ਰੋਟਰੀ ਫਾਊਂਡੇਸ਼ਨ ਡਿਜ਼ਾਸਟਰ ਗ੍ਰਾਂਟ ਤਹਿਤ ਸਕੂਲਾਂ ’ਚ ਪਖਾਨਾ ਬਲਾਕ ਦਾ ਨੀਂਹ ਪੱਥਰ
ਰੋਟਰੀ ਫਾਊਂਡੇਸ਼ਨ ਡਿਜ਼ਾਸਟਰ ਗ੍ਰਾਂਟ ਤਹਿਤ ਸਕੂਲਾਂ ਵਿੱਚ ਪਖਾਨਾ ਬਲਾਕ ਦਾ ਨੀਂਹ ਪੱਥਰ
Publish Date: Wed, 18 Feb 2026 04:53 PM (IST)
Updated Date: Wed, 18 Feb 2026 04:54 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਰੋਟਰੀ ਡਿਸਟ੍ਰਿਕਟ ਦੇ ਜ਼ਿਲ੍ਹਾ ਗਵਰਨਰ ਰੋਟੇਰੀਅਨ ਭੁਪੇਸ਼ ਮਹਿਤਾ ਅਤੇ ਉਪ ਜ਼ਿਲ੍ਹਾ ਗਵਰਨਰ ਡਾ. ਅਜੈ ਕੁਮਾਰ ਧਵਨ ਨੇ ਪਿੰਡ ਨੂਰ ਸ਼ਾਹ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਰੋਟਰੀ ਫਾਊਂਡੇਸ਼ਨ ਡਿਜ਼ਾਸਟਰ ਗ੍ਰਾਂਟ ਦੇ ਅਧੀਨ ਪਖਾਨਾ ਬਲਾਕ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ ਤਹਿਤ ਸਕੂਲ ਵਿੱਚ ਲੜਕਿਆਂ ਅਤੇ ਲੜਕੀਆਂ ਲਈ ਵੱਖ-ਵੱਖ ਪਖਾਨਿਆਂ ਦੇ ਨਾਲ ਆਧੁਨਿਕ ਹੈਂਡ ਵਾਸ਼ ਸਟੇਸ਼ਨ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਵਿੱਚ ਸਾਰੀਆਂ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਉਪਲਬਧ ਹੋਣਗੀਆਂ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਆਏ ਹੜ੍ਹਾਂ ਕਾਰਨ ਪਿੰਡ ਨੂਰ ਸ਼ਾਹ ਸਮੇਤ ਪਿੰਡ ਝੰਗੜਭੈਣੀ ਅਤੇ ਮੁਹਾਰਖੀਵਾ ਦੇ ਸਰਕਾਰੀ ਸਕੂਲਾਂ ਵਿੱਚ ਬਣੇ ਪਖਾਨੇ ਨੁਕਸਾਨੇ ਗਏ ਸਨ। ਰੋਟਰੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਇਨ੍ਹਾਂ ਸਕੂਲਾਂ ਵਿੱਚ ਨਵੇਂ ਪਖਾਨਾ ਬਲਾਕਾਂ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ। ਇਸ ਲੋਕ ਭਲਾਈ ਕੰਮ ਦੀ ਪਹਿਲ ਰੋਟੇਰੀਅਨ ਡਾ. ਅਜੈ ਧਵਨ ਵੱਲੋਂ ਕੀਤੀ ਗਈ, ਜਿਸ ਤੇ ਜ਼ਿਲ੍ਹਾ ਗਵਰਨਰ ਭੁਪੇਸ਼ ਮਹਿਤਾ ਨੇ ਤੁਰੰਤ ਸਹਿਮਤੀ ਦਿੰਦਿਆਂ ਗ੍ਰਾਂਟ ਪ੍ਰਵਾਨ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਜਿਕ ਕੰਮਾਂ ਵਿੱਚ ਪੈਸਾ ਕੋਈ ਰੁਕਾਵਟ ਨਹੀਂ ਬਣੇਗਾ। ਜ਼ਿਲ੍ਹਾ ਗਵਰਨਰ ਸ੍ਰੀ ਮਹਿਤਾ ਵਿਸ਼ੇਸ਼ ਤੌਰ ਤੇ ਸਿਰਸਾ ਤੋਂ ਪਹੁੰਚ ਕੇ ਪ੍ਰੋਜੈਕਟਾਂ ਦਾ ਨਿਰੀਖਣ ਕਰਨ ਆਏ। ਇਸ ਮੌਕੇ ਰੋਟਰੀ ਕਲੱਬ ਫਾਜ਼ਿਲਕਾ ਦੇ ਮੈਂਬਰ, ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਅਨੀਤਾ ਅਤੇ ਸਮੂਹ ਸਟਾਫ ਹਾਜ਼ਰ ਸੀ। ਨਿਰਮਾਣ ਕਾਰਜ ਅਗਲੇ ਦੋ ਮਹੀਨਿਆਂ ਵਿੱਚ ਮੁਕੰਮਲ ਹੋਣ ਦੀ ਉਮੀਦ ਹੈ। ਨੀਂਹ ਪੱਥਰ ਰੱਖਣ ਮੌਕੇ ਜ਼ਿਲ੍ਹਾ ਗਵਰਨਰ ਭੁਪੇਸ਼ ਮਹਿਤਾ ਅਤੇ ਉਪ ਜ਼ਿਲ੍ਹਾ ਗਵਰਨਰ ਡਾ. ਅਜੈ ਕੁਮਾਰ ਧਵਨ ਸਮੇਤ ਸਕੂਲ ਦਾ ਸਟਾਫ ਮੌਜੂਦ ਸੀ।