ਪੀਐੱਮ ਜੀਵਨ ਜਯੋਤੀ ਬੀਮਾ ਯੋਜਨਾ ਤਹਿਤ 2 ਲੱਖ ਦਾ ਚੈੱਕ ਸੌਂਪਿਆ
ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਤਹਿਤ 2 ਲੱਖ ਰੁਪਏ ਦਾ ਚੈੱਕ ਸੌਂਪਿਆ
Publish Date: Mon, 02 Feb 2026 05:12 PM (IST)
Updated Date: Mon, 02 Feb 2026 05:13 PM (IST)
ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ
ਫਾਜ਼ਿਲਕਾ : ਮੰਡੀ ਲਾਧੂਕਾ ਦੇ ਪੰਜਾਬ ਨੈਸ਼ਨਲ ਬੈਂਕ ਵੱਲੋਂ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਤਹਿਤ ਅੱਜ ਪਿੰਡ ਬਹਿਕ ਹਸਤਾ ਉਤਾੜ ਦੇ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰ ਪਲਕ ਕੰਬੋਜ ਨੂੰ 2 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ। ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਅਸ਼ੀਸ਼ ਕੰਬੋਜ ਨੇ ਦੱਸਿਆ ਕਿ ਪਿੰਡ ਬਹਿਕ ਹਸਤਾ ਉਤਾੜ ਦੇ ਮਹਿੰਦਰ ਪਾਲ ਨੇ ਪ੍ਰਧਾਨ ਮੰਤਰੀ ਜੀਵਨ ਜਯੋਤੀ ਯੋਜਨਾ ਤਹਿਤ ਬੈਂਕ ਦੇ ਬੀ ਸੀ ਏ ਏਜੰਟ ਕੋਲੋਂ ਬੀਮਾ ਕਰਵਾਇਆ ਸੀ । ਪਰ ਕੁਝ ਦਿਨ ਪਹਿਲਾਂ ਮਹਿੰਦਰ ਪਾਲ ਦੀ ਬੇਵਕਤੀ ਮੌਤ ਹੋ ਗਈ ਸੀ। ਉਨਾਂ ਦੀ ਵਾਰਿਸ ਬੇਟੀ ਪਲਕ ਕੰਬੋਜ ਨੂੰ ਦੋ ਲੱਖ ਦਾ ਚੈੱਕ ਪ੍ਰਦਾਨ ਕੀਤਾ ਗਿਆ। ਬੈਂਕ ਮੈਨੇਜਰ ਨੇ ਦੱਸਿਆ ਕਿ ਲੋਕ ਪ੍ਰਧਾਨ ਮੰਤਰੀ ਸਿਹਤ ਬੀਮਾ ਯੋਜਨਾ ਦਾ ਬੀਮਾ ਕਰਵਾ ਕੇ ਪਰਿਵਾਰ ਨੂੰ ਲਾਭ ਦੁਆ ਸਕਦੇ ਹਨ। ਇਸ ਮੌਕੇ ਬੈਂਕ ਦੇ ਮੈਨੇਜਰ ਅਸ਼ੀਸ਼ ਕੰਬੋਜ, ਬੀਸੀਏ ਦੇ ਏਜੰਟ ਰਮੇਸ਼ ਕੁਮਾਰ, ਬਲਵਿੰਦਰ ਦਾਸ, ਅਨੁਜ ਧੂੜੀਆ, ਵਿਕਾਸ ਟੰਡਨ, ਵਿਨੋਦ ਕੁਮਾਰ, ਮੋਹਿਤ, ਭਗਵਾਨ ਦਾਸ ਇਤਕਾਨ, ਹਰਸਿਮਰਤ ਜੀਤ ਸਿੰਘ ਆਦਿ ਹਾਜ਼ਰ ਸਨ।