- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਵਿਭਾਗ ਵਲੋ ਏ.ਐਨ.ਐਮ. ਨੂੰ ਵੈਕਸਿੰਨ ਬਾਰੇ ਟ੍ਰੇਨਿੰਗ ਦਿੱਤੀ
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਲੜਕੀਆਂ ਅਤੇ ਮਹਿਲਾਵਾਂ ਵਿੱਚ ਗਰਭਾਸ਼ਯ ਮੂੰਹ ਦੇ ਕੈਂਸਰ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਹਿਊਮਨ ਪੈਪੀਲੋਮਾ ਵਾਇਰਸ ਟੀਕਾਕਰਣ ਪ੍ਰੋਗਰਾਮ ਨੂੰ ਜ਼ਮੀਨੀ ਪੱਧਰ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਮਕਸਦ ਨਾਲ ਜ਼ਿਲ੍ਹੇ ਵਿੱਚ ਏਐੱਨਐੱਮ ਲਈ ਵਿਸ਼ੇਸ਼ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਹ ਟ੍ਰੇਨਿੰਗ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਇਸ ਟ੍ਰੇਨਿੰਗ ਦੌਰਾਨ ਡੱਬਵਾਲਾ ਕਲਾਂ ਅਧੀਨ ਵੈਕਸੀਨ ਦੇ ਮਹੱਤਵ, ਲੋੜ ਤੇ ਇਸਦੇ ਸਹੀ ਪ੍ਰਯੋਗ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਮਾਹਿਰ ਡਾਕਟਰਾਂ ਤੇ ਸਿਹਤ ਅਧਿਕਾਰੀ ਡਾ. ਰਿੰਕੂ ਚਾਵਲਾ ਵੱਲੋਂ ਦੱਸਿਆ ਗਿਆ ਕਿ HPV ਵਾਇਰਸ ਸਰਵਾਈਕਲ ਕੈਂਸਰ ਦਾ ਮੁੱਖ ਕਾਰਨ ਹੈ ਅਤੇ ਸਮੇਂ ਸਿਰ ਟੀਕਾਕਰਣ ਕਰਵਾ ਕੇ ਇਸ ਗੰਭੀਰ ਬੀਮਾਰੀ ਤੋਂ ਬਚਾਅ ਸੰਭਵ ਹੈ। ਇਹ ਪੂਰੀ ਤਰਾਂ ਸੁਰੱਖਿਅਤ ਹੈ ਪਹਿਲਾ ਵੀ ਵਿਭਾਗ ਵੱਲੋਂ ਜਾਨਲੇਵਾ ਬੀਮਾਰੀਆਂ ਤੋਂ ਬਚਨ ਲਈ ਟੀਕਾ ਕਰਨ ਕੀਤਾ ਜਾ ਰਿਹਾ ਹੈ ਇਸ ਨਵੀ ਵੈਕਸਿੰਨ ਨਾਲ ਕੈਂਸਰ ਦੀ ਬਿਮਾਰੀ ਤੋਂ ਵੀ ਬੱਚੀਆਂ ਜਾ ਸਕੇਗਾ। ਟ੍ਰੇਨਿੰਗ ਵਿੱਚ ਏ ਐਨ ਐਮਨੂੰ ਟੀਕਾਕਰਣ ਦੀ ਉਮਰ ਸੀਮਾ 15 ਸਾਲ, ਡੋਜ਼ ਸ਼ਡਿਊਲ, ਟੀਕਾ ਲਗਾਉਣ ਦੀ ਪ੍ਰਕਿਰਿਆ, ਕੋਲਡ ਚੇਨ ਮੈਨੇਜਮੈਂਟ ਅਤੇ ਟੀਕੇ ਤੋਂ ਬਾਅਦ ਹੋ ਸਕਣ ਵਾਲੇ ਸਾਈਡ ਇਫੈਕਟਸ ਬਾਰੇ ਵੀ ਜਾਣੂ ਕਰਵਾਇਆ ਗਿਆ। ਨਾਲ ਹੀ ਇਹ ਵੀ ਦੱਸਿਆ ਗਿਆ ਕਿ ਕਿਸ ਤਰ੍ਹਾਂ ਮਾਪਿਆਂ ਅਤੇ ਲੜਕੀਆਂ ਨੂੰ ਵੈਕਸੀਨ ਬਾਰੇ ਸਹੀ ਜਾਣਕਾਰੀ ਦੇ ਕੇ ਉਨ੍ਹਾਂ ਦੀਆਂ ਗਲਤਫ਼ਹਿਮੀਆਂ ਦੂਰ ਕੀਤੀਆਂ ਜਾਣ। ਇਸ ਸੰਬਧੀ ਆਸ਼ਾ ਵਰਕਰ ਨੂੰ ਸਰਵੇ ਲਈ ਕਿਹਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿਚ ਇਹਨਾਂ ਨੂੰ ਸੁਵਿਧਾ ਮਿਲ ਸਕੇ। ਸਿਵਲ ਸਰਜਨ ਡਾ.ਕਵਿਤਾ ਸਿੰਘ ਅਤੇ ਐੱਸ.ਐਮ.ਉ ਡਾ. ਉਪਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿਹਤ ਵਿਭਾਗ ਦੀ ਮੂਹਰੇ ਪੰਗਤ ਦੀ ਤਾਕਤ ਹਨ ਅਤੇ ਉਨ੍ਹਾਂ ਦੀ ਭੂਮਿਕਾ ਟੀਕਾਕਰਣ ਪ੍ਰੋਗਰਾਮ ਦੀ ਸਫਲਤਾ ਵਿੱਚ ਬਹੁਤ ਮਹੱਤਵ ਪੂਰਨ ਹੈ। ਉਨ੍ਹਾਂ ਕਿਹਾ ਕਿ ਸਹੀ ਟ੍ਰੇਨਿੰਗ ਨਾਲ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰ ਸਕਦੀਆਂ ਹਨ ਅਤੇ ਜ਼ਿਆਦਾ ਤੋਂ ਜ਼ਿਆਦਾ ਲਾਭਪਾਤਰੀਆਂ ਤੱਕ ਇਸ ਵੈਕਸੀਨ ਦੀ ਪਹੁੰਚ ਯਕੀਨੀ ਬਣਾ ਸਕਦੀਆਂ ਹਨ। ਟ੍ਰੇਨਿੰਗ ਦੌਰਾਨ ਪ੍ਰੈਕਟੀਕਲ ਸੈਸ਼ਨ ਵੀ ਕਰਵਾਏ ਗਏ, ਜਿਸ ਵਿੱਚ ਟੀਕਾ ਲਗਾਉਣ ਦੀ ਸਹੀ ਤਕਨੀਕ, ਡਾਕੂਮੈਂਟੇਸ਼ਨ ਅਤੇ ਰਿਕਾਰਡ ਸੰਭਾਲਣ ਬਾਰੇ ਵੀ ਵਿਸਥਾਰ ਨਾਲ ਸਮਝਾਇਆ ਗਿਆ। ਇਸਦੇ ਨਾਲ ਨਾਲ ਨੂੰ ਸਕੂਲ ਅਤੇ ਕਮਿਊਨਿਟੀ ਪੱਧਰ ‘ਤੇ ਜਾਗਰੂਕਤਾ ਮੁਹਿੰਮ ਚਲਾਉਣ ਲਈ ਪ੍ਰੇਰਿਤ ਕੀਤਾ ਗਿਆ। ਅੰਤ ਵਿੱਚ ਸਿਹਤ ਅਧਿਕਾਰੀਆਂ ਨੇ ਉਮੀਦ ਜਤਾਈ ਕਿ ਇਹ ਟ੍ਰੇਨਿੰਗ ਟੀਕਾਕਰਣ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਬਣਾਏਗੀ ਅਤੇ ਭਵਿੱਖ ਵਿੱਚ ਸਰਵਾਈਕਲ ਕੈਂਸਰ ਦੇ ਮਾਮਲਿਆਂ ਵਿੱਚ ਵੱਡੀ ਕਮੀ ਲਿਆਉਣ ਵਿੱਚ ਸਹਾਇਕ ਸਾਬਤ ਹੋਵੇਗੀ। ਇਸ ਦੌਰਾਨ ਬੀਈਈ ਦਿਵੇਸ਼ ਕੁਮਾਰ ਪ੍ਰਕਾਸ਼ ਸਿੰਘ ਵਿਨੋਦ ਕੁਮਾਰ ਅਤਿੰਦਰਪਾਲ ਪਾਲ ਸਿੰਘ ਹਾਜਰ ਸੀ।