ਭਗੌੜਾ ਵਿਅਕਤੀ ਪੀਓ ਸਟਾਫ ਦੇ ਹੱਥੇ ਚੜ੍ਹਿਆ
ਭਗੌੜਾ ਵਿਅਕਤੀ ਪੀ.ਓ. ਸਟਾਫ ਦੇ ਅੜਿੱਕੇ ਚੜ੍ਹਿਆ
Publish Date: Sat, 11 Apr 2026 04:34 PM (IST)
Updated Date: Sat, 11 Apr 2026 04:35 PM (IST)
ਬੰਪਲ ਭਠੇਜਾ.ਪੰਜਾਬੀ ਜਾਗਰਣ ਜਲਾਲਾਬਾਦ : ਪੀਓ ਸਟਾਫ ਨੇ ਇੱਕ ਭਗੌੜੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਪੀਓ ਸਟਾਫ ਦੇ ਇੰਚਾਰਜ ਏ.ਐੱਸ.ਆਈ. ਰਤਨ ਲਾਲ ਨੇ ਦੱਸਿਆ ਕਿ ਐੱਸ.ਐੱਸ.ਪੀ. ਗੁਰਮੀਤ ਸਿੰਘ ਅਤੇ ਐੱਸ.ਪੀ.ਡੀ. ਤਰੁਣ ਰਤਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਭਗੌੜਿਆਂ ਨੂੰ ਫੜਨ ਲਈ ਚਲਾਈ ਗਈ ਮੁਹਿੰਮ ਤਹਿਤ ਅੱਜ ਪੀ.ਓ. ਸਟਾਫ ਫਾਜ਼ਿਲਕਾ ਨੇ ਵੱਡੀ ਕਾਰਵਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ 299 ਸੀ.ਆਰ.ਪੀ.ਸੀ. ਤਹਿਤ ਭਗੌੜੇ ਚੱਲ ਰਹੇ 1 ਵਿਅਕਤੀ ਸੁਨੀਲ ਸਿੰਘ ਉਰਫ ਉਮੇਦ ਪੁੱਤਰ ਮੋਤੀ ਸਿੰਘ, ਵਾਸੀ ਅਮਰਪੁਰਾ (ਥਾਣਾ ਬਹਾਵ ਵਾਲਾ) ਨੂੰ ਅੱਜ ਕਾਬੂ ਕੀਤਾ ਗਿਆ ਹੈ। ਜਾਂਚ ਅਧਿਕਾਰੀ ਅਨੁਸਾਰ, ਉਕਤ ਵਿਅਕਤੀ ਦੇ ਖਿਲਾਫ ਥਾਣਾ ਸਿਟੀ ਜਲਾਲਾਬਾਦ ਵਿੱਚ ਧਾਰਾ 379, 411, 201 ਆਈ.ਪੀ.ਸੀ. ਦੇ ਅਧੀਨ ਪਰਚਾ ਦਰਜ ਕੀਤਾ ਗਿਆ ਸੀ। ਮਾਨਯੋਗ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਪੁਲਿਸ ਵੱਲੋਂ ਉਕਤ ਵਿਅਕਤੀ ਨੂੰ ਕਾਬੂ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕਰਦੇ ਹੋਏ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਪੀ.ਓ. ਸਟਾਫ ਦੇ ਇੰਚਾਰਜ ਏ.ਐੱਸ.ਆਈ. ਰਤਨ ਲਾਲ ਦੇ ਨਾਲ ਐੱਚ.ਸੀ. ਜਸਵਿੰਦਰ ਸਿੰਘ ਅਤੇ ਐੱਚ.ਸੀ. ਮਨਵੀਰ ਸਿੰਘ ਆਦਿ ਹਾਜ਼ਰ ਸਨ।