ਲੱਖਾਂ ਦੀ ਚੋਰੀ ਨੂੰ ਅੰਜਾਮ ਦੇਣ ਵਾਲੇ ਦੋ ਕਾਬੂ
ਫਾਜ਼ਿਲਕਾ ਪੁਲਿਸ ਲੱਖਾਂ ਦੀ ਚੋਰੀ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ
Publish Date: Tue, 07 Apr 2026 06:23 PM (IST)
Updated Date: Tue, 07 Apr 2026 06:26 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਵਿਖੇ 27 ਮਾਰਚ ਨੂੰ ਵਰੁਣ ਡੋਡਾ ਪੁੱਤਰ ਕੁਵਿੰਦਰ ਕੁਮਾਰ ਵਾਸੀ ਅਹੂਜਾ ਗਲੀ ਫਾਜ਼ਿਲਕਾ ਦੇ ਘਰ ਚੋਰਾਂ ਵੱਲੋਂ ਕਰੀਬ 20 ਲੱਖ ਰੁਪਏ ਦੇ ਗਹਿਣੇ, ਲਾਇਸੰਸੀ ਪਿਸਤੌਲ ਤੇ 5 ਲੱਖ ਰੁਪਏ ਨਗਦੀ ਚੋਰੀ ਹੋਈ ਸੀ। ਜਾਣਕਾਰੀ ਦਿੰਦੇ ਐੱਸਐੱਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਨੇ ਉਕਤ ਮਾਮਲੇ ’ਚ ਬੰਟੀ ਤੇ ਸੰਨੀ ਦੋਵੇਂ ਵਾਸੀ ਆਵਾ ਬਸਤੀ ਫਿਰੋਜ਼ਪੁਰ ਨੂੰ ਟਰੇਸ ਕਰਨ ਉਪਰੰਤ ਉਹਨਾਂ ਨੂੰ ਗ੍ਰਿਫਤਾਰ ਕਰਕੇ ਚੋਰੀ ਹੋਏ ਗਹਿਣੇ ਸੋਨਾ/ਚਾਂਦੀ, ਪਿਸਟਲ .32 ਬੋਰ ਸਮੇਤ ਮੈਗਜ਼ੀਨ ਤੇ 2 ਲੱਖ 81 ਹਜਾਰ ਰੁਪਏ ਨਕਦੀ ਬਰਾਮਦ ਕਰ ਲਏ ਹਨ। ਦੌਰਾਨੇ ਤਫਤੀਸ਼ ਇਹ ਸਾਹਮਣੇ ਆਇਆ ਹੈ ਕਿ ਬੰਟੀ ਦੇ ਖਿਲਾਫ ਪਹਿਲਾਂ ਵੀ ਚੋਰੀ ਅਤੇ ਐਨ.ਡੀ.ਪੀ.ਐਸ ਐਕਟ ਦੇ ਵੱਖ-ਵੱਖ ਜ਼ਿਲਿਆਂ ਵਿੱਚ 11 ਮੁਕੱਦਮੇ ਦਰਜ ਹਨ। ਮੁਕੱਦਮਾ ਜੇਰ ਤਫਤੀਸ਼ ਹੈ। ਅੱਠ ਚੋਰੀਸ਼ੁਦਾ ਮੋਟਰਸਾਈਕਲਾਂ ਸਮੇਤ 3 ਕਾਬੂ ਇਕ ਹੋਰ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਐੱਸਐੱਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਨੇ ਥਾਣਾ ਸਿਟੀ ਅਬੋਹਰ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਅਧਾਰ ’ਤੇ ਕੁਲਦੀਪ ਸਿੰਘ ਉਰਫ ਕਾਕੂ ਵਾਸੀ ਸੀਡ ਫਾਰਮ ਪੱਕਾ ਅਬੋਹਰ ਵਿਨੈ ਉਰਫ ਘੋੜਾ ਵਾਸੀ ਗਲੀ ਨੰਬਰ 01, ਪ੍ਰੇਮ ਨਗਰ ਅਬੋਹਰ ਤੇ ਸੋਨੂੰ ਵਾਸੀ ਸੀਡ ਫਾਰਮ ਪੱਕਾ ਅਬੋਹਰ ਨੂੰ ਗ੍ਰਿਫਤਾਰ ਕਰ ਮੁਕੱਦਮਾ ਨੰਬਰ 88 ਮਿਤੀ 04.04.2026 /ਧ 303, 317(2) ਬੀ.ਐਨ.ਐਸ ਦਰਜ ਕਰਕੇ 8 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਹਨ।