ਫਾਜ਼ਿਲਕਾ ਪੁਲਿਸ ਨੂੰ ਦੋਸ਼ੀਆਂ ਦੀ ਭਾਲ ਜਾਰੀ
ਫਾਜ਼ਿਲਕਾ ਪੁਲਿਸ ਨੂੰ ਦੋਸ਼ੀਆਂ ਦੀ ਭਾਲ ਜਾਰੀ
Publish Date: Fri, 27 Mar 2026 06:19 PM (IST)
Updated Date: Fri, 27 Mar 2026 06:23 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਫਾਜ਼ਿਲਕਾ ਦੇ ਪੈਚਾ ਵਾਲੀ ਦੀ ਵਾਸੀ ਜਸਵਿੰਦਰ ਕੌਰ ਵੱਲੋਂ ਵਿਜੈ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਪੈਚਾ ਵਾਲੀ ਬਰਖਿਲਾਫ ਉਸਦੀ ਮਰਜ਼ੀ ਤੋਂ ਬਿਨਾ ਸਰੀਰਕ ਸਬੰਧ ਬਣਾਉਣ ਦਾ ਮੁਕਦਮਾ ਦਰਜ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਫਾਜ਼ਿਲਕਾ ਦੇ ਮੁੱਖ ਅਫਸਰ ਹਰਦੇਵ ਸਿੰਘ ਨੇ ਦੱਸਿਆ ਕਿ ਦੋਸ਼ੀ ਵਿਜੈ ਕੁਮਾਰ ਉਕਤ ਦੀ ਗ੍ਰਿਫਤਾਰੀ ਬਾਕੀ ਹੈ। ਮੁੱਕਦਮਾ ਉਕਤ ਦਾ ਚਲਾਨ ਮਿਤੀ 18 ਜੂਨ ਨੂੰ ਅਦਾਲਤ ਪੇਸ਼ ਕੀਤਾ ਜਾ ਚੁੱਕਾ ਹੈ। ਦੋਸ਼ੀ ਵਿਜੈ ਕੁਮਾਰ ਨੂੰ ਅਦਾਲਤ ਤਰਨਤਾਰਨ ਸਿੰਘ ਬਿੰਦਰਾ ਵੱਲੋ ਮਿਤੀ 28 ਅਪ੍ਰੈਲ 2026 ਤੱਕ ਪੇਸ਼ ਹੋਣ ਦਾ ਹੁਕਮ ਹੋਇਆ ਹੈ। ਇਸੇ ਤਰ੍ਹਾਂ ਹੀ ਇੱਕ ਹੋਰ ਮੁਕਦਮਾ ਕੈਲਾਸ਼ ਰਾਣੀ ਪਤਨੀ ਅਸ਼ਵਨੀ ਕੁਮਾਰ ਵਾਸੀ ਵੱਡਾ ਮੁੰਬੇਕੇ ਵੱਲੋਂ ਥਾਣਾ ਸਦਰ ਫਾਜਿਲਕਾ ਵਿਖ਼ੇ ਸਲੀਮ ਸਿੰਘ ਉਰਫ ਸ਼ੰਮੀ ਪੁੱਤਰ ਬਲਵੰਤ ਸਿੰਘ ਵਾਸੀ ਮੁੰਬੇਕੇ ਬਰਖਿਲਾਫ ਦਰਜ ਕਰਵਾਇਆ ਗਿਆ ਹੈ ਕਿ ਦੋਸ਼ੀ ਸਲੀਮ ਸਿੰਘ ਵੱਲੋਂ ਉਨ੍ਹਾਂ ਦੀ ਨਾਬਾਲਗ ਲੜਕੀ ਨਵਜੋਤ ਕੋਰ ਨਾਲ ਉਸਦੀ ਮਰਜ਼ੀ ਤੋ ਬਿਨਾਂ ਸਰੀਰਕ ਸਬੰਧ ਬਣਾਇਆ ਗਿਆ। ਮੁੱਕਦਮਾ ਉਕਤ ਵਿੱਚ ਮੌਸਮੀ ਸਲੀਮ ਸਿੰਘ ਉਰਫ ਸ਼ੰਮੀ ਦੀ ਗ੍ਰਿਫਤਾਰੀ ਬਾਕੀ ਹੈ। ਮੁੱਕਦਮਾ ਉਕਤ ਦਾ ਚਲਾਨ ਮਿਤੀ 18 ਜੂਨ 2025 ਨੂੰ ਅਦਾਲਤ ਪੇਸ਼ ਕੀਤਾ ਜਾ ਚੁੱਕਾ ਹੈ। ਦੋਸ਼ੀ ਨੂੰ ਅਦਾਲਤ ਤਰਨਤਾਰਨ ਸਿੰਘ ਬਿੰਦਰਾ ਵੱਲੋ ਮਿਤੀ 29 ਅਪਰੈਲ 2026 ਤੱਕ ਪੇਸ਼ ਹੋਣ ਦਾ ਹੁਕਮ ਹੋਇਆ ਹੈ। ਦੋਵੇਂ ਦੋਸ਼ੀ ਗ੍ਰਿਫਤਾਰੀ ਤੋਂ ਡਰਦੇ ਲੋਕ ਰਹੇ ਹਨ। ਜੇਕਰ ਪਿੰਡ, ਆਸ ਪਾਸ ਜਾਂ ਕਿਸੇ ਹੋਰ ਨੂੰ ਉਕਤ ਦੋਸੀਆਂ ਬਾਰੇ ਕੋਈ ਵੀ ਸੂਚਨਾ ਮਿਲੀ ਹੈ ਤਾਂ ਉਹ ਕੰਟਰੋਲ ਰੂਮ ਫਾਜਿਲਕਾ ਦੇ ਜਾਂ ਫਿਰ ਮੁੱਖ ਅਫਸਰ ਨੂੰ ਸੂਚਨਾ ਦੇਣ।