ਪਸ਼ੂ ਨਾਲ ਟਕਰਾਉਣ ਕਾਰਨ ਨੌਜਵਾਨ ਦੀ ਇਲਾਜ ਦੌਰਾਨ ਮੌਤ
ਪਸ਼ੂ ਨਾਲ ਟਕਰਾਉਣ ਕਾਰਨ ਨੌਜਵਾਨ ਦੀ ਇਲਾਜ ਦੌਰਾਨ ਮੌਤ
Publish Date: Fri, 06 Mar 2026 06:04 PM (IST)
Updated Date: Fri, 06 Mar 2026 06:06 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਅਬੋਹਰ : ਅਬੋਹਰ ਦੇ ਫਾਜ਼ਿਲਕਾ ਰੋਡ ਤੇ ਇੱਕ ਅਵਾਰਾ ਜਾਨਵਰ ਨਾਲ ਟਕਰਾਉਣ ਤੋਂ ਬਾਅਦ ਗੰਭੀਰ ਜ਼ਖਮੀ ਹੋਏ 24 ਸਾਲਾ ਹਰਪ੍ਰੀਤ ਸੰਧੂ ਦੀ ਬਠਿੰਡਾ ਦੇ ਏਮਜ਼ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਹਰਪ੍ਰੀਤ ਦੀ ਸ਼ੁੱਕਰਵਾਰ ਸਵੇਰੇ ਮੌਤ ਹੋ ਗਈ। ਉਕਤ ਦੀ ਪਛਾਣ ਹਰਪ੍ਰੀਤ ਸੰਧੂ (24) ਵਾਸੀ ਢਾਣੀ ਚਿਰਾਗ ਵਜੋਂ ਹੋਈ ਜੋ ਹਾਈਡ੍ਰਾ ਡਰਾਈਵਰ ਵਜੋਂ ਕੰਮ ਕਰਦਾ ਸੀ। ਐਤਵਾਰ ਸ਼ਾਮ ਲਗਭਗ 8 ਵਜੇ, ਉਹ ਫਾਜ਼ਿਲਕਾ ਰੋਡ ਤੇ ਅਨਾਜ ਮੰਡੀ ਵਿੱਚੋਂ ਆਪਣੇ ਮੋਟਰ ਸਾਈਕਲ ਤੇ ਲੰਘ ਰਿਹਾ ਸੀ ਕਿ ਅਚਾਨਕ ਇੱਕ ਅਵਾਰਾ ਜਾਨਵਰ ਸੜਕ ਤੇ ਆ ਗਿਆ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਸੀ। ਥਾਣਾ ਨੰਬਰ ਇੱਕ ਦੀ ਪੁਲਿਸ ਨੇ ਹਰਪ੍ਰੀਤ ਸੰਧੂ ਦੀ ਮਾਂ ਜਸਵਿੰਦਰ ਕੌਰ ਦੇ ਬਿਆਨ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ।