾਬ ਸਿੱਖਿਆ ਪੱਖੋਂ ਬੁਰੀ ਤਰਾਂ ਪੱਛੜ ਚੁੱਕਾ ਹੈ, ਸਕੂਲਾ ਵਿਚ ਲੰਮੇ ਸਮਾਂ ਤੋਂ ਪ੍ਰਮੋਸਨ ਕੋਟੇ ਦੀਆਂ ਦੀਆ ਸੈਕੜੇ ਲੈਕਚਰਾਰ ਅਸਾਮੀਆਂ ਖਾਲੀ ਪਈਆ ਹਨ, ਬੱਚਿਆਂ ਦੇ ਭਵਿੱਖ ਨਾਲ ਸਰਕਾਰ ਖੇਡ ਰਹੀ ਹੈ, ਸਰਕਾਰੀ ਸਕੂਲਾਂ ਵਿਚ ਲੈਕਚਰਾਰ ਨਾ ਹੋਣ ਕਾਰਨ ਬੱਚਿਆਂ ਦੀ ਗਿਣਤੀ ਘੱਟ ਰਹੀ ਹੈ। ਸਰਕਾਰ ਦੀ ਸ਼ਹਿ ’ਤੇ ਮੁਲਾਜ਼ਮ ਆਗੂਆਂ ਨੂੰ ਘਰਾਂ ਵਿੱਚੋ ਚੁੱਕਣਾ ਗਾਲੀ ਗਲੋਚ ਕਰਨੀ ਧਮਕੀਆਂ ਦੇਣੀਆਂ ਕਰੂਰ ਸਰਕਾਰ ਦੀ ਆਦਤ ਬਣ ਚੁਕੀ ਹੈ ਪੁਰਾਣੀ ਪੈਨਸਨ ਬਹਾਲ ਕਰਨ ਦਾ ਵਾਆਦਾ ਕਰਕੇ ਸਰਕਾਰ ਮੁੱਕਰ ਰਹੀ ਹੈ, ਸਰਕਾਰ ਵਾਅਦੇ ਮੁਤਾਬਿਕ ਪੁਰਾਣੀ ਪੈਨਸਨ ਬਹਾਲ ਕਰੇ, ਟੈੱਟ ਦੀ ਸਰਤ ਵਾਪਸ ਲਵੇ, ਸਰਕਾਰ ਦੇ ਜਬਰ ਖਿਲਾਫ ਮੁਲਾਜਮ ਵਰਗ ਵਿਚ ਭਾਰੀ ਰੋਹ ਪਾਇਆ ਜਾ ਰਿਹਾ ਹੈ, ਇਸੇ ਸਬੰਧ ਵਿਚ ਸੰਘਰਸ਼ ਤਿੱਖਾ ਕਰਨ ਲਈ ਜਲੰਧਰ ਵਿਚ ਸਮੁਚੀਆ ਮੁਲਾਜਮ ਜੱਥੇਬੰਦੀਆ ਵੱਲੋਂ ਸਖਤ ਐਕਸਨਾ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜੇਕਰ ਸਰਕਾਰ ਨੇ ਟੈੱਟ ਨੂੰ ਵਾਪਸ ਨਾ ਲਿਆ, ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਤਾ ਮੁਲਾਜਮ ਵਰਗ ਇਕੋ ਹੋਕੇ ਸਰਕਾਰ ਖਿਲਫ ਜਬਰਦਸਤ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ।ਇਸ ਮੌਕੇ ਸੀਨੀਅਰ ਸੂਬਾ ਪ੍ਰਧਾਨ ਦਲਜੀਤ ਸਿੰਘ ਸ਼ਭਰਵਾਲ, ਸਟੇਟ ਕਮੇਟੀ ਮੈਬਰ ਸੁਰਿੰਦਰ ਕੂਮਾਰ,ਪਵਨ ਕੁਮਾਰ ਲਾਲ ਚੰਦ ਹਾਜਰ ਸਨ।