ਫਾਜ਼ਿਲਕਾ ਬੀਡੀਪੀਓ ਦਫ਼ਤਰ ’ਚ ਅੱਗ ਲੱਗੀ
ਫਾਜ਼ਿਲਕਾ ਬੀਡੀਪੀਓ ਦਫ਼ਤਰ ਵਿੱਚ ਅੱਗ ਲੱਗੀ
Publish Date: Fri, 17 Apr 2026 04:15 PM (IST)
Updated Date: Fri, 17 Apr 2026 04:18 PM (IST)
ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ, ਫਾਜ਼ਿਲਕਾ : ਫਾਜ਼ਿਲਕਾ ਬੀਡੀਪੀਓ ਦਫ਼ਤਰ ’ਚ ਅੱਗ ਲੱਗ ਗਈ ਹੈ। ਜਦੋਂ ਬੀਡੀਓ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਜਾਣਕਾਰੀ ਦਿੰਦੇ ਹੋਏ ਲਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਵਿੱਚ ਪੰਚਾਇਤ ਅਫ਼ਸਰ ਦੇ ਕਮਰੇ ਵਿੱਚ ਅਚਾਨਕ ਅੱਗ ਲੱਗ ਗਈ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ ’ਤੇ ਪਹੁੰਚੇ ਤੇ ਅੱਗ ’ਤੇ ਕਾਬੂ ਪਾਇਆ। ਬੀਡੀਓ ਨੇ ਦੱਸਿਆ ਕਿ ਪੰਚਾਇਤ ਅਫ਼ਸਰ ਦੇ ਕਮਰੇ ਵਿੱਚ ਏਸੀ ਦੇ ਨੇੜੇ ਸ਼ਾਰਟ ਸਰਕਟ ਹੋਇਆ, ਜਿਸ ਕਾਰਨ ਅਚਾਨਕ ਅੱਗ ਲੱਗ ਗਈ ਜੋ ਸਾਰੇ ਕਮਰੇ ਵਿੱਚ ਫੈਲ ਗਈ, ਜਿਸ ਨਾਲ ਦਹਿਸ਼ਤ ਫੈਲ ਗਈ। ਲਾਲ ਸਿੰਘ ਨੇ ਦੱਸਿਆ ਕਿ ਜਦੋਂ ਅੱਗ ਲੱਗੀ ਤਾਂ ਕਮਰੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਖੁਸ਼ਕਿਸਮਤੀ ਨਾਲ, ਅੱਗ ਤੇ ਸਮੇਂ ਸਿਰ ਕਾਬੂ ਪਾ ਲਿਆ ਗਿਆ, ਅਤੇ ਪੰਚਾਇਤ ਅਫ਼ਸਰ ਦੇ ਕਮਰੇ ਵਿੱਚ ਸਟੋਰ ਕੀਤੇ ਸਰਕਾਰੀ ਰਿਕਾਰਡ ਨੂੰ ਬਚਾ ਲਿਆ ਗਿਆ।