ਕਿਸਾਨ ਮਹਾ ਪੰਚਾਇਤ ’ਚ ਸ਼ਮੂਲੀਅਤ ਕਰੇਗੀ ਕੇਕੇਯੂ
ਕਿਰਤੀ ਕਿਸਾਨ ਯੂਨੀਅਨ ਵੱਲੋਂ ਬਰਨਾਲੇ ਕਿਸਾਨ ਮਹਾਂ ਪੰਚਾਇਤ ਵਿੱਚ ਸੈਕੜਿਆਂ ਦੀ ਗਿਣਤੀ ਵਿੱਚ ਕੀਤੀ ਜਾਵੇਗੀ ਸ਼ਮੂਲੀਅਤ
Publish Date: Sat, 07 Mar 2026 04:29 PM (IST)
Updated Date: Sat, 07 Mar 2026 04:33 PM (IST)
ਹੈਪੀ ਕਾਠਪਾਲ. ਪੰਜਾਬੀ ਜਾਗਰਣ ਜਲਾਲਾਬਾਦ : ਕਿਰਤੀ ਕਿਸਾਨ ਯੂਨੀਅਨ ਵੱਲੋਂ ਬਲਾਕ ਪ੍ਰਧਾਨ ਹਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਫੈਸਲਾ ਕੀਤਾ ਗਿਆ ਕਿ ਵੱਡੀ ਗਿਣਤੀ ਵਿੱਚ ਅਮਰੀਕਾ ਮੁਕਤ ਵਪਾਰ ਸਮਝੌਤਾ, ਬਿਜਲੀ ਬਿੱਲ ਬੀਜ ਬਿੱਲਾਂ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਬਰਨਾਲਾ ਦੀ ਅਨਾਜ ਮੰਡੀ ਵਿੱਚ 10 ਮਾਰਚ ਨੂੰ ਹੋਣ ਜਾ ਰਹੀ ਕਿਸਾਨ ਮਹਾਪੰਚਾਇਤ ਵਿੱਚ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬੇ ਕਮੇਟੀ ਮੈਂਬਰ ਰੇਸ਼ਮ ਮਿੱਡਾ, ਸੁਖਚੈਨ ਸਿੰਘ,ਜਿਲਾ ਸਕੱਤਰ ਮਨਦੀਪ ਸਿੰਘ ਔਰਤ ਵਿੰਗ ਦੇ ਆਗੂ ਰਾਜ ਕੌਰ ਚੱਕ ਸੈਦੋਕੇ, ਪ੍ਰਵੀਨ ਕੌਰ ਸਮੇਤ ਪ੍ਰਧਾਨ ਜਸਕਰਨ ਸਿੰਘ ਪੱਕਾ ਕਾਲੇ ਵਾਲਾ, ਜਸਵੰਤ ਸਿੰਘ ਤਾਰੇ ਵਾਲਾ,ਡਾ ਗੁਰਪ੍ਰੀਤ ਸਵਾਹ ਵਾਲਾ, ਮੋਹਨ ਸਿੰਘ ਅਰਨੀਵਾਲਾ, ਬਲਰਾਜ ਸਿੰਘ, ਅੰਗਰੇਜ਼ ਸਿੰਘ ਜੰਡ ਵਾਲਾ,ਮੁਖਤਿਆਰ ਸਿੰਘ, ਪਰਮਜੀਤ ਸਿੰਘ ਚੱਕ ਜਾਨੀਸਰ,ਪਵਨ ਧਰਮੂਵਾਲਾ,ਅਜੀਤ ਸਿੰਘ ਝੁੱਗੀਆਂ ਨੰਦ ਸਿੰਘ ਵਾਲਾ ਆਦਿ ਹਾਜ਼ਰ ਸਨ।