ਸੈਮੂਅਲ ਹੈਨੀਮਨ ਦੇ ਜਨਮ ਦਿਨ ਮੌਕੇ ਮੈਡੀਕਲ ਕੈਂਪ ਲਗਾਇਆ
ਸਿਹਤ ਵਿਭਾਗ ਵੱਲੋਂ ਹੋਮਿਓਪੈਥੀ ਦੇ ਜਨਕ ਸੈਮੂਅਲ ਹੈਨੀਮਨ ਦੇ ਜਨਮਦਿਨ ਮੌਕੇ ਮੈਡੀਕਲ ਕੈਂਪ ਲਗਾਇਆ
Publish Date: Sat, 11 Apr 2026 03:58 PM (IST)
Updated Date: Sat, 11 Apr 2026 03:59 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਡਾ. ਹੈਨੀਮਨ ਦੇ 271ਵੇਂ ਜਨਮ ਦਿਨ ਮੌਕੇ ਮੁਫਤ ਹੋਮਿਓਪੈਥਿਕ ਕੈਂਪ ਸ਼ਾਕਯ ਧਰਮਸ਼ਾਲਾ ਅਬੋਹਰ ਵਿਖੇ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਐਸ.ਐਮ.ਓ ਡਾ. ਸੁਰੇਸ਼ ਕੰਬੋਜ਼ ਅਤੇ ਪ੍ਰਧਾਨ ਸੁਭਾਸ਼ ਸ਼ਾਕਯ ਵੱਲੋਂ ਦੀਪ ਰੋਸ਼ਨ ਕਰ ਕੇ ਕੀਤੀ ਗਈ। ਡਾ. ਸੁਰੇਸ਼ ਕੰਬੋਜ ਨੇ ਦੱਸਿਆ ਕਿ ਹੋਮਿਓਪੈਥੀ ਬਹੁਤ ਪੁਰਾਣੀ ਅਤੇ ਪ੍ਰਭਾਵਸ਼ਾਲੀ ਮੈਡੀਸਨ ਪ੍ਰਣਾਲੀ ਹੈ। ਕੈਂਪ ਦੌਰਾਨ ਡਾ. ਪ੍ਰਦੀਪ ਕੁਮਾਰ ਐੱਚਐੱਮਓ ਤੇ ਡਾ. ਮੁਕੇਸ਼ ਸਿੰਘ ਐੱਚਐੱਮਓ ਵੱਲੋਂ ਮਰੀਜ਼ ਦੀ ਜਾਂਚ ਕੀਤੀ ਗਈ। ਉਹਨਾਂ ਕਿਹਾ ਕਿ ਹੋਮਿਓਪੈਥੀ ਵਿੱਚ ਲਗਭਗ ਸਾਰੀਆਂ ਹੀ ਬਿਮਾਰੀਆਂ ਦਾ ਇਲਾਜ ਮੌਜੂਦ ਹੈ। ਸੁਨੀਲ ਕੁਮਾਰ ਡਿਸਪੈਂਸਰ ਅਤੇ ਸੁਖਵਿੰਦਰ ਸਿੰਘ ਡਿਸਪੈਂਸਰ ਨੇ ਦੱਸਿਆ ਕਿ ਕੈਂਪ ਤੋਂ ਲਗਭਗ 165 ਲੋਕਾਂ ਨੇ ਸੇਵਾਵਾਂ ਪ੍ਰਾਪਤ ਕੀਤੀਆਂ। ਐਸ.ਬੀ.ਐਲ ਕੰਪਨੀ ਵੱਲੋਂ ਵੀ ਦਵਾਈਆਂ ਉਪਲੱਬਧ ਕਰਵਾਈਆਂ ਗਈਆਂ। ਇਸ ਮੌਕੇ ਹੋਮਿਓਪੈਥਿਕ ਦਵਾਈਆਂ ਬਾਰੇ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ ਸ਼ਾਕਯ ਮਹਾਸਭਾ ਵੱਲੋਂ ਐਸਐਮਓ ਡਾਕਟਰ ਸੁਰੇਸ਼ ਕੰਬੋਜ ਅਤੇ ਮੈਡੀਕਲ ਟੀਮ ਨੂੰ ਸਨਮਾਨ ਚਿੰਨ ਵੀ ਭੇਂਟ ਕੀਤਾ ਗਿਆ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਮਨਬੀਰ ਸਿੰਘ, ਰਿਸ਼ਪਾਲ ਸਿੰਘ, ਰਾਜਪਾਲ ਸਿੰਘ, ਐਨਵੀਬੀਡੀਸੀਪੀ ਬ੍ਰਾਂਚ ਵੱਲੋਂ ਟਹਿਲ ਸਿੰਘ, ਭਾਰਤ ਸੇਠੀ, ਪਰਮਜੀਤ ਸਿੰਘ, ਅਖਿਲ ਭਾਰਤੀਅ ਸ਼ਾਕਯ ਮਹਾਸਭਾ ਤੋਂ ਡਾ. ਰਘੁਬੀਰ ਸ਼ਾਕਯ, ਰਾਜੇਸ਼ ਕੁਮਾਰ ਸ਼ਾਕਯ, ਸੁਭਾਸ਼ ਕੁਮਾਰ ਸ਼ਾਕਯ, ਪ੍ਰਦੀਪ ਕੁਮਾਰ, ਹਰੀਸ਼ ਚੰਦਰ, ਜਸਪਾਲ ਸ਼ਾਕਯ, ਸਚਿਨ ਕੁਮਾਰ, ਆਸ਼ਾ ਵਰਕਰ ਅਤੇ ਲੋਕ ਹਾਜ਼ਰ ਸਨ।