ਹਰੇਕ ਵਰਗ ਨੂੰ ਸਮਾਨਤਾ ਦੇਣਾ ਸਰਕਾਰ ਦੀ ਪ੍ਰਾਥਮਿਕਤਾ : ਵਿਧਾਇਕ ਸਵਨਾ
ਹਰੇਕ ਵਰਗ ਨੂੰ ਸਮਾਨਤਾ ਦੇਣੀ ਤੇ ਸੰਗਤਾਂ ਦੀ ਮੰਗਾ ਨੂੰ ਪੂਰਾ ਕਰਨਾ ਪੰਜਾਬ ਸਰਕਾਰ ਦੀ ਪ੍ਰਾਥਮਿਕਤਾ:ਨਰਿੰਦਰ ਪਾਲ ਸਿੰਘ ਸਵਨਾ
Publish Date: Sun, 08 Mar 2026 04:22 PM (IST)
Updated Date: Sun, 08 Mar 2026 04:24 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਮੁੱਖ ਡੇਰਾ ਬਾਬਾ ਭੂਮੰਣ ਸ਼ਾਹ ਜੀ ਉਦਾਸੀਨ, ਪਿੰਡ ਬਾਬਾ ਭੂਮੰਣ ਸ਼ਾਹ ਜੀ ਜ਼ਿਲ੍ਹਾ ਸਰਸਾ ਦੁਆਰਾ ਸਮੂਹ ਸੰਗਤ ਬਲਾਕ ਫਾਜ਼ਿਲਕਾ ਦੇ ਸਹਿਯੋਗ ਨਾਲ ਬਾਬਾ ਭੂਮੰਣ ਸ਼ਾਹ ਜੀ ਚੌਕ ਦਾ ਨਿਰਮਾਣ ਕਰਵਾਇਆ ਗਿਆ ਜਿਸ ਦਾ ਉਦਘਾਟਨ ਵਿਧਾਇਕ ਫਾਜ਼ਿਲਕਾ ਨਰਿੰਦਰ ਪਾਲ ਸਿੰਘ ਸਵਨਾ ਨੇ ਕੀਤਾ। ਉਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਗਦੀਨਸ਼ੀਨ ਬਾਬਾ ਬ੍ਰਹਮ ਦਾਸ ਜੀ ਮੌਜੂਦ ਸਨ। ਇਸ ਦੌਰਾਨ ਵਿਧਾਇਕ ਫਾਜ਼ਿਲਕਾ ਨੇ ਕਿਹਾ ਕਿ ਬਾਬਾ ਜੀ ਦੀ ਦਯਾ ਮਿਹਰ ਨਾਲ ਇਹ ਚੌਕ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਸਮੂਹ ਸੰਗਤਾਂ ਦੀ ਮੰਗ ਸੀ ਕਿ ਬਾਬਾ ਭੂਮੰਣ ਸ਼ਾਹ ਜੀ ਦੇ ਨਾਮ ਤੇ ਚੌਕ ਦੀ ਉਸਾਰੀ ਕੀਤੀ ਜਾਵੇ, ਸੰਗਤਾਂ ਦੀ ਮੰਗ ਨੂੰ ਪੂਰਾ ਕੀਤਾ ਗਿਆ। ਵਿਧਾਇਕ ਸਵਨਾ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਹਰੇਕ ਵਰਗ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਹਰੇਕ ਵਰਗ ਨੂੰ ਸੂਬਾ ਸਰਕਾਰ ਸਨਮਾਨ ਦੇਣ ਦੇ ਨਾਲ ਨਾਲ ਸਮਾਨਤਾ ਦੇ ਰਹੀ ਹੈ ਤਾਂ ਜੋ ਕੋਈ ਵੀ ਵਰਗ ਪਛੜੇ ਨਾ| ਉਨ੍ਹਾਂ ਕਿਹਾ ਕਿ ਡੇਰਾ ਬਾਬਾ ਭੁੱਮਣ ਸ਼ਾਹ ਨਾਲ ਜੁੜੀ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਇਸ ਚੌਕ ਨੂੰ ਬਣਾਉਣ ਵਿਚ ਉਨ੍ਹਾਂ ਦਾ ਸਾਥ ਦਿੱਤਾ ਤੇ ਸੰਗਤ ਨੂੰ ਸ਼ੁਭਕਾਮਨਾਵਾਂ ਵੀ ਦਿਤੀਆਂ ਕਿ ਉਨ੍ਹਾਂ ਦੀ ਮੰਗ ਪੂਰੀ ਹੋਈ ਹੈ। ਇਸ ਮੌਕੇ ਬਾਬਾ ਬ੍ਰਹਮ ਦਾਸ ਜੀ ਨੇ ਕਿਹਾ ਉਨ੍ਹਾਂ ਦੇ ਨਾਲ ਜੁੜੀ ਸੰਗਤ ਲੋਕ ਭਲਾਈ ਕਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਸੰਗਤ ਦੇ ਧੰਨਵਾਦੀ ਹਨ ਜੋ ਲੋਕਾਂ ਦੀ ਨਿਰਵਿਘਨ ਸੇਵਾ ਕਰ ਰਹੇ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਚੜ ਕੇ ਇਸੇ ਤਰ੍ਹਾਂ ਸਮਾਜ ਭਲਾਈ ਗਤੀਵਿਧੀਆਂ ਵਿਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਖਜਾਨ ਚੰਦ, ਪਰਿਵਾਰਿਕ ਮੇਂਬਰ ਅਹੁਦੇਦਾਰ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।