- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਲ 2026 'ਚ ਫਾਜ਼ਿਲਕਾ ਜ਼ਿਲ੍ਹੇ ਨੂੰ ਸੈਰ-ਸਪਾਟਾ ਹੱਬ ਬਣਾਉਣ ਦੀ ਉਮੀਦ

-ਫਾਜ਼ਿਲਕਾ ਜ਼ਿਲ੍ਹੇ ਅੰਦਰ ਸੈਰ-ਸਪਾਟੇ ਦੇ ਕਈ ਖਜ਼ਾਨੇ ਹਨ,ਜਿਨ੍ਹਾਂ ਨੂੰ ਤਰਾਸ਼ਣ ਦੀ ਲੋੜ ਹੈ
- ਦੇਸ਼ ਭਗਤੀ ਦੇ ਰਿਟਰੀਟ ਤੋਂ ਇਲਾਵਾ, ਫਾਜ਼ਿਲਕਾ ਵਿੱਚ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਹਨ
-ਏਸ਼ੀਆ ਦਾ ਦੂਜਾ ਸਭ ਤੋਂ ਉੱਚਾ ਟਾਵਰ ਵੀ ਇੱਥੇ ਬਣਾਇਆ ਗਿਆ ਸੀ।
-ਭਾਰਤ-ਪਾਕ ਸਾਦਕੀ ਬਾਰਡਰ ਵਿਖੇ ਰਿਟਰੀਟ ਸੈਰੇਮਨੀ ਦੇਖਣ ਵਾਲੇ ਸੈਲਾਨੀਆਂ ਦੀ ਗਿਣਤੀ ਦੀਨੋ ਦਿਨ ਵੱਧ ਰਹੀ ਹੈ
-ਫਾਜ਼ਿਲਕਾ ਜ਼ਿਲ੍ਹਾ ਬਣਨ ਦੇ 15 ਸਾਲਾਂ ਬਾਅਦ ਵੀ ਸੈਰ-ਸਪਾਟੇ ਦੇ ਨਕਸ਼ੇ ਤੋਂ ਅਦੁਰਾ,ਵਿਸ਼ੇਸ਼ ਯਤਨਾਂ ਦੀ ਉਮੀਦ
ਫੋਟੋ 14 : ਭਾਰਤ-ਪਾਕ ਸਾਦਕੀ ਬਾਰਡਰ ਵਿਖੇ ਹੁੰਦੀ ਹਰ ਰੋਜ ਸ਼ਾਮ ਨੂੰ ਰਿਟਰੀਟ ਸੈਰੇਮਨੀ ਦੀ ਤਸਵੀਰ।
ਫੋਟੋ 15 : ਸ਼ਹਿਰ ਦੇ ਵਿੱਚੋ ਵਿਚ ਬਣਿਆ ਇਤਿਹਾਸਕ ਘੰਟਾਘਰ।
ਫੋਟੋ 16 : ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਟੀਵੀ ਟਾਵਰ।
ਫੋਟੋ 17 : ਫਾਜ਼ਿਲਕਾ ਸ਼ਹਿਰ ਦੀ ਸਬ ਤੋਂ ਪੁਰਾਣੀ ਬਾਧਾ ਝੀਲ ਦੀ ਤਸਵੀਰ ਜੋ ਕਿਸੇ ਵੇਲੇ ਹਰੀ ਭਰੀ ਹੁੰਦੀ ਸੀ,ਜੋ ਹੁਣ ਖਤਮ ਹੋ ਚੁਕੀ ਹੈ। ਪੰਜਾਬੀ ਜਾਗਰਣ
ਰਿਤਿਸ਼ ਕੁੱਕੜ, ਪੰਜਾਬੀ ਜਾਗਰਣ,
ਫ਼ਾਜ਼ਿਲਕਾ :ਫ਼ਾਜ਼ਿਲਕਾ ਜ਼ਿਲ੍ਹਾ ਪੰਜਾਬ ਦੇ 23 ਜ਼ਿਲ੍ਹਿਆਂ ’ਚੋਂ ਇਕ ਹੈ ਜਿਸਨੂੰ 2011 ਵਿੱਚ ਜ਼ਿਲ੍ਹਾ ਘੋਸ਼ਿਤ ਕੀਤਾ ਗਿਆ ਸੀ। ਅੱਜ ਵੀ ਸੈਰ-ਸਪਾਟੇ ਦੇ ਨਕਸ਼ੇ ਤੋਂ ਅਧੂਰਾ ਹੈ। ਸਰਹੱਦੀ ਇਲਾਕਾ ਹੋਣ ਦੇ ਬਾਵਜੂਦ, ਇਹ ਇਲਾਕਾ ਇਤਿਹਾਸਕ, ਸੱਭਿਆਚਾਰਕ ਅਤੇ ਕੁਦਰਤੀ ਵਿਰਾਸਤ ਨਾਲ ਜੁੜਿਆ ਹੈ। ਪਰ ਪ੍ਰਚਾਰ ਦੀ ਘਾਟ ਕਾਰਨ, ਫਾਜ਼ਿਲਕਾ ਦੀ ਸੈਰ-ਸਪਾਟਾ ਸੰਭਾਵਨਾ ਦੀ ਅਜੇ ਤੱਕ ਪੂਰੀ ਤਰ੍ਹਾਂ ਵਰਤੋਂ ਨਹੀਂ ਕੀਤੀ ਗਈ।ਹਾਲਾਂਕਿ, ਅਜਿਹਾ ਨਹੀਂ ਹੈ ਕਿ ਇੱਥੇ ਸੈਰ-ਸਪਾਟੇ ਲਈ ਕੁਝ ਵੀ ਨਹੀਂ ਹੈ। ਜੇਕਰ ਅਸੀਂ ਪ੍ਰਮੁੱਖ ਥਾਵਾਂ ਦੀ ਗੱਲ ਕਰੀਏ ਤਾਂ ਸਾਦਕੀ ਬਾਰਡਰ ਉਨ੍ਹਾਂ ਵਿੱਚੋਂ ਸਭ ਤੋਂ ਉੱਪਰ ਹੈ। ਪੰਜਾਬ ਵਿੱਚ ਸਿਰਫ਼ ਤਿੰਨ ਥਾਵਾਂ ਹਨ ਜਿੱਥੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਰਿਟਰੀਟ ਸੈਰੇਮਨੀ ਹਰ ਰੋਜ ਹੁੰਦੀ ਹੈ, ਫਾਜ਼ਿਲਕਾ ਉਨ੍ਹਾਂ ਵਿੱਚੋਂ ਇੱਕ ਹੈ। ਆਸਫ਼ਵਾਲਾ ਵਿਖੇ ਸ਼ਹੀਦਾਂ ਦਾ ਸਮਾਧ, ਅਬੋਹਰ ਦਾ ਸੈਂਚੁਰੀ ਪਾਰਕ,ਫ਼ਾਜ਼ਿਲਕਾ ਦਾ ਇਤਿਹਾਸਕ ਘੰਟਾਘਰ, ਏਸ਼ੀਆ ਦਾ ਦੂਜਾ ਸਭ ਤੋਂ ਉੱਚਾ ਟੀਵੀ ਟਾਵਰ,ਬਾਧਾ ਝੀਲ, ਆਦਿ ਸਣੇ ਬਹੁਤ ਸਾਰੀਆਂ ਥਾਵਾਂ ਹਨ, ਜਿਨ੍ਹਾਂ ਨੂੰ ਸੈਰ-ਸਪਾਟੇ ਦੇ ਖੇਤਰ ਅੰਦਰ ਦੁਨੀਆ ਦੇ ਨਕਸ਼ੇ ਤੇ ਚਮਕਾਉਣ ਦੀ ਲੋੜ ਹੈ। ਫਾਜ਼ਿਲਕਾ ਨੂੰ ਸੈਰ-ਸਪਾਟੇ ਦੇ ਨਕਸ਼ੇ ’ਤੇ ਲਿਆਉਣ ਲਈ ਪ੍ਰਸ਼ਾਸਨ ਨੂੰ ਵਿਸ਼ੇਸ਼ ਯੋਜਨਾਵਾਂ ਬਣਾਉਣੀਆਂ ਪੈਣਗੀਆਂ। ਸੈਰ-ਸਪਟਾ ਵਾਲੀ ਜਗ੍ਹਾ ਦਾ ਵਿਕਾਸ, ਬਿਹਤਰ ਸੜਕਾਂ ਅਤੇ ਸਹੂਲਤਾਂ ਦਾ ਨਿਰਮਾਣ, ਅਤੇ ਨਾਲ ਹੀ ਡਿਜੀਟਲ ਪ੍ਰਮੋਸ਼ਨ ਇਸ ਦਿਸ਼ਾ ’ਚ ਮਹੱਤਵਪੂਰਨ ਕਦਮ ਸਾਬਤ ਹੋ ਸਕਦੇ ਹਨ। ਇਸ ਨਾਲ ਨਾ ਸਿਰਫ਼ ਇੱਥੇ ਕਾਰੋਬਾਰ ਰਾਹੀਂ ਜ਼ਿਲ੍ਹੇ ਦਾ ਵਿਕਾਸ ਹੋਵੇਗਾ ਸਗੋਂ ਇਹ ਪੰਜਾਬ ਵਿੱਚ ਆਪਣੇ ਲਈ ਇੱਕ ਨਵੀਂ ਜਗ੍ਹਾ ਵੀ ਬਣਾ ਸਕਦਾ ਹੈ।ਫਾਜ਼ਿਲਕਾ ਦੇ ਲੋਕਾਂ ’ਚ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਨੂੰ ਸਾਲ 2026 ’ਚ ਅੰਦਰ ਟੂਰਿਜ਼ਮ ਡੇਸਟੀਨੇਸ਼ਨ ਬਣਾਉਣ ਦੀ ਉਮੀਦ। .
ਸੈਲਾਨੀਆਂ ਦੇ ਦਿਲਾਂ ਵਿੱਚ ਰਿਟਰੀਟ ਸੈਰੇਮਨੀ ਦਾ ਉਤਸ਼ਾਹ ਦੇਖਣ ਵਾਲਾ ਹੁੰਦਾ ਹੈ।
ਫ਼ਾਜ਼ਿਲਕਾ ਦੇ ਸਾਦਕੀ ਬਾਰਡਰ,ਜਿੱਥੇ ਭਾਰਤ-ਪਾਕਿ ਵਿਚਕਾਰ ਰਿਟਰੀਟ ਸੈਰੇਮਨੀ ਹੁੰਦੀ ਹੈ, ਜ਼ਿਲ੍ਹੇ ਦਾ ਮੁੱਖ ਆਕਰਸ਼ਨ ਦਾ ਕੇਂਦਰ ਹੈ। ਸਾਦਕੀ ਬਾਰਡਰ ਫ਼ਾਜ਼ਿਲਕਾ ਸ਼ਹਿਰ ਤੋਂ ਲਗਭਗ 10 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਜਿੱਥੇ ਬਾਹਰੋਂ ਆਉਣ ਵਾਲੇ ਲੋਕ ਰਿਟਰੀਟ ਸੈਰੇਮਨੀ ਨੂੰ ਜ਼ਰੂਰ ਦੇਖਣ ਆਉਂਦੇ ਹਨ। ਇਹ ਦੇਸ਼ ਭਗਤੀ ਦਾ ਅਨੁਭਵ ਸੈਲਾਨੀਆਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਉਂਦਾ ਹੈ। ਭਾਵੇਂ ਬੀਐਸਐਫ ਵੱਲੋਂ ਲੋਕਾਂ ਦੇ ਬੈਠਣ ਦੀ ਜਗ੍ਹਾ ਵਧਾਉਣ ਅਤੇ ਇਸਨੂੰ ਆਕਰਸ਼ਕ ਬਣਾਉਣ ਲਈ ਮੁੱਖ ਗੇਟ ਬਣਾਇਆ ਗਿਆ ਹੈ। ਪਰ ਜੇਕਰ ਇੱਥੇ ਅਜਾਇਬ ਘਰ ਅਤੇ ਸੈਲਾਨੀਆਂ ਲਈ ਸਹੂਲਤਾਂ ਵਧਾਈਆਂ ਜਾਣ ਤਾਂ ਇਹ ਖਿੱਚ ਦਾ ਕੇਂਦਰ ਬਣ ਸਕਦਾ ਹੈ।
---
ਫ਼ਾਜ਼ਿਲਕਾ ਦਾ ਘੰਟਾਘਰ ਇਕ ਇਤਿਹਾਸਕ ਸਮਾਰਕ ਹੈ
ਫ਼ਾਜ਼ਿਲਕਾ ਸ਼ਹਿਰ ਦੇ ਦਿਲ ਵਿੱਚ ਸਥਿਤ ਇਤਿਹਾਸਕ ਘੰਟਾਘਰ ਫਾਜ਼ਿਲਕਾ ਆਉਣ ਵਾਲੇ ਹਰ ਵਿਅਕਤੀ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਹ ਘੰਟਾਘਰ 6 ਜੂਨ 1939 ਨੂੰ ਰਾਮਨਾਰਾਇਣ ਪੇਡੀਵਾਲ ਦੀ ਮਦਦ ਨਾਲ ਬਣਾਇਆ ਗਿਆ ਸੀ। ਇਸੇ ਕਾਰਨ ਕਰਕੇ ਘੰਟਾਘਰ ਨੂੰ ਰਾਮਨਾਰਾਇਣ ਪੇਡੀਵਾਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਥੇ ਲਗਾਈ ਗਈ ਘੜੀ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਤੋਂ ਮੰਗਵਾਈ ਗਈ ਸੀ। ਘੰਟਾ ਘਰ ਦੀ ਉਚਾਈ 95 ਫੁੱਟ ਹੈ। ਇਹ ਸ਼ਹਿਰ ਦੇ ਵਿਚਕਾਰ ਬਣਿਆ ਹੈ ਅਤੇ ਇਸਦੇ ਆਲੇ-ਦੁਆਲੇ ਚਾਰ ਸੜਕਾਂ ਹਨ। ਘੰਟਾ ਘਰ ਦੇ ਆਲੇ-ਦੁਆਲੇ ਦੇ ਖੇਤਰ ਨੂੰ ਕਾਰ ਮੁਕਤ ਜ਼ੋਨ ਬਣਾਇਆ ਗਿਆ ਹੈ। ਜੋ ਕਿ ਪੰਜਾਬ ਦਾ ਪਹਿਲਾ ਕਾਰ ਮੁਕਤ ਜ਼ੋਨ ਹੈ। ਖਾਣੇ ਤੋਂ ਲੈ ਕੇ ਕੱਪੜਿਆਂ ਤੱਕ, ਇੱਥੇ ਬਾਜ਼ਾਰ ਵਿੱਚ ਹਰ ਚੀਜ਼ ਉਪਲੱਬਧ ਹੈ। ਪਰ ਇਸਨੂੰ ਸਹੀ ਢੰਗ ਨਾਲ ਸੰਭਾਲਣ ਅਤੇ ਵਿਕਸਤ ਕਰਨ ਦੀ ਲੋੜ ਹੈ। ਸਮੇਂ ਦੇ ਨਾਲ, ਕਾਰ ਫ੍ਰੀ ਜ਼ੋਨ ਖਤਮ ਹੁੰਦਾ ਜਾ ਰਿਹਾ ਹੈ, ਇਸ ਲਈ ਜੇਕਰ ਇੱਥੇ ਧਿਆਨ ਦਿੱਤਾ ਜਾਵੇ, ਤਾਂ ਇਹ ਇੱਕ ਵਿਸ਼ੇਸ਼ ਕੇਂਦਰ ਬਣ ਸਕਦਾ ਹੈ।
----
ਪਾਵਰਡ ਟ੍ਰਾਂਸ ਮਿਸ਼ਨ ਟੀ.ਵੀ. ਟਾਵਰ ਇਕ ਵਧੀਆ ਸੈਲਫੀ ਪੁਆਇੰਟ ਬਣ ਸਕਦਾ
1996 ਵਿੱਚ ਫਾਜ਼ਿਲਕਾ ’ਚ ਬਣਿਆ ਫ੍ਰੀਸਟੈਂਡਿੰਗ ਸਟੀਲ ਜਾਲੀ/ਟਰੱਸ ਲੰਬਾ ਢਾਂਚਾ,ਟੀਵੀ ਟਾਵਰ 304.8 ਮੀਟਰ ਯਾਨੀ 1000 ਫੁੱਟ ਉੱਚਾ ਹੈ। ਇਸਦੀ ਉਸਾਰੀ ਵਿੱਚ 11 ਸਾਲ ਲੱਗੇ। ਏਸ਼ੀਆ ਦਾ ਦੂਜਾ ਸਭ ਤੋਂ ਉੱਚਾ ਟੀਵੀ ਟਾਵਰ ਆਪਣੀ ਸ਼ਾਨ ਅਤੇ ਇੰਜੀਨੀਅਰਿੰਗ ਦੀ ਇੱਕ ਬੇਮਿਸਾਲ ਉਦਾਹਰਣ ਹੈ। ਨੇੜੇ ਮਿੰਨੀ ਸੈਕਟਰੀਏਟ, ਫਾਜ਼ਿਲਕਾ ਦੇ ਨਾਲ ਹੈ।ਜਿਸਦੀ ਸਥਾਪਨਾ 2007 ’ਚ ਸੀ। ਇਸਦੀ ਵਰਤੋਂ ਪੂਰੇ ਪੰਜਾਬ ’ਚ ਟੀਵੀ ਅਤੇ ਐੱਫਐੱਮ ਪ੍ਰਸਾਰਣ ਲਈ ਕੀਤੀ ਜਾਂਦੀ ਹੈ। ਇਹ ਭਾਰਤ ’ਚ ਦੂਜਾ ਸਭ ਤੋਂ ਉੱਚਾ ਟਾਵਰ ਹੈ। ਇਸ ਵੇਲੇ ਇਸਦੇ ਆਲੇ-ਦੁਆਲੇ ਕੂੜੇ ਦੇ ਢੇਰ ਲਗੇ ਹੋਏ ਹਨ ਅਤੇ ਇੱਥੇ ਬਣੀ ਇਮਾਰਤ ਇਸ ਤਰ੍ਹਾਂ ਦੀ ਹੈ। ਜੇਕਰ ਇੱਥੇ ਵਿਕਾਸ ਦੇਖਿਆ ਜਾਵੇ ਤਾਂ ਇਹ ਬਾਹਰੋਂ ਆਉਣ ਵਾਲੇ ਲੋਕਾਂ ਲਈ ਇੱਕ ਸ਼ਾਨਦਾਰ ਸੈਲਫੀ ਪੁਆਇੰਟ ਬਣ ਸਕਦਾ ਹੈ।
------
ਬਾਧਾ ਝੀਲ ਨੂੰ ਸੁਖਨਾ ਝੀਲ ਵਾਂਗ ਵਿਕਸਿਤ ਕੀਤਾ ਜਾ ਸਕਦਾ ਹੈ ਜਿਸ ਨੂੰ ਟੂਰਿਜ਼ਮ ਹਬ ਬਨਾਉਣ ਦੀ ਉਮੀਦ
ਹਰ ਸ਼ਹਿਰ ਦੀ ਆਪਣੀ ਕੋਈ ਨਾ ਕੋਈ ਪਛਾਣ ਹੁੰਦੀ ਹੈ। ਫਾਜ਼ਿਲਕਾ ਸ਼ਹਿਰ ਦੀ ਇਕ ਅਜਿਹੀ ਪਛਾਣ ਬਾਧਾ ਝੀਲ ਸੀ। 18ਵੀਂ ਸਦੀ ਵਿੱਚ, ਬ੍ਰਿਟਿਸ਼ ਸ਼ਾਸਨ ਦੌਰਾਨ, ਇਕ ਜਗ੍ਹਾ ਨੂੰ ਝੀਲ ਵਿੱਚ ਬਦਲ ਦਿੱਤਾ ਗਿਆ ਸੀ ਅਤੇ ਇਸਦੇ ਕੰਢੇ ਇਕ ਬੰਗਲਾ ਬਣਾਇਆ ਗਿਆ ਸੀ। ਅੱਜ ਉਸੇ ਬੰਗਲੇ ਨੂੰ ਫਾਜ਼ਿਲਕਾ ਕਿਹਾ ਜਾਂਦਾ ਹੈ। ਜਿਸ ਵਿਚ ਫ਼ਾਜ਼ਿਲਕਾ ਡਿਪਟੀ ਕਮਸ਼ਿਨਰ ਦੀ ਰਿਹਾਇਸ਼ ਹੈ। ਪਰ ਫਾਜ਼ਿਲਕਾ ਨੂੰ ਪਛਾਣ ਦੇਣ ਵਾਲੀ ਇਹ ਝੀਲ ਅਲੋਪ ਹੋਣ ਲੱਗੀ।ਉਸ ਸਮੇਂ ਦੀਆਂ ਸਰਕਾਰਾਂ ਨੇ ਇਸ ਲਈ ਬਹੁਤੇ ਯਤਨ ਕੀਤੇ ਅਤੇ ਨਾ ਹੀ ਸ਼ਹਿਰ ਵਾਸੀਆਂ ਨੇ ਬਹੁਤੀ ਦਿਲਚਸਪੀ ਦਿਖਾਈ। ਹਾਲਾਂਕਿ, ਇਸ ਲਈ ਕਈ ਸੰਘਰਸ਼ ਲੜੇ ਗਏ ਅਤੇ ਕਾਨੂੰਨੀ ਲੜਾਈਆਂ ਦਾ ਵੀ ਸਹਾਰਾ ਲਿਆ ਗਿਆ। ਹੁਣ ਪ੍ਰਸ਼ਾਸਨ ਦੇ ਯਤਨਾਂ ਨਾਲ, ਇਸ ਝੀਲ ਦੇ ਵੱਡੇ ਰੂਪ ਨੂੰ ਛੋਟੇ ਰੂਪ ਵਿੱਚ ਵਿਕਸਤ ਕਰਨ ਦਾ ਕੰਮ ਪਿਛਲੇ ਇੱਕ ਸਾਲ ਤੋਂ ਚੱਲ ਰਿਹਾ ਹੈ। ਜੇਕਰ ਇਸਨੂੰ ਵਧੀਆ ਤਰੀਕੇ ਨਾਲ ਵਿਕਸਤ ਕੀਤਾ ਜਾਵੇ, ਤਾਂ ਇਹ ਸੁਖਨਾ ਝੀਲ ਵਰਗਾ ਬਣ ਸਕਦਾ ਹੈ।ਜੋ ਸੈਲਾਨੀਆਂ ਲਈ ਆਕਰਸ਼ਕ ਸਾਬਤ ਹੋਵੇਗਾ ਅਤੇ ਵਪਾਰਕ ਮੌਕਾ ਵੀ ਖੋਲ੍ਹੇਗਾ।
----
ਵਾਈਲਡਲਾਈਫ ਓਪਨ ਸੈਂਚੂਰੀ ਨੂੰ ਟੂਰਿਜ਼ਮ ਡੈਸਟੀਨੇਸ਼ਨ ਬਣਾਉਣ ਦੀ ਉਮੀਦ
ਅਬੋਹਰ ਵਾਈਲਡਲਾਈਫ ਸੈਂਚੁਰੀ ਭਾਰਤ ਦੇ ਪੰਜਾਬ ਰਾਜ ਵਿੱਚ ਸਥਿਤ ਹੈ। ਇਹ ਸੈਂਚੁਰੀ ਖਾਸ ਤੌਰ ’ਤੇ ਕਾਲੇ ਹਿਰਨ ਦੀ ਸੰਭਾਲ ਲਈ ਕੀਤੇ ਗਏ ਯਤਨਾਂ ਲਈ ਮਸ਼ਹੂਰ ਹੈ, ਅਬੋਹਰ ਤੋਂ 30 ਕਿਲੋਮੀਟਰ ਦੂਰ ਇੱਕ ਵਾਈਲਡਲਾਈਫ ਓਪਨ ਸੈਂਚੂਰੀ ਹੈ, ਜੋ ਕਿ ਲੱਗਭੱਗ 13 ਪਿੰਡਾਂ ’ਚ ਫੈਲਿਆ ਹੋਇਆ ਹੈ। ਬਿਸ਼ਨੋਈ ਭਾਈਚਾਰੇ ਵਲੋਂ ਬਣਾਇਆ ਅਤੇ ਸੁਰੱਖਿਅਤ ਕੀਤਾ ਗਿਆ, ਇਹ ਸੈਂਚੂਰੀ ਅਲੋਪ ਹੋ ਚੁੱਕੇ ਕਾਲੇ ਹਿਰਨ, ਨੀਲਗਾਏ ਅਤੇ ਹੋਰ ਬਹੁਤ ਸਾਰੇ ਅਲੋਪ ਹੋ ਚੁੱਕੇ ਜਾਨਵਰਾਂ ਦੀਆਂ ਸਥਾਨਕ ਪ੍ਰਜਾਤੀਆਂ ਦਾ ਘਰ ਹੈ। ਇਹ ਸੈੰਕਚੂਰੀ ਹਰੇ ਭਰੇ ਜੰਗਲਾਂ ਨਾਲ ਘਿਰਿਆ ਹੋਇਆ ਹੈ, ਜੋ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਇੱਥੇ ਆਉਣ ਲਈ ਮਜਬੂਰ ਕਰਦਾ ਹੈ। ਇਹ ਜਗ੍ਹਾ ਬਹੁਤ ਮਸ਼ਹੂਰ ਨਹੀਂ ਹੈ, ਇਸਨੂੰ ਪ੍ਰਚਾਰ ਦੀ ਲੋੜ ਹੈ।
ਜਿਸਦਾ ਸੱਭਿਆਚਾਰਕ ਅਤੇ ਧਾਰਮਿਕ ਮਹੱਤਵ ਹੈ, ਖਾਸ ਕਰਕੇ ਇਸ ਖੇਤਰ ਦੇ ਮੂਲ ਨਿਵਾਸੀ ਬਿਸ਼ਨੋਈ ਭਾਈਚਾਰੇ ਲਈ। ਹੋਰ ਬਹੁਤ ਸਾਰੇ ਜੰਗਲੀ ਜੀਵ ਸੈਂਚੁਰੀਆਂ ਦੇ ਉਲਟ, ਅਬੋਹਰ ਇੱਕ ਨਿੱਜੀ ਕੁਦਰਤ ਰਿਜ਼ਰਵ ਹੈ ਜਿਸਦੀ ਮਲਕੀਅਤ ਅਤੇ ਪ੍ਰਬੰਧਨ ਬਿਸ਼ਨੋਈ ਭਾਈਚਾਰੇ ਨਾਲ ਜੁੜੇ ਵਿਅਕਤੀਆਂ ਅਤੇ ਪੰਚਾਇਤਾਂ ਦੁਆਰਾ ਕੀਤਾ ਜਾਂਦਾ ਹੈ। ਇਸ ਭਾਈਚਾਰੇ ਦੇ ਮੈਂਬਰ ਜਾਨਵਰਾਂ ਨੂੰ ਸ਼ਿਕਾਰ ਅਤੇ ਹੋਰ ਖਤਰਿਆਂ ਤੋਂ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।