ਗੋਡਵਿਨ ਸਕੂਲ ਦਾ ਕਿੱਕ ਬਾਕਸਿੰਗ ’ਚ ਸ਼ਾਨਦਾਰ ਪ੍ਰਦਰਸ਼ਨ
ਗੋਡਵਿਨ ਪਬਲਿਕ ਸਕੂਲ ਦੇ ਖਿਡਾਰੀਆਂ ਦਾ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ
Publish Date: Wed, 15 Apr 2026 04:08 PM (IST)
Updated Date: Wed, 15 Apr 2026 04:12 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਦੇ ਗੋਡਵਿਨ ਪਬਲਿਕ ਸਕੂਲ, ਘੱਲੂ ਦੇ ਖਿਡਾਰੀਆਂ ਨੇ ਜ਼ਿਲ੍ਹਾ ਕਿੱਕ ਬਾਕਸਿੰਗ ਚੈਂਪੀਅਨਸ਼ਿਪ-2026 ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜ ਨੇ ਸੋਨੇ ਤੇ ਦੋ ਚਾਂਦੀ ਦੇ ਤਗਮੇ ਜਿੱਤ ਕੇ ਨਾਮ ਰੋਸ਼ਨ ਕੀਤਾ ਹੈ। ਸੋਨੇ ਦੇ ਤਗਮਾ ਜੇਤੂਆਂ ’ਚ ਦਿਲਜੀਤ ਸਿੰਘ (37 ਕਿਲੋਗ੍ਰਾਮ, ਲਾਈਟ ਕਿੱਕ), ਰਿਸ਼ਭ (42 ਕਿਲੋਗ੍ਰਾਮ, ਪੁਆਇੰਟ ਫਾਈਟ), ਆਦਿਤਿਆ (47 ਕਿਲੋਗ੍ਰਾਮ, ਲਾਈਟ ਕਿੱਕ), ਗੁਰਵਿੰਦਰ (52 ਕਿਲੋਗ੍ਰਾਮ, ਲਾਈਟ ਕਿੱਕ) ਅਤੇ ਦੇਵ (52 ਕਿਲੋਗ੍ਰਾਮ, ਲਾਈਟ ਕੰਟੈਕਟ) ਸ਼ਾਮਲ ਰਹੇ। ਇਸ ਤੋਂ ਇਲਾਵਾ ਮਯੰਕ (32 ਕਿਲੋਗ੍ਰਾਮ, ਪੁਆਇੰਟ ਫਾਈਟ) ਅਤੇ ਏਕਮ (63 ਕਿਲੋਗ੍ਰਾਮ, ਲਾਈਟ ਕਿੱਕ) ਨੇ ਚਾਂਦੀ ਦੇ ਤਗਮੇ ਜਿੱਤੇ। ਕੋਚ ਮੋਹਿਤ ਨੇ ਖਿਡਾਰੀਆਂ ਦੀ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਲਗਨ ਦਾ ਨਤੀਜਾ ਹੈ। ਸਕੂਲ ਦੇ ਪ੍ਰਿੰਸੀਪਲ ਅਭਿਲੇਖ ਸ਼ਰਮਾ ਨੇ ਵੀ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਪੂਰੇ ਸਕੂਲ ਲਈ ਮਾਣ ਵਾਲੀ ਗੱਲ ਹੈ। ਪ੍ਰਬੰਧਕ ਕਮੇਟੀ ਮੈਂਬਰ ਲਖਵਿੰਦਰ ਕੌਰ ਬਰਾੜ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਫਲਤਾ ਉਨ੍ਹਾਂ ਦੀ ਮਿਹਨਤ ਅਤੇ ਅਧਿਆਪਕਾਂ ਦੇ ਮਾਰਗਦਰਸ਼ਨ ਦਾ ਨਤੀਜਾ ਹੈ। ਇਸ ਮੌਕੇ ਮਨਿੰਦਰ ਸਿੰਘ ਸਰਾਂ ਨੇ ਵੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਸਕੂਲ ਭਵਿੱਖ ਵਿੱਚ ਵੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਦਾ ਰਹੇਗਾ।