ਮੰਡੀ ਲਾਧੂਕਾ ਵਿਚ ਕਣਕ ਦੀ ਸਰਕਾਰੀ ਖਰੀਦ ਹੋਈ ਸ਼ੁਰੂ
ਮੰਡੀ ਲਾਧੂਕਾ ਵਿਚ ਕਣਕ ਦੀ ਸਰਕਾਰੀ ਖਰੀਦ ਹੋਈ ਸ਼ੁਰੂ
Publish Date: Wed, 15 Apr 2026 05:52 PM (IST)
Updated Date: Wed, 15 Apr 2026 05:54 PM (IST)

ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ ਮੰਡੀ ਲਾਧੂਕਾ : ਕਣਕ ਦੀ ਖਰੀਦ ਦੀ ਉਡੀਕ ਕਰ ਰਹੇ ਕਿਸਾਨਾ ਲਈ ਅੱਜ ਦਾ ਦਿਨ ਖੁਸ਼ੀ ਲੈ ਕੇ ਆਇਆ ਜਦੋਂ ਕਣਕ ਦੀ ਖਰੀਦ ਦੀ ਸ਼ੁਰੂਆਤ ਹੋਈ। ਇਸ ਮੌਕੇ ਤੇ ਕਣਕ ਦੀ ਸਰਕਾਰੀ ਖਰੀਦ ਮੰਡੀ ਲਾਧੂਕਾ ਦੀ ਪ੍ਰਭਜੋਤ ਟਰੈਨਿੰਗ ਕੰਪਨੀ ਦੀ ਦੁਕਾਨ ਤੋਂ ਕਿਸਾਨ ਮਨਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਰੰਗੀਲਾ ਦੀ ਢੇਰੀ ਤੋਂ ਸ਼ੁਰੂਆਤ ਕੀਤੀ ਗਈ ਸਰਕਾਰੀ ਖਰੀਦ ਦੀ ਸ਼ੁਰੂਆਤ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਨੂੰਰਸ਼ਾਹ, ਮਾਰਕੀਟ ਕਮੇਟੀ ਦੇ ਸੈਕਟਰੀ ਮਨਦੀਪ ਕਮਰਾ, ਆੜ੍ਹਤੀਆਂ ਯੂਨੀਅਨ ਦੇ ਪ੍ਰਧਾਨ ਅਮਨੀਸ ਮਹਿਤਾ, ਸਾਬਕਾ ਪ੍ਰਧਾਨ ਅਵਿਨਾਸ ਕਮਰਾ ਵਲੋਂ ਕੀਤੀ ਗਈ। ਇਸ ਦੌਰਾਨ ਆੜ੍ਹਤੀਆ ਵਲੋਂ ਲੱਡੂਆ ਦਾ ਪ੍ਰਸਾਦ ਵੰਡੀਆ ਗਿਆ। ਮੰਡੀ ਲਾਧੂਕਾ ਵਿਚ ਹਾਲ ਦੀ ਘੜੀ ਕਰੀਬ 1 ਲੱਖ ਕੁਇੰਟਲ ਕਣਕ ਦੀ ਫਸਲ ਵਿਕਣ ਲਈ ਆਈ ਹੈ ਜਿਸ ਵਿਚੋਂ ਕਈਆਂ ਕਿਸਾਨਾ ਦੀ ਫਸਲ ਦੀ ਸਫਾਈ ਹੋ ਗਈ ਹੈ ਅਤੇ ਕਈਆਂ ਢੇਰੀਆਂ ਨੂੰ ਅਜੇ ਪੱਖਾ ਆਦਿ ਲੱਗ ਰਿਹਾ ਹੈ ਮੰਡੀ ਵਿਚ ਕਣਕ ਦੀ ਖਰੀਦ ਕਰਨ ਆਏ ਪਨਗ੍ਰੇਨ ਦੇ ਇੰਸਪੈਕਟਰ ਗੁਰਵਿੰਦਰ ਸਿੰਘ, ਵੈਅਰਹਾਊਸ ਦੇ ਮਨੇਜਰ ਇਸਾਤ ਬਾਘਲਾ, ਪਨਸਪ ਦੇ ਇੰਸਪੈਕਟਰ ਸੁਰਿੰਦਰ ਕਾਲੜਾ ਨੇ ਦੱਸਿਆ ਕਿ ਜੋ ਕਿਸਾਨ ਸੁੱਕੀ ਫਸਲ ਲੈ ਕੇ ਮੰਡੀ ਵਿਚ ਆਵੇਗਾ ਉਸਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸਾਨਾ ਦਾ ਦਾਣਾ-ਦਾਣਾ ਕਣਕ ਦਾ ਖਰੀਦ ਕੀਤਾ ਜਾਵੇਗਾ ਉਨਾਂ ਕਿਹਾ ਕਿ ਮੰਡੀ ਵਿਚ ਆਉਣ ਵਾਲੀ ਕਣਕ ਲਈ ਉਨਾਂ ਕੋਲ ਸਹੀ ਮਾਤਰਾ ਵਿਚ ਬਾਰਦਾਨੇ ਦਾ ਪ੍ਰਬੰਧ ਹੈ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਆੜਤੀਆਂ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਅਮਨੀਸ ਮਹਿਤਾ, ਸਾਬਕਾ ਪ੍ਰਧਾਨ ਅਵਿਨਾਸ ਕਮਰਾ, ਰਜਿੰਦਰ ਵਧਾਵਨ, ਬੋਵੀ ਛਾਬੜਾ, ਸੋਨੂੰ ਛਾਬੜਾ, ਗੋਲਡੀ ਛਾਬੜਾ, ਸਾਚਿਨ ਚੁਚਰਾ, ਸੁਰਿੰਦਰ ਕਮਰਾ, ਸੁਰਿੰਦਰ ਵਧਾਵਨ, ਬਿੱਟੂ ਜੁਲਾਹਾ, ਸੋਭਾ ਰਾਮ, ਰਾਜਨ ਕੁਮਾਰ, ਫਕੀਰ ਚੰਦ, ਹਰਮੇਸ ਕੁਮਾਰ, ਗੌਰਵ ਕਾਠਪਾਲ, ਕੇਵਲ ਮਨਚੰਦਾ, ਰਾਕੇਸ ਜੁਲਾਹਾ ਵੀ ਹਾਜ਼ਰ ਸਨ।