ਇੰਦਰਜੀਤ ਬਰਾੜ ਮੀਤ ਪ੍ਰਧਾਨ ਤੇ ਐਡਵੋਕੇਟ ਭਾਰਤੀ ਕਾਨੂੰਨੀ ਸਲਾਹਕਾਰ ਨਿਯੁਕਤ
ਇੰਦਰਜੀਤ ਬਰਾੜ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਉਪ ਪ੍ਰਧਾਨ ਅਤੇ ਐਡਵੋਕੇਟ ਅਸ਼ੋਕ ਭਾਰਤੀ ਕਾਨੂੰਨੀ ਸਲਾਹਕਾਰ ਨਿਯੁਕਤ
Publish Date: Fri, 30 Jan 2026 04:55 PM (IST)
Updated Date: Fri, 30 Jan 2026 04:58 PM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਜਲਾਲਾਬਾਦ : ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ ਨੇ ਜਥੇਬੰਦੀ ਦੀ ਨਵੀਂ ਕਾਰਜਕਾਰਨੀ ਦਾ ਐਲਾਨ ਕਰਦਿਆਂ ਦੂਜੀ ਸੂਚੀ ਜਾਰੀ ਕੀਤੀ ਹੈ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਕਪੂਰ ਨੇ ਦੱਸਿਆ ਕਿ ਅਜੇ ਕਈ ਅਜਿਹੇ ਮੈਂਬਰ ਹਨ ਜਿਨ੍ਹਾਂ ਦੇ ਨਾਮ ਤੀਜੀ ਸੂਚੀ ਵਿੱਚ ਸ਼ਾਮਲ ਕੀਤੇ ਜਾਣਗੇ, ਜੋ ਜਲਦੀ ਹੀ ਜਾਰੀ ਕੀਤੀ ਜਾਵੇਗੀ। ਕਪੂਰ ਨੇ ਦੱਸਿਆ ਕਿ ਦੂਜੀ ਸੂਚੀ ਵਿੱਚ ਵਪਾਰ ਮੰਡਲ ਵਿੱਚ ਕਾਨੂੰਨੀ ਸਲਾਹਕਾਰ ਵਜੋਂ ਐਡਵੋਕੇਟ ਅਸ਼ੋਕ ਭਾਰਤੀ, ਉਪ ਪ੍ਰਧਾਨ ਵਜੋਂ ਇੰਦਰਜੀਤ ਬਰਾੜ (ਚੇਅਰਮੈਨ ਸਿਲਵਰ ਆਕਸ ਗਰੁੱਪ) ਤੇ ਡਾ. ਸੰਜੇ ਮਿੱਤਲ (ਬਠਿੰਡਾ) ਨੂੰ ਸ਼ਾਮਲ ਕੀਤਾ ਗਿਆ ਹੈ। ਕਪੂਰ ਨੇ ਭਰੋਸਾ ਜਤਾਇਆ ਕਿ ਨਵੀਂ ਕਾਰਜਕਾਰਨੀ ਜਥੇਬੰਦੀ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗੀ ਅਤੇ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਸਰਕਾਰ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾਵੇਗਾ।