ਸ਼ਹਿਰ ’ਚ ਔਰਤਾਂ ਨੇ ਕੱਢੀ ਜਾਗੋ
ਪੰਜਾਬ ਸਰਕਾਰ ਵਲੋਂ ਔਰਤਾਂ ਨੂੰ ਦਿਤੇ ਗਏ ਮਾਨ ਸਨਮਾਨ ਦੀ ਖੁਸ਼ੀ ਵਿਚ ਫਾਜ਼ਿਲਕਾ ਸ਼ਹਿਰ ਦੇ ਘੰਟਾ ਘਰ ਬਜ਼ਾਰ ਵਿਚ ਮਹਿਲਾਵਾਂ ਨੇ ਕੱਢੀ ਗਈ ਜਾਗੋ
Publish Date: Sat, 14 Mar 2026 05:38 PM (IST)
Updated Date: Sat, 14 Mar 2026 05:39 PM (IST)
- ਪੰਜਾਬ ਸਰਕਾਰ ਨੇ 4 ਸਾਲਾਂ ’ਚ ਹੀ ਸਾਰੀਆਂ ਗਰੰਟੀਆਂ ਕੀਤੀਆਂ ਪੂਰੀਆਂ : ਸਵਨਾ
- 1000 ਰੁਪਏ ਦੀ ਗਾਰੰਟੀ ਪੂਰੀ ਕਰਨ ’ਤੇ ਔਰਤਾਂ ’ਚ ਅਥਾਹ ਉਤਸ਼ਾਹ : ਜੁਨੇਜਾ
ਕਪਿਲ ਜਸੂਜਾ, ਪੰਜਾਬੀ ਜਾਗਰਣ
ਫਾਜ਼ਿਲਕਾ : ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਦਿੱਤੇ ਗਏ ਮਾਨ ਸਨਮਾਨ ਦੀ ਖੁਸ਼ੀ ਵਿਚ ਫਾਜ਼ਿਲਕਾ ਸ਼ਹਿਰ ਦੇ ਘੰਟਾ ਘਰ ਬਾਜ਼ਾਰ ’ਚ ਔਰਤਾਂ ਵੱਲੋਂ ਜਾਗੋ ਕੱਢੀ ਗਈ। ਇਹ ਜਾਗੋ ਪ੍ਰਤਾਪ ਬਾਗ ਤੋਂ ਸ਼ੁਰੂ ਹੋ ਕੇ ਘੰਟਾ ਘਰ ਤੱਕ ਕਢੀ ਗਈ। ਇਸ ਦੌਰਾਨ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੀ ਨਾਲ ਮੌਜੂਦ ਰਹੇ। ਵਿਧਾਇਕ ਸਵਨਾ ਨੇ ਕਿਹਾ ਕਿ ਔਰਤਾਂ ਨੂੰ 1000 ਰੁਪਏ ਦੇਣ ਦੀ ਗਾਰੰਟੀ ਪੂਰੀ ਕਰਨ ਨਾਲ ਪੰਜਾਬ ਸਰਕਾਰ ਨੇ ਆਪਣੀਆਂ ਸਾਰੀਆਂ ਗਾਰੰਟੀਆਂ 4 ਸਾਲਾਂ ਵਿਚ ਹੀ ਪੂਰੀ ਕਰ ਲਈਆਂ ਹਨ। ਉਨ੍ਹਾਂ ਕਿਹਾ ਕਿ ਬਾਕੀ ਸਰਕਾਰਾਂ 5 ਸਾਲਾਂ ਵਿਚ ਆਪਣੇ ਵਾਅਦੇ ਪੂਰੇ ਕਰਦੇ ਸਨ ਪਰ ਇਸ ਮੌਜੂਦਾ ਸਰਕਾਰ ਨੇ 4 ਸਾਲਾਂ ਵਿਚ ਹੀ ਗਾਰੰਟੀਆਂ ਪੂਰੀਆਂ ਕਰ ਕੇ ਇਤਿਹਾਸ ਕਾਇਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਫ਼ਤ ਬਿਜਲੀ ਬਿੱਲ, ਨਕਦ ਰਹਿਤ ਇਲਾਜ, ਬੱਸਾਂ ਵਿਚ ਮੁਫ਼ਤ ਸਫਰ ਦੀ ਸਹੂਲਤ ਅਤੇ ਹੁਣ 1000 ਰੁਪਏ ਦੀ ਗਾਰੰਟੀ ਵੀ ਪੂਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰਾਂ ਨੂੰ ਦਿੱਤਾ ਜਾਣ ਵਾਲਾ ਮੁਫ਼ਤ ਰਾਸ਼ਨ ਵਿਚ ਵਾਧਾ ਕਰਦਿਆਂ ਕਣਕ ਦੇ ਨਾਲ-ਨਾਲ, ਦਾਲ, ਮਸਾਲੇ, ਤੇਲ, ਖੰਡ ਆਦਿ ਮੁਹੱਈਆ ਕਰਵਾਏ ਜਾਣਗੇ।
ਜ਼ਿਲ੍ਹਾ ਪ੍ਰਧਾਨ ਅਲਕਾ ਜੁਨੇਜਾ ਨੇ ਦਸਿਆ ਕਿ ਸੂਬੇ ਭਰ ਦੀਆ ਅਨੁਸੂਚਿਤ ਜਾਤੀ ਨਾਲ ਸਬੰਧਿਤ ਔਰਤਾਂ ਨੂੰ 1500 ਅਤੇ ਜਰਨਲ ਵਰਗ ਨੂੰ 1000 ਪ੍ਰਤੀ ਮਹੀਨਾ ਦੇਣ ਐਲਾਨ ਤੋਂ ਬਾਅਦ ਔਰਤਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਇਸ ਕਾਰਨ ਔਰਤਾਂ ਵੱਲੋਂ ਖੁਸ਼ੀ ਪ੍ਰਗਟ ਕਰਦਿਆਂ ਇਕ ਵਿਸੇਸ਼ ਜਾਗੋਂ ਕੱਢੀ ਗਈ ਅਤੇ ਢੋਲ ਢਮਕੇ ਨਾਲ ਖੁਸ਼ੀ ਪ੍ਰਗਟ ਕਰਦੇ ਹੋਏ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਜਿਨ੍ਹਾਂ ਖੁਸ਼ੀ ਜ਼ਾਹਿਰ ਕਰਦੇ ਕਿਹਾ ਕੇ ਪੰਜਾਬ ਦਾ ਪਹਿਲਾਂ ਸੂਬਾ ਹੈ ਜਿੱਥੇ ਔਰਤਾਂ ਨੂੰ ਇਕ ਵੱਡਾ ਮਾਨ ਸਨਮਾਨ ਦਿੱਤਾ ਗਿਆ ਹੈ।