ਇਫਟੂ ਵੱਲੋਂ ਪਿੰਡ ਸੜੀਆ ਵਿਖੇ ਲੇਬਰ ਕੋਡਾਂ ਦੀਆਂ ਕਾਪੀਆਂ ਸਾੜੀਆਂ
ਇਫਟੂ ਵੱਲੋਂ ਪਿੰਡ ਸੜੀਆ ਵਿਖੇ ਲੇਬਰ ਕੋਡਾਂ ਦੀਆਂ ਕਾਪੀਆਂ ਸਾੜੀਆਂ
Publish Date: Sat, 24 Jan 2026 06:00 PM (IST)
Updated Date: Sat, 24 Jan 2026 06:01 PM (IST)

ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ ਫਾਜ਼ਿਲਕਾ : ਇਫਟੂ ਵੱਲੋਂ ਪੰਜਾਬ ਕਮੇਟੀ ਦੇ ਸੱਦੇ ਉੱਤੇ ਇਫਟੂ ਵਰਕਰਾਂ ਵਲੋਂ ਕੇਂਦਰ ਸਰਕਾਰ ਦੇ ਖਿਲਾਫ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਚੱਕ ਸੜੀਆਂ ਵਿਖੇ ਚਾਰ ਲੇਬਰ ਕੋਡਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਮੋਦੀ ਦੀ ਕੇਂਦਰ ਸਰਕਾਰ ਦਾ ਤਿੱਖਾ ਵਿਰੋਧ ਕੀਤਾ ਗਿਆ। ਕੇਂਦਰ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਇਫਟੂ ਆਗੂਆਂ ਨੇ ਲਾਭਪਾਤਰੀਆਂ ਨੂੰ ਮਿਲ ਰਹੀਆਂ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਅਤੇ ਨਵੀਆਂ ਲਾਭਪਾਤਰੀ ਕਾਪੀਆਂ ਬਣਾਉਣ ਬਾਰੇ ਵੀ ਫਾਰਮ ਭਰਨ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਲਾਭਪਾਤਰੀ ਕਾਪੀਆ ਤੇ ਲਾਭ ਲੈਣ ਲਈ ਕਿਹਾ ਗਿਆ।ਅਤੇ ਯੂਨੀਅਨ ਨੂੰ ਹੋਰ ਮਜਬੂਤ ਕਰਨ ਸਬੰਧੀ ਲਾਮਬੰਦ ਕੀਤਾ ਗਿਆ ਅਤੇ ਇਫਟੂ ਪੰਜਾਬ ਦੇ ਆਈ ਕਾਰਡ ਵੀ ਬਣਾਉਣ ਬਾਰੇ ਮੈਂਬਰਸ਼ਿਪਾਂ ਭਰੀਆਂ ਗਈਆਂ ਅਤੇ ਯੂਨੀਅਨ ਵਿੱਚ ਅੱਗੇ ਵਧ ਕੇ ਕੰਮ ਕਰਨ ਬਾਰੇ ਵੀ ਕਿਹਾ ਗਿਆ। ਇਸ ਮੌਕੇ ਜ਼ਿਲ੍ਹਾ ਸਕੱਤਰ ਫਾਜ਼ਿਲਕਾ ਦਵਿੰਦਰ ਕੁਮਾਰ, ਪ੍ਰਧਾਨ ਭਜਨ ਲਾਲ ਅਤੇ ਹੋਰ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਚਾਰ ਲੇਬਰ ਕੋਡ ਦੇਸ਼ ਦੇ ਮਜ਼ਦੂਰ ਵਰਗ ਉੱਤੇ ਬਹੁਤ ਹੀ ਮਾਰੂ ਹਮਲਾ ਹੈ। ਇਸ ਮੌਕੇ ਇਫਟੂ ਆਗੂਆਂ ਨੇ ਕਿਹਾ ਕਿ ਸਰਕਾਰ ਇਹ ਕੂੜ ਪ੍ਰਚਾਰ ਕਰ ਰਹੀ ਹੈ ਕਿ ਇਹ ਲੇਬਰ ਕੋਡ ਮਜ਼ਦੂਰ ਪੱਖੀ ਹਨ। ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸਾਰੇ ਪੰਜਾਬ ਵਿੱਚ ਇਸ ਸ਼ਨੀਵਾਰ ਅੰਦੋਲਨ ਨੂੰ ਸ਼ੁਰੂ ਕਰਨ ਇਸ ਮੌਕੇ ਪ੍ਰਧਾਨ ਭਜਨ ਲਾਲ ਦਵਿੰਦਰ ਕੁਮਾਰ ਜਿਲਾ ਸਕੱਤਰ ਫਾਜ਼ਿਲਕਾ, ਹਰਮੀਤ ਸਿੰਘ, ਮਨੋਜ ਕੁਮਾਰ ਪ੍ਰਧਾਨ, ਗੁਰਜੰਟ ਸਿੰਘ ਬਲਾਕ ਸਕੱਤਰ, ਗੁਰਦੀਪ ਸਿੰਘ ਸਰਪੰਚ, ਗੁਰਚਰਨ ਸਿੰਘ ਸਾਬਕਾ ਸਰਪੰਚ ਦੇ ਬੇਟੇ ਮਿੱਠੂ ਸਿੰਘ, ਸਰਵਣ ਸਿੰਘ, ਸੁਰਿੰਦਰ ਸਿੰਘ, ਗੁਰਦੇਵ ਸਿੰਘ, ਸ਼ਮਸ਼ੇਰ ਸਿੰਘ, ਸਤਪਾਲ ਸਿੰਘ, ਕਾਲਾ ਸਿੰਘ, ਸੁਰਜੀਤ ਸਿੰਘ, ਖੰਡਾ ਸਿੰਘ, ਗੁਰਮੀਤ ਸਿੰਘ ਪੰਚਾਇਤ ਮੈਂਬਰ, ਗੁਰਦੀਪ ਸਿੰਘ, ਪ੍ਰਕਾਸ਼ ਸਿੰਘ, ਚਿਮਨ ਸਿੰਘ ਅਤੇ ਹੋਰ ਵੀ ਕਈ ਸਾਥੀ ਅਤੇ ਬੀਬੀਆਂ ਆਦਿ ਹਾਜ਼ਰ ਸਨ।